ਜਲਦ ਹੀ ਸ਼ਿਓਮੀ Mi 6 Mercury Silver ਐਡੀਸ਼ਨ ਸਮਾਰਟਫੋਨ ਹੋਵੇਗਾ ਉਪਲੱਬਧ

07/27/2017 12:47:11 PM

ਜਲੰਧਰ- ਸ਼ਿਓਮੀ ਨੇ ਬੁੱਧਵਾਰ ਨੂੰ ਆਪਣੇ ਨਵੇਂ ਸਮਾਰਟਫੋਨ Mi 5X ਨੂੰ MIUI 9 ਨਾਲ ਚੀਨ 'ਚ ਪੇਸ਼ ਕੀਤਾ। ਇਸ ਨਾਲ ਹੀ ਕੰਪਨੀ ਨੇ Mi 6 Mercury Silver ਐਡੀਸ਼ਨ ਦਾ ਐਲਾਨ ਕੀਤਾ। ਇਸ ਨਵੇਂ ਵੈਰੀਅੰਟ ਨੂੰ 3999 Yuan (ਲਗਭਗ 38,110 ਰੁਪਏ) ਦੀ ਕੀਮਤ 'ਚ ਉਪਲੱਬਧ ਕਰਾਇਆ ਜਾਵੇਗਾ। ਇਸ ਦੀ ਕੀਮਤ ਸ਼ਿਓਮੀ Mi 6 Ceramic ਐਡੀਸ਼ਨ ਦੀ ਕੀਮਤ ਤੋਂ ਜ਼ਿਆਦਾ ਹੈ, ਜਿਸ ਨੂੰ ਮਈ 'ਚ ਉਪਲੱਬਧ ਕਰਾਇਆ ਗਿਆ ਸੀ। ਮੀ 6 ਮਰਕਰੀ ਸਿਲਵਰ ਐਡੀਸ਼ਨ ਦੇ ਸਿਰਫ 100 ਯੂਨਿਟ ਨੂੰ ਬਣਾਇਆ ਜਾਵੇਗਾ।
ਸ਼ਿਓਮੀ ਮੀ 6 ਸਮਾਰਟਫੋਨ ਦੇ ਸੈਪਸੀਫਿਕੇਸ਼ਨ ਦੇ ਬਾਰੇ 'ਚ ਤਾਂ ਇਸ ਸਮਾਰਟਫੋਨ 'ਚ 5.15 ਇੰਚ ਦਾ ਡਿਸਪਲੇ ਦਿੱਤਾ ਹੈ। ਹੈਂਡਸੈੱਟ 'ਚ 2.4 ਗੀਗਾਹਟਰਜ਼ 64-ਬਿਟ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਐਡ੍ਰੋਨੋ 540 ਜੀ. ਪੀ. ਯੂ. ਇੰਟੀਗ੍ਰੇਟੇਡ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਫਰੰਟ ਪੈਨਲ 'ਤੇ ਗਲਾਸ ਦੇ ਨੀਚੇ ਮੌਜੂਦ ਹੈ। ਫੋਟੋਗ੍ਰਾਫੀ ਲਈ ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ 12 ਮੈਗਾਪਿਕਸਲ ਦੇ ਬਾਈਡ ਲੈਂਸ ਅਤੇ ਦੂਜਾ 12 ਮੈਗਾਪਿਕਸਲ ਟੈਲੀਫੋਟੋ ਕੈਮਰਾ 2X ਲੂਸਲੈਸ ਜੂਮ ਨਾਲ ਪੇਸ਼ ਕੀਤਾ ਗਿਆ ਹੈ। 
ਫੋਨ ਦੇ ਕਨੈਕੀਟਿਵੀ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ 4ਜੀ+ ਨੈੱਟਵਰਕ ਨੂੰ ਸਪੋਰਟ ਕਰਦਾ ਹੈ ਅਤੇ ਇਸ ਦੀ ਡਾਊਨਲੋਡ ਸਪੀਡ ਲਗਭਗ 600Mbps ਹੈ। ਇਸ ਦੀ ਅਪਲੋਡ ਸਪੀਡ ਲਗਭਗ 100Mbps ਦੇ ਕਰੀਬ ਹੈ। ਹੈਂਡਸੈੱਟ ਦੀ ਬੈਟਰੀ 3350 ਐੱਮ. ਏ. ਐੱਚ. ਦੀ ਹੈ।


Related News