ਜਲਦ ਹੀ ਫੇਸਬੁੱਕ ''ਤੇ 360 ਡਿਗਰੀ ਫੋਟੋਜ਼ ਨੂੰ ਵੀ ਕੀਤਾ ਜਾ ਸਕੇਗਾ ਅਪਲੋਡ
Friday, May 13, 2016 - 01:56 PM (IST)

ਜਲੰਧਰ- ਫੇਸਬੁੱਕ ਵੱਲੋਂ ਆਪਣੇ ਐਪ ਨੂੰ ਹੋਰ ਵੀ ਵਧੀਆ ਬਣਾਉਣ ਅਤੇ ਇਸ ''ਚ ਸੁਧਾਰ ਕਰਨ ਲਈ ਕਈ ਨਵੇਂ ਫੀਚਰਸ ਐਡ ਕੀਤੇ ਗਏ ਹਨ ਪਰ ਫੇਸਬੁੱਕ ਹਾਲੇ ਵੀ ਇਸ ਨੂੰ ਹੋਰ ਵੀ ਆਕਰਸ਼ਿਤ ਬਣਾਉਣ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੇਸਬੁੱਕ ਵੱਲੋਂ ਹਾਲ ਹੀ ''ਚ ਐਲਾਨ ਕੀਤਾ ਗਿਆ ਹੈ ਕਿ ਜਲਦ ਹੀ ਕੰਪਨੀ ਆਪਣੀ ਨਿਊਜ਼ ਫੀਡ ''ਚ 360 ਡਿਗਰੀ ਫੋਟੋਗ੍ਰਾਫਜ਼ ਨੂੰ ਲਿਆਉਣ ਜਾ ਰਹੀ ਹੈ ਜਿਸ ਨੂੰ ਸਮਾਰਟਫੋਨ ਦੁਆਰਾ ਸ਼ੂਟ ਕੀਤਾ ਜਾ ਸਕਦਾ ਹੈ।
ਪਿਛਲੇ ਸਤੰਬਰ ਮਹੀਨੇ ''ਚ ਫੇਸਬੁੱਕ ਵੱਲੋਂ 360 ਡਿਗਰੀ ਵੀਡੀਓ ਦੀ ਅੱਪਡੇਟ ਦਿੱਤੀ ਗਈ ਸੀ ਅਤੇ ਹੁਣ ਕੰਪਨੀ ਇਸ ਅਪਡੇਟ ਨੂੰ ਈਮੇਜ਼ ਲਈ ਵੀ ਜਾਰੀ ਕਰਨ ਜਾ ਰਹੀ ਹੈ। ਯੂਜ਼ਰਜ਼ ਆਪਣੇ ਸਮਾਰਟਫੋਨ ਦੀ ਵਰਤੋਂ ਨਾਲ ਜਾਂ ਮਾਊਸ ਨੂੰ ਕਲਿੱਕ ਕਰ ਕੇ ਈਮੇਜ਼ ਨੂੰ ਡ੍ਰੈਗ ਕਰ ਸਕਣਗੇ। ਇਸ ਅਪਡੇਟ ''ਚ ਯੂਜ਼ਰਜ਼ 360 ਡਿਗਰੀ ਵੀਡੀਓ ਦੀ ਤਰ੍ਹਾਂ ਹੁਣ ਈਮੇਜ਼ਸ ਨੂੰ ਵੀ ਓਕੁਲਸ ਰਿਫਟ ਜਾ ਗਿਅਰ ਵੀ.ਆਰ. ਹੈੱਡਸੈੱਟ ਦੁਆਰਾ ਦੇਖ ਸਕਣਗੇ। ਯੂਜ਼ਰਜ਼ ਇਕ 360 ਡਿਗਰੀ ਕੈਮਰੇ ਨਾਲ ਕੈਪਚਰ ਕੀਤੀਆਂ ਗਈਆਂ ਈਮੇਜ਼ਸ ਦੇ ਪਨੋਰਮਾ, ਫੋਟੋਸਪੇਅਰਜ਼ (ਗੂਗਲ ਦੁਆਰਾ) ਪਲੈਟਫਾਰਮ ''ਤੇ ਅਪਲੋਡ ਕਰ ਸਕਣਗੇ। ਹਾਲਾ ਕਿ 3 ਸਾਲ ਪਹਿਲਾਂ ਗੂਗਲ ਵੱਲੋਂ 360 ਡਿਗਰੀ ਵੀਡੀਓਜ਼ ਨੂੰ ਫੋਟੋਸਪੇਅਰ ਪਲੈਟਫਾਰਮ ''ਤੇ ਲਿਆਂਦਾ ਗਿਆ ਸੀ ਪਰ ਸ਼ੇਅਰਿੰਗ ਆਪਸ਼ਨ ਨਾ ਹੋਣ ਕਾਰਨ ਇਸ ਨੂੰ ਜ਼ਿਆਦਾ ਸਫਤਲਤਾ ਹਾਸਿਲ ਨਹੀਂ ਹੋ ਪਾਈ ਸੀ।