ਜਲਦ ਹੀ ਟਵਿੱਟਰ ਵੀ ਕਰੇਗਾ ਆਪਣੇ ਸਾਰੇ ਯੂਜ਼ਰਸ ਨੂੰ ਵੇਰੀਫਾਈ

Saturday, Mar 10, 2018 - 11:50 AM (IST)

ਜਲਦ ਹੀ ਟਵਿੱਟਰ ਵੀ ਕਰੇਗਾ ਆਪਣੇ ਸਾਰੇ ਯੂਜ਼ਰਸ ਨੂੰ ਵੇਰੀਫਾਈ

ਜਲੰਧਰ-ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਨੂੰ ਦੁਨੀਆਭਰ 'ਚ ਵਰਤਿਆ ਜਾਂਦਾ ਹੈ। ਹਾਲ ਹੀ ਰਿਪੋਰਟ ਅਨੁਸਾਰ ਟਵਿੱਟਰ ਜਲਦ ਹੀ ਆਪਣੇ ਸਾਰੇ ਯੂਜ਼ਰਸ ਨੂੰ ਉਨ੍ਹਾਂ ਦੀ ਪਹਿਚਾਣ ਸਿੱਧ ਕਰਨ ਦੇ ਆਧਾਰ 'ਤੇ ਵੇਰੀਫਾਈ ਕਰਨਾ ਚਾਹੁੰਦੀ ਹੈ। ਇਸ ਤੋਂ ਜਾਣਨਾ ਆਸਾਨ ਹੋਵੇਗਾ ਕਿ ਪਲੇਟਫਾਰਮ 'ਤੇ ਆਉਣ ਵਾਲਾ ਯੂਜ਼ਰ ਅਸਲ 'ਚ ਯੂਜ਼ਰ ਹੈ ਜਾਂ ਫਿਰ ਕੋਈ ਬੋਟ ਤਾਂ ਨਹੀਂ ਹੈ।

 

ਟਵਿੱਟਰ ਦੇ CEO Jack Dorsey ਨੇ ਹਾਲ ਹੀ 'ਚ ਕਿਹਾ ਹੈ ਕਿ ਕੰਪਨੀ ਕੋਈ ਅਜਿਹਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰ ਰਹੀਂ ਹੈ ਕਿ ਜਿਸ ਦੇ ਰਾਹੀਂ ਯੂਜ਼ਰ ਆਪਣੇ ਆਪ ਹੀ ਅਕਾਊਂਟ ਨੂੰ ਵੇਰੀਫਾਈ ਕਰ ਸਕੇ। ਅਜਿਹੇ 'ਚ ਯੂਜ਼ਰਸ ਆਪਣੇ ਬਾਰੇ 'ਚ ਜਿਆਦਾ ਜਾਣਕਾਰੀਆਂ ਨੂੰ ਵੇਰੀਫਾਈ ਕਰ ਸਕਣਗੇ। ਇਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਯੂਜ਼ਰਸ ਆਪਣੇ ਆਪ ਹੀ ਅਕਾਊਂਟ ਨੂੰ ਵੇਰੀਫਾਈ ਕਰੇ ਅਤੇ ਨਾਲ ਹੀ ਕੰਪਨੀ ਯੂਜ਼ਰਸ ਦੇ ਬਾਰੇ 'ਚ ਕਿਸੇ ਵੀ ਆਧਾਰ 'ਤੇ ਕੋਈ ਵਿਚਾਰ ਨਹੀਂ ਬਣਾਉਣਾ ਚਾਹੁੰਦੀ ਹੈ।

 

ਸਾਲ 2009 'ਚ ਟਵਿੱਟਰ ਨੇ ਵੇਰੀਫਾਇਡ ਯੂਜ਼ਰਸ ਦੀ ਪਹਿਚਾਣ ਦੇ ਲਈ ਉਨ੍ਹਾਂ ਦੇ ਨਾਂ ਅੱਗੇ ਬਲੂ ਕਲਰ ਦਾ ਟਿਕ (ਨਿਸ਼ਾਨ) ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਤਰ੍ਹਾਂ ਦਾ ਇਹ ਨਿਸ਼ਾਨ ਸੈਲੀਬ੍ਰਿਟੀਜ਼ , ਖਿਡਾਰੀਆਂ ਅਤੇ ਪਬਲਿਕ ਫਿਗਰਸ ਨੂੰ ਦਿੱਤਾ ਜਾਂਦਾ ਸੀ ਤਾਂ ਕਿ ਕੋਈ ਵੀ ਉਨ੍ਹਾਂ ਦੀ ਪਹਿਚਾਣ ਨਾਲ ਪ੍ਰੋਫਾਇਲ ਬਣਾ ਕੇ ਗਲਤ ਵਰਤੋਂ ਨਾ ਕਰ ਸਕੇ। ਕੁਝ ਸਮੇਂ ਬਾਅਦ ਇਸ ਨਿਸ਼ਾਨ ਨੂੰ ਪੱਤਰਕਾਰਾਂ ਅਤੇ ਹੋਰ ਮਸ਼ਹੂਰ ਲੋਕਾਂ ਨੂੰ ਵੀ ਦਿੱਤਾ ਜਾਣ ਲੱਗਾ ਹੈ। ਇਸ ਦੇ ਨਾਲ ਹੀ ਯੂਜ਼ਰਸ ਇਸ ਦੇ ਲਈ ਅਪਲਾਈ ਵੀ ਕਰ ਸਕਦੇ ਹਨ, ਪਰ ਉਨ੍ਹਾਂ ਇਹ ਵੀ ਦੱਸਣਾ ਹੁੰਦਾ ਹੈ ਕਿ ਉਨ੍ਹਾਂ ਨੂੰ ਇਸਦੀ ਜਰੂਰਤ ਕਿਉ ਹੈ।

 

ਟਵਿੱਟਰ ਦੇ ਪ੍ਰੋਡਕਟ ਡਾਇਰੈਕਟਰ David Gasca ਦੇ ਅਨੁਸਾਰ ਯੂਜ਼ਰਸ ਵੇਰੀਫਿਕੇਸ਼ਨ ਮਾਰਕ (ਬਲੂ ਟਿਕ) ਨੂੰ ਵਿਸ਼ਵਾਸ ਦੇ ਲਿਹਾਜ ਨਾਲ ਦੇਖਦੇ ਹਨ ਅਤੇ ਮੰਨਦੇ ਹਨ ਕਿ ਉਹ ਯੂਜ਼ਰ ਜੋ ਵੀ ਸ਼ੇਅਰ ਕਰ ਰਿਹਾ ਹੈ, ਟਵਿੱਟਰ ਉਸਦਾ ਸਮਰੱਥਨ ਕਰਦਾ ਹੈ , ਪਰ ਇਹ ਅਜਿਹਾ ਨਹੀਂ ਕਰਦਾ ਹੈ।


Related News