ਗੂਗਲ ਨੇ ਐਂਡ੍ਰਾਇਡ ਡਿਵਾਈਸਿਸ ਲਈ ਜਾਰੀ ਕੀਤਾ ਬੇਹੱਦ ਕੰਮ ਦਾ ਫੀਚਰ

Tuesday, Jul 26, 2016 - 01:38 PM (IST)

ਗੂਗਲ ਨੇ ਐਂਡ੍ਰਾਇਡ ਡਿਵਾਈਸਿਸ ਲਈ ਜਾਰੀ ਕੀਤਾ ਬੇਹੱਦ ਕੰਮ ਦਾ ਫੀਚਰ

ਨੈਕਸਸ ਅਤੇ ਐਂਡ੍ਰਾਇਡ ਵਨ ਡਿਵਾਈਸਿਸ ਲਈ ਜਾਰੀ ਹੋਇਆ ਸਪੈਮ ਕਾਲਿੰਗ ਪ੍ਰੋਟੈਕਸ਼ਨ ਫੀਚਰ
ਜਲੰਧਰ- ਗੂਗਲ ਨੇ ''ਐਂਡ੍ਰਾਇਡ ਫੋਨ'' ਐਪ ਲਈ ਨਵਾਂ ਅਪਡੇਟ ਪੇਸ਼ ਕੀਤਾ ਹੈ ਅਤੇ ਇਸ ਅਪਡੇਟ ਦੀ ਮਦਦ ਨਾਲ ਯੂਜ਼ਰਸ ਨੂੰ ਸਪੈਮ ਕਾਲ ਸਮੇਂ ਚਿਤਾਵਨੀ ਜਾਰੀ ਹੋਵੇਗੀ। ਇਹ ਅਪਡੇਟ ਨੈਕਸਸ ਡਿਵਾਈਸਿਸ ਅਤੇ ਐਂਡ੍ਰਾਇਡ ਵਨ ਡਿਵਾਈਸਿਸ ਲਈ ਪੇਸ਼ ਕੀਤਾ ਗਿਆ ਹੈ। 
ਕੰਪਨੀ ਨੇ ਗੂਗਲ ਪਲੱਸ ''ਤੇ ਪੋਸਟ ਕਰਦੇ ਹੋਏ ਕਿਹਾ ਕਿ ਸਪੈਮ ਕਾਲ ਕਰਨ ਵਾਲੇ ਹੁਣ ਚਲੇ ਗਏ, ਅਸੀਂ ਗੂਗਲ ਫੋਨ ਐਪ ਨੂੰ ਸਪੈਮ ਪ੍ਰੋਟੈਕਸ਼ਨ ਦੇ ਨਾਲ ਨੈਕਸਸ ਅਤੇ ਐਂਡ੍ਰਾਇਡ ਵਨ ਡਿਵਾਈਸਿਸ ਲਈ ਪੇਸ਼ ਕੀਤਾ ਹੈ ਜੋ ਤੁਹਾਨੂੰ ਸਪੈਮ ਕਾਲਰਜ਼ ਬਾਰੇ ਚਿਤਾਵਨੀ ਦੇਵੇਗਾ। 
ਇਸ ਦੇ ਨਾਲ ਹੀ ਨਵੇਂ ਅਪਡੇਟ ''ਚ ਸਪੈਮ ਕਾਲ ਵਾਲੇ ਨੰਬਰਾਂ ਨੂੰ ਬਲਾਕ ਕਰਨ ਅਤੇ ਉਨ੍ਹਾਂ ਬਾਰੇ ਰਿਪੋਰਟ ਦੇਣ ਦੀ ਸੁਵਿਧਾ ਵੀ ਮਿਲੇਗੀ। ਪੋਸਟ ''ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਪਹਿਲਾਂ ਤੋਂ ਹੀ ਕਾਲਰ ਆਈ.ਡੀ. ਨੂੰ ਆਨ ਕੀਤਾ ਹੋਇਆ ਹੈ ਤਾਂ ਅਪਡੇਟ ਤੋਂ ਬਾਅਦ ਸਪੈਮ ਪ੍ਰੋਟੈਕਸ਼ਨ ਫੀਚਰ ਆਪਣੇ ਆਪ ਕੰਮ ਕਰਨ ਲੱਗੇਗਾ।


Related News