ਬੱਚੇ ਦੇ ਬੁਖਾਰ ਦੀ ਜਾਂਚ ਕਰੇਗੀ StethoMe ਡਿਵਾਈਸ

Tuesday, Feb 20, 2018 - 10:59 AM (IST)

ਬੱਚੇ ਦੇ ਬੁਖਾਰ ਦੀ ਜਾਂਚ ਕਰੇਗੀ StethoMe ਡਿਵਾਈਸ

ਲੋੜ ਪੈਣ 'ਤੇ ਫੈਮਿਲੀ ਡਾਕਟਰ ਨਾਲ ਸ਼ੇਅਰ ਕਰ ਸਕਣਗੇ ਡਾਟਾ

ਜਲੰਧਰ- ਬੱਚੇ ਬੁਖਾਰ ਹੋਣ 'ਤੇ ਥਰਮਾਮੀਟਰ ਨੂੰ ਬਗਲ ਜਾਂ ਮੂੰਹ 'ਚ ਰੱਖਣ ਤੋਂ ਕਤਰਾਉਂਦੇ ਹਨ ਅਤੇ ਉਹ ਅਜਿਹਾ ਕਰਨ 'ਤੇ ਚਿੜਚਿੜੇਪਣ ਨਾਲ ਘਰ ਵਾਲਿਆਂ ਨਾਲ ਪੇਸ਼ ਆਉਂਦੇ ਹਨ। ਇਸੇ ਗੱਲ 'ਤੇ ਧਿਆਨ ਦਿੰਦਿਆਂ ਬੁਖਾਰ ਦੀ ਸੁਵਿਧਾਜਨਕ ਤਰੀਕੇ ਨਾਲ ਜਾਂਚ ਕਰਨ ਲਈ ਇਕ ਅਜਿਹੀ ਸਮਾਰਟ ਡਿਵਾਈਸ ਨੂੰ ਬਣਾਇਆ ਗਿਆ ਹੈ ਜਿਸ ਨੂੰ ਬੱਚੇ ਦੀ ਪਿੱਠ 'ਤੇ ਰੱਖਣ ਨਾਲ ਹੀ ਘਰ ਵਾਲਿਆਂ ਨੂੰ ਸਮਾਰਟਫੋਨ ਐਪ 'ਤੇ ਬੁਖਾਰ ਦੀ ਜਾਣਕਾਰੀ ਮਿਲੇਗੀ। ਇਹ ਡਿਵਾਈਸ ਸਮੇਂ-ਸਮੇਂ 'ਤੇ ਤਰੀਕ ਨਾਲ ਬੁਖਾਰ ਨਾਲ ਜੁੜੀ ਜਾਣਕਾਰੀ ਦੇ ਕੇ ਐਪ 'ਚ ਸੇਵ ਰੱਖੇਗੀ, ਜਿਸ ਨੂੰ ਲੋੜ ਪੈਣ 'ਤੇ ਫੈਮਿਲੀ ਡਾਕਟਰ ਨਾਲ ਸ਼ੇਅਰ ਕੀਤਾ ਜਾ ਸਕੇਗਾ।
ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਡਾਕਟਰ ਨੂੰ ਬੱਚੇ ਦੀ ਸਿਹਤ ਨਾਲ ਜੁੜੀ ਵਾਧੂ ਜਾਣਕਾਰੀ ਮਿਲੇਗੀ, ਜੋ ਇਲਾਜ ਕਰਨ ਦੇ ਕੰਮ ਆਏਗੀ। ਇਸ StethoMe ਡਿਵਾਈਸ ਨੂੰ ਕਾਫੀ ਰਿਸਰਚ ਤੋਂ ਬਾਅਦ ਪੋਲੈਂਡ ਦੀ ਐਡਮ ਮਿਕੀਵੀਅਸ ਯੂਨੀਵਰਸਿਟੀ ਵੱਲੋਂ ਵਿਕਸਿਤ ਕਰਵਾਇਆ ਗਿਆ ਹੈ। ਖੋਜੀਆਂ ਦਾ ਦਾਅਵਾ ਹੈ ਕਿ ਇਸ ਨਾਲ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਬੱਚੇ ਨੂੰ ਕਿੰਨਾ ਬੁਖਾਰ ਹੈ।

ਡਿਵਾਈਸ ਦੀ ਡਿਸਪਲੇ 'ਤੇ ਵੀ ਦਿਸੇਗੀ ਪੂਰੀ ਜਾਣਕਾਰੀ

ਇਸ ਡਿਵਾਈਸ 'ਤੇ ਇਕ ਛੋਟੇ ਸਾਈਜ਼ ਦੀ ਡਿਸਪਲੇ ਨੂੰ ਵੀ ਲਾਇਆ ਗਿਆ ਹੈ, ਜੋ ਸਮਾਰਟਫੋਨ ਕੋਲ ਨਾ ਹੋਣ ਦੀ ਹਾਲਤ 'ਚ ਸਾਰੀ ਜਾਣਕਾਰੀ ਸ਼ੋਅ ਕਰਦੀ ਹੈ ਅਤੇ ਬੱਚੇ ਦੀ ਸਿਹਤ ਨਾਲ ਜੁੜੀ ਚਿਤਾਵਨੀ ਵੀ ਦਿੰਦੀ ਹੈ। ਇਸ ਡਿਵਾਈਸ 'ਤੇ ਕਈ ਹਸਪਤਾਲਾਂ 'ਚ ਸਫਲਤਾਪੂਰਵਕ ਟ੍ਰੇਨਿੰਗ ਦਿੱਤੀ ਗਈ ਹੈ। ਫਿਲਹਾਲ ਇਸ ਡਿਵਾਈਸ ਦਾ ਪਹਿਲਾ ਪ੍ਰੋਟੋਟਾਈਪ ਬਣਾ ਕੇ ਦਿਖਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਪ੍ਰੋਡਕਸ਼ਨ ਸ਼ੁਰੂ ਹੋਵੇਗੀ ਅਤੇ ਜਲਦ ਹੀ ਇਸ ਨੂੰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਇਸ ਡਿਵਾਈਸ ਦੀ ਕੀਮਤ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

PunjabKesari

ਬੱਚੇ ਦੇ ਰੈਸਪ੍ਰੇਟਰੀ ਸਿਸਟਮ ਦੀ ਵੀ ਸੰਭਵ ਹੋਵੇਗੀ ਜਾਂਚ

ਯੂਨੀਵਰਸਿਟੀ ਦੇ ਰਿਸਰਚਾਂ ਨੇ ਦੱਸਿਆ ਹੈ ਕਿ ਇਹ ਪਹਿਲੀ ਅਜਿਹੀ ਡਾਇਗਨਾਸਟਿਕ ਡਿਵਾਈਸ ਹੈ ਜੋ ਬੱਚੇ ਦੇ ਰੈਸਪ੍ਰੇਟਰੀ ਸਿਸਟਮ ਮਤਲਬ ਸਾਹ ਪ੍ਰਣਾਲੀ ਦੀ ਚੈਕਿੰਗ ਕਰਨ 'ਚ ਮਦਦ ਕਰੇਗੀ। ਜੇਕਰ ਤੁਹਾਡੇ ਬੱਚੇ ਨੂੰ ਅਸਥਮਾ ਵਰਗੀ ਸਾਹ ਦੀ ਬੀਮਾਰੀ ਹੈ ਤੇ ਤੁਹਾਨੂੰ ਵਾਰ-ਵਾਰ ਉਸ ਨੂੰ ਹਸਪਤਾਲ 'ਚ ਇਲਾਜ ਲਈ ਲਿਜਾਣਾ ਪੈਂਦਾ ਹੈ ਤਾਂ ਇਹ ਡਿਵਾਈਸ ਤੁਹਾਡੇ ਕਾਫੀ ਕੰਮ ਆਏਗੀ। ਤੁਹਾਨੂੰ ਦੱਸ ਦੇਈਏ ਕਿ ਇਹ ਡਿਵਾਈਸ ਮਸ਼ੀਨ ਲਰਨਿੰਗ ਬੇਸਡ ਅਲਗੋਰਿਦਮ 'ਤੇ ਕੰਮ ਕਰਦੀ ਹੈ ਅਤੇ ਰਿਕਾਰਡਿੰਗਸ 'ਚੋਂ ਹਜ਼ਾਰਾਂ ਪੈਟਨਸ ਦੀ ਜਾਂਚ ਕਰ ਕੇ ਐਪ 'ਤੇ ਜਾਣਕਾਰੀ ਦਿੰਦੀ ਹੈ, ਜਿਸ ਨਾਲ ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਇਸ ਸਮੇਂ ਬੱਚੇ ਨੂੰ ਦਵਾਈ ਦੀ ਲੋੜ ਹੈ ਜਾਂ ਨਹੀਂ।

ਹਾਰਟਬੀਟ ਤੇ ਫੇਫੜਿਆਂ ਨਾਲ ਜੁੜੀ ਜਾਣਕਾਰੀ ਦੇਵੇਗੀ ਇਹ ਡਿਵਾਈਸ

ਬੱਚੇ ਦੀ ਜਾਂਚ ਕਰਨ ਲਈ ਤੁਹਾਨੂੰ ਬਸ ਇਸ ਡਿਵਾਈਸ ਨੂੰ ਬੱਚੇ ਦੀ ਪਿੱਠ 'ਤੇ ਰੱਖਣਾ ਹੋਵੇਗਾ, ਜਿਸ ਨਾਲ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਸਮਾਰਟਫੋਨ ਐਪ 'ਤੇ ਬੱਚੇ ਦੀ ਹਾਰਟਬੀਟ, ਬਾਡੀ ਟੈਂਪਰੇਚਰ ਅਤੇ ਸਾਹ ਲੈਣ 'ਤੇ ਉਸ ਦੇ ਫੇਫੜਿਆਂ ਦੀ ਆਵਾਜ਼ ਨਾਲ ਜੁੜੀ ਜਾਣਕਾਰੀ ਗ੍ਰਾਫ ਜ਼ਰੀਏ ਸ਼ੋਅ ਕਰੇਗੀ ਤੇ ਤੁਹਾਨੂੰ ਜ਼ਰੂਰੀ ਟਿਪਸ ਵੀ ਦੇਵੇਗੀ।


Related News