ਹੁਣ ਸਨੈਪਡੀਲ ਕਰੇਗੀ Jio SIM ਕਾਰਡ ਦੀ ਹੋਮ Delivery
Thursday, Dec 29, 2016 - 11:26 AM (IST)

ਜਲੰਧਰ- ਰਿਲਾਇੰਸ ਜਿਓ ਦੀ ਸਿਮ ਪਾਉਣ ਲਈ ਪਰੇਸ਼ਾਨ ਹੋ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਹੁਣ ਤੁਸੀਂ ਬਿਨਾ ਲਾਈਨ ''ਚ ਲੱਗੇ ਸਿਮ ਪਾ ਸਕਦੇ ਹੋ। ਜੀ ਹਾਂ, ਈ-ਕਾਮਰਸ ਸਾਈਟ ਸਨੈਪਡ੍ਰੈਗਨ ''ਹੈਪੀ ਨਿਊ ਈਅਰ ਆਫਰ'' ਨਾਲ ਜਿਓ ਸਿਮ ਦੀ ਹੋਮ ਡਿਲਿਵਰੀ ਕਰੇਗੀ ਇਸ ਦੇ ਆਫਰ ਦੇ ਤਹਿਤ ਯੂਜ਼ਰਸ ਨੂੰ 47 ਡਾਟਾ ਅਤੇ ਵਾਇਸ ਕਾਲ ਅਤੇ ਜਿਓ ਐਪ ਦੇ ਫ੍ਰੀ ਸਬਸਕ੍ਰਿਪਸ਼ਨ ਮਿਲਦੇ ਹਨ। ਇਹ ਸਾਰੀ ਸੁਵਿਧਾਵਾਂ 31 ਮਾਰਚ 2017 ਤੱਕ ਲਈ ਫ੍ਰੀ ਰਹੇਗੀ। ਸਿਮ ਕਾਰਡ ਨੂੰ ਸਨੈਪਡੀਲ ਵੱਲੋਂ ਐਕਟੀਵੇਟ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਆਪਣੇ ਕਸਟਮਰਸ ਨੂੰ ਇਮੇਲ ਭੇਜਣਾ ਸ਼ੁਰੂ ਕੀਤਾ ਹੈ, ਜਿਸ ''ਚ ਕਿਹਾ ਗਿਆ ਹੈ ਕਿ ਕਸਟਮਰਸ ਨੂੰ Token of gratitude ਦੇ ਤੌਰ ''ਤੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਕੰਪਨੀ ਦੇ ਮੁਤਾਬਕ ਜਿਨ੍ਹਾਂ ਨੂੰ ਇਮੇਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸਿਮ ਕਾਰਡ ਲਈ ਕੋਈ ਪੈਸੇ ਨਹੀਂ ਦੇਣੇ ਹੋਣਗੇ ਅਤੇ ਉਹ ਉਨ੍ਹਾਂ ਦੇ ਘਰ ਤੱਕ ਬਿਲਕੁਲ ਫ੍ਰੀ ਪਹੁੰਚੇਗਾ ਅਤੇ ਐਕਟੀਵੇਟ ਵੀ ਜਲਦੀ ਹੋਵੇਗਾ। ਇਸ ਲਈ ਯੂਜ਼ਰਸ ਨੂੰ ਲੋਕਲ ਆਧਾਰ ਕਾਰਡ ਦੇਣਾ ਹੋਵੇਗਾ। ਫਿਲਹਾਲ ਇਸ ਸਰਵਿਸ ਲਈ ਯੂਜ਼ਰ ਨੂੰ ਇਸ ਲਈ ਕੰਟੈਕਟ ਡਿਟੇਲ ਅਤੇ ਡਿਲਿਵਰੀ ਦੇ ਇਲਾਕੇ ਦਾ ਬਿਓਰਾ ਰਜਿਸਟਰ ਕਰਨਾ ਹੋਵੇਗਾ। ਜਿਓ ਸਿਮ ਦੀ ਹੋਮ ਡਿਲਿਵਰੀ ਸੁਵਿਧਾ ਚੁਣੀ ਗਈ ਲੋਕੇਸ਼ਨ ਲਈ ਹੀ ਉਪਲੱਬਧ ਹੈ। ਯੂਜ਼ਰਸ ਉਸ ਸਮੇਂ ਵੀ ਤਹਿ ਕਰ ਸਕਦੇ ਹਨ ਜਦੋਂ ਸਿਮ ਦੀ ਡਿਲਿਵਰੀ ਹੋਣੀ ਚਾਹੀਦੀ। ਤੁਸੀਂ ਚਾਹੋ ਤਾਂ ਇਨਬਿਲਟ ਮਿਲਣ ਦੇ 30 ਦੇ ਅੰਦਰ ਵੀ ਡਿਲਿਵਰੀ ਦਾ ਐਪਲੀਕੇਸ਼ਨ ਦੇ ਸਕਦੇ ਹਨ।