Oculus ਨੇ ਪੇਸ਼ ਕੀਤਾ ਸਟੈਂਡ-ਅਲੋਨ ਵਰਚੁਅਲ ਰਿਐਲਿਟੀ Headset

Thursday, Oct 12, 2017 - 10:31 AM (IST)

Oculus ਨੇ ਪੇਸ਼ ਕੀਤਾ ਸਟੈਂਡ-ਅਲੋਨ ਵਰਚੁਅਲ ਰਿਐਲਿਟੀ Headset

ਜਲੰਧਰ- ਸੋਸ਼ਲ ਨੈੱਟਵਰਕ ਫੇਸਬੁੱਕ ਅਤੇ ਉਸ ਦੇ ਸਹਿਯੋਗੀ ਕੰਪਨੀ Oculus ਨੇ ਬੁੱਧਵਾਰ ਨੂੰ ਨਵਾਂ VR ਹੈੱਡਸੈੱਟ 'Oculus Go' ਪੇਸ਼ ਕੀਤਾ। Oculus Go 'ਚ ਤੁਹਾਨੂੰ ਆਪਣੇ ਸਮਾਰਟਫੋਨ ਜਾਂ ਕੰਪਿਊਟਰ ਨੂੰ ਲਿੰਕ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਇਸ ਤੋਂ ਪਹਿਲਾਂ Oculus Rift 'ਚ ਕਰਨਾ ਪੈਂਦਾ ਸੀ। ਮਾਰਕ ਜਕਰਬਰਗ ਨੇ ਸੈਨ ਜੋਸ, ਕੈਲੀਫੋਰਨੀਆ 'ਚ Oculus ਦੇ ਸਲਾਨਾ ਸੰਮੇਲਨ ਲਈ ਪਹੁੰਚੇ ਕੰਪਿਊਟਰ ਪ੍ਰੋਗਰਾਮ ਦੇ ਵਿਚਕਾਰ ਮਾਰਕ ਨੇ ਕਿਹਾ ਹੈ ਕਿ ਮੈਂ ਵਰਚੁਅਲ ਰਿਐਲਿਟੀ ਦੇ ਫਿਊਚਰ ਨੂੰ ਲੈ ਕੇ ਜ਼ਿਆਦਾ ਵਚਨਬੱਧ ਹੈ।

Oculus ਨੇ ਆਪਣੇ ਬਲਾਗਪੋਸਟ 'ਚ ਇਸ ਗੱਲ ਦੀ ਜਾਣਕਾਰੀ ਦੀ ਇਹ ਆਲ-ਇਨ-ਵਨ ਡਿਵਾਈਸ ਹੈ, ਜੋ VR ਨੂੰ ਆਸਾਨੀ ਨਾਲ ਐਕਸੈਸ ਕਰ ਸਕੇਗਾ। ਹੈੱਡਸੈੱਟ ਵਜ਼ਨ ਦੇ ਹਿਸਾਬ ਤੋਂ ਕਾਫੀ ਲਾਈਟ ਹੈ ਅਤੇ ਇਸ 'ਚ ਹਾਈ-ਰੈਜ਼ੋਲਿਊਸ਼ਨ ਐੱਲ. ਸੀ. ਡੀ. ਅਤੇ ਸਪੀਕਰਸ ਦਿੱਤੇ ਜਾਣਗੇ, ਜੋ ਕਿ 'spatial audio' ਡਲਿਵਿਰੀ ਕਰਦੇ ਹਨ।

ਜੇਕਰ ਗੱਲ ਕਰੀਏ ਇਸ ਦੀ ਉਪਲੱਬਧਤਾ ਦੀ ਤਾਂ ਇਹ $199 (ਲਗਭਗ 12,955 ਰੁਪਏ) 'ਚ ਅਗਲੇ ਸਾਲ ਤੱਕ ਉਪਲੱਬਧ ਹੋਵੇਗਾ। ਜੇਕਰ Rift ਦੀ ਗੱਲ ਕਰੀਏ ਤਾਂ ਇਹ $599 (ਲਗਭਗ 38,994 ਰੁਪਏ) ਰੁਪਏ ਦੀ ਕੀਮਤ 'ਚ ਆਉਂਦਾ ਹੈ ਪਰ ਇਸ 'ਚ ਵਰਚੁਅਲ ਰਿਐਲਿਟੀ ਐਕਸਪੀਰੀਐਂਸ ਲੈਮ ਅਤੇ ਗੇਮਜ਼ ਲਈ ਯੂਜ਼ਰਸ ਨੂੰ $500 (ਲਗਭਗ 32,565 ਰੁਪਏ) ਦੀ ਪਾਵਰਫੁੱਲ ਕੰਪਿਊਟਰ ਦੀ ਜ਼ਰੂਰਤ ਪਵੇਗੀ। ਹਾਲ ਹੀ 'ਚ Rift ਦੀ ਕੀਮਤ 'ਚ ਡਿਸਕਾਊਂਟ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਕੀਮਤ $399 (ਲਗਭਗ 25,994 ਰੁਪਏ) ਹੋ ਗਈ। 

ਗਾਰਟਨਰ ਰਿਸਰਚ ਕੰਪਨੀ ਦੇ ਇਕ ਵਿਸ਼ਲੇਸ਼ਕ Brian Blau ਦਾ ਕਹਿਣਾ ਹੈ ਕਿ ਫੇਸਬੁੱਕ ਦੀ ਰਣਨੀਤੀ ਹੈ ਕਿ ਉਹ VR ਨੂੰ ਜਿੰਨਾ ਸੰਭਵ ਹੋਵੇ ਉਂਨਾ ਆਸਾਨ ਅਤੇ ਸਸਤਾ ਬਣਾਏ ਪਰ ਸਮੱਸਿਆ ਇਹ ਹੈ ਕਿ ਕੀ ਤੁਸੀਂ ਉਸ ਡਿਵਾਈਸ 'ਤੇ ਪੈਸੇ ਖਰਚ ਕਰਨਗੇ, ਜੋ ਸਿਰਫ ਇਕ VR ਹੈ ਅਤੇ ਕੁਝ ਨਹੀਂ।


Related News