WhatsApp ’ਚ ਜਲਦ ਆ ਸਕਦੈ Instagram ਦਾ ਇਹ ਖਾਸ ਫੀਚਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
Monday, Nov 22, 2021 - 02:19 PM (IST)
ਗੈਜੇਟ ਡੈਸਕ– ਇਨ੍ਹੀਂ ਦਿਨੀਂ ਵਟਸਐਪ ’ਚ ਨਵੇਂ ਮੈਸੇਜ ਰਿਐਕਸ਼ਨ ਫੀਚਰ ਨੂੰ ਜਲਦ ਲਿਆਉਣ ’ਤੇ ਕੰਮ ਹੋ ਰਿਹਾ ਹੈ। ਇਸ ਦੇ ਆਉਣ ਨਾਲ ਤੁਹਾਡੇ ਦੁਆਰਾ ਭੇਜੇ ਗਏ ਮੈਸੇਜ ’ਤੇ ਜੇਕਰ ਕੋਈ ਰਿਐਕਟ ਕਰਦਾ ਹੈ ਤਾਂ ਤੁਹਾਨੂੰ ਇਸ ਦੀ ਨੋਟੀਫਿਕੇਸ਼ਨ ਮਿਲ ਜਾਵੇਗੀ। ਯੂਜ਼ਰ ਇਸ ਫੀਚਰ ਨੂੰ ਇਨੇਬਲ ਅਤੇ ਡਿਸੇਬਲ ਵੀ ਕਰ ਸਕਣਗੇ। ਇਸ ਅਪਡੇਟ ਨੂੰ ਵਟਸਐਪ ਦੇ ਐਂਡਰਾਇਡ ਬੀਟਾ ਵਰਜ਼ਨ (v2.21.24.8) ’ਚ ਵੇਖਿਆ ਗਿਆ ਹੈ ਅਤੇ ਇਸ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ ਅਪਕਮਿੰਗ ਫੀਚਰ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਦਿੱਤੀ ਹੈ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ
ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ
ਰਿਪੋਰਟ ਮੁਤਾਬਕ, ਇਸ ਫੀਚਰ ਨੂੰ ਸਭ ਤੋਂ ਪਹਿਲਾਂ iOS ਬੀਟਾ ਵਰਜ਼ਨ ਲਈ ਜਾਰੀ ਕੀਤਾ ਗਿਆ ਹੈ। ਇਸ ਫੀਚਰ ’ਚ ਯੂਜ਼ਰ ਖੁਦ ਸਿਲੈਕਟ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਰਿਐਕਸ਼ਨ ਨੋਟੀਫਿਕੇਸ਼ਨ ਦਾ ਅਲਰਟ ਮਿਲਣਾ ਚਾਹੀਦਾ ਹੈ ਜਾਂ ਨਹੀਂ। ਨਵੇਂ ਰਿਐਕਸ਼ਨ ਫੀਚਰ ਨਾਲ ਯੂਜ਼ਰਸ ਕਿਸੇ ਮੈਸੇਜ ’ਤੇ ਹਾਰਟ ਜਾਂ ਥੰਬ ਅਪ ਵਰਗੇ ਇਮੇਜੀ ਨਾਲ ਰਿਐਕਟ ਕਰ ਸਕਣਗੇ। ਇਹ ਫੀਚਰ ਪਹਿਲਾਂ ਤੋਂ ਹੀ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਮੌਜੂਦ ਹੈ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਆਪਸ਼ਨ ਇੰਡੀਵਿਜ਼ੁਅਲ ਚੈਟਸ ਲਈ ਆਏਗਾ ਜਾਂ ਵਟਸਐਪ ਗਰੁੱਪਸ ’ਚ ਵੀ ਮਿਲੇਗਾ।
ਇਹ ਵੀ ਪੜ੍ਹੋ– https://jagbani.punjabkesari.in/national/news/flipkart-launches-new-health-plus-service-1326448ਹੁਣ ਘਰ-ਘਰ ਹੋਵੇਗੀ ਦਵਾਈਆਂ ਦੀ ਡਿਲੀਵਰੀ, Flipkart ਨੇ ਲਾਂਚ ਕੀਤੀ ਨਵੀਂ Health+ ਸਰਵਿਸ