ਮਾਲਵਾਹਕ ਜਹਾਜ਼ ''ਸਪੇਸ ਐਕਸ'' ਧਰਤੀ ''ਤੇ ਪਰਤਿਆ

Tuesday, Mar 21, 2017 - 12:21 PM (IST)

ਮਾਲਵਾਹਕ ਜਹਾਜ਼ ''ਸਪੇਸ ਐਕਸ'' ਧਰਤੀ ''ਤੇ ਪਰਤਿਆ
ਜਲੰਧਰ- ਕੌਮਾਂਤਰੀ ਪੁਲਾੜ ਸਟੇਸ਼ਨ (ਆਈ. ਆਈ. ਐੱਸ.) ਵਿਖੇ ਪੁਲਾੜ ਯਾਤਰੀਆਂ ਨੂੰ ਸਾਮਾਨ ਪਹੁੰਚਾਉਣ ਵਾਲਾ ਅਤੇ ਮੁੜ ਵਰਤਿਆ ਜਾ ਸਕਣ ਵਾਲਾ ਮਾਲਵਾਹਕ ਜਹਾਜ਼ ਸੋਮਵਾਰ ਸਫਲਤਾਪੂਰਵਕ ਪ੍ਰਸ਼ਾਂਤ ਮਹਾਸਾਗਰ ਵਿਖੇ ਉਤਰ ਗਿਆ। 
ਇਹ ਜਾਣਕਾਰੀ ਦਿੰਦਿਆਂ ਕੰਪਨੀ ਨੇ ਦੱਸਿਆ ਕਿ ਡ੍ਰੈਗਨ ਕੈਪਸੂਲ ਇਕੋ-ਇਕ ਅਜਿਹਾ ਮਾਲਵਾਹਕ ਜਹਾਜ਼ ਹੈ, ਜੋ ਪੁਲਾੜ ''ਚ ਵੱਖ-ਵੱਖ ਸਮੱਗਰੀਆਂ ਨੂੰ ਧਰਤੀ ''ਤੇ ਵਾਪਸ ਲਿਆਉਣ ''ਚ ਸਮਰੱਥ ਹੈ। ਇਹ ਪਿਛਲੇ ਮਹੀਨੇ ਨਾਸਾ ਲਈ ਦੋ ਟਨ ਤੋਂ ਵੱਧ ਭੋਜਨ, ਪਾਣੀ ਅਤੇ ਹੋਰ ਵਿਗਿਆਨਕ ਉਪਕਰਨਾਂ ਨੂੰ ਪਹੁੰਚਾਉਣ ਅਤੇ ਕੌਮਾਂਤਰੀ ਪੁਲਾੜ ਸਟੇਸ਼ਨ ਵਿਖੇ ਇਕ ਮਹੀਨਾ ਰਹਿਣ ਪਿੱਛੋਂ ਧਰਤੀ ''ਤੇ ਪਰਤਿਆ ਹੈ।

Related News