ਜਲਦੀ ਹੀ Essential ਫੋਨ ਨਿਰਮਾਤਾ ਕੰਪਨੀ ਆਪਣਾ ਇਕ ਨਵਾਂ ਸਮਾਰਟਫੋਨ ਕਰੇਗੀ ਪੇਸ਼

Tuesday, Jul 18, 2017 - 10:57 AM (IST)

ਜਲੰਧਰ-Janak Andy Rubin ਦੀ Essential ਕੰਪਨੀ ਨੇ ਕੁਝ ਸਮਾਂ ਪਹਿਲਾਂ ਆਪਣਾ ਸਮਾਰਟਫੋਨ ਪੇਸ਼ ਕੀਤਾ ਸੀ, ਹਾਲਾਂਕਿ ਕੰਪਨੀ ਨੇ US 'ਚ ਆਪਣੇ ਸਮਾਰਟਫੋਨ ਨੂੰ Ship ਕਰਨਾ ਸ਼ੁਰੂ ਨਹੀਂ ਕੀਤਾ ਸੀ ਅਤੇ ਇਹ ਖਬਰ ਆ ਰਹੀਂ ਹੈ ਕਿ ਕੰਪਨੀ ਆਪਣੇ ਇਕ ਹੋਰ ਨਵੇਂ ਸਮਾਰਫੋਨ 'ਤੇ ਕੰਮ ਕਰ ਰਹੀਂ ਹੈ।

ਜੇਕਰ Essential ਸਮਾਰਟਫੋਨ 'ਤੇ ਗੌਰ ਕਰੀਏ ਤਾਂ ਇਸ ਨੂੰ ਮਾਡਲ ਨੰਬਰ PH-1 ਨਾਲ ਪੇਸ਼ ਕੀਤਾ ਗਿਆ ਸੀ ਅਤੇ ਨਵੀਂ ਸੀਰੀਜ਼ ਨੂੰ ਮਾਡਲ ਨੰਬਰ A11 ਨਾਲ ਵਾਈ-ਫਾਈ Alliance 'ਤੇ ਦੇਖਿਆ ਗਿਆ ਹੈ, ਇਸ 'ਚ ਇਹ ਗੱਲ ਸਾਹਮਣੇ ਆ ਰਹੀਂ ਹੈ ਕਿ ਕੰਪਨੀ ਆਪਣੇ ਇਕ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ ਅਤੇ ਜਲਦੀ ਹੀ ਇਸ ਨੂੰ ਆਉਣ ਵਾਲੇ ਸਮੇਂ ਦੌਰਾਨ ਪੇਸ਼ ਕਰਨ ਵਾਲੀ ਹੈ। ਇਸ ਤੋਂ ਇਲਾਵਾ ਕੰਪਨੀ ਦੁਆਰਾ ਇਸ ਸਮਾਰਟਫੋਨ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਲਿਆਈ ਹੈ, ਪਰ ਇਨ੍ਹਾਂ ਜ਼ਰੂਰ ਪਤਾ ਲੱਗਾ ਹੈ ਕਿ ਸਮਾਰਟਫੋਨ ਐਂਡਰਾਇਡ 7.1.1 ਨਾਗਟ ਨਾਲ ਪੇਸ਼ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹੋਰ ਵੀ ਬਹੁਤ ਸਾਰੀ ਜਾਣਕਾਰੀ ਸਾਹਮਣੇ ਆਉਣ ਵਾਲੀ ਹੈ।

ਜੇਕਰ ਪਿਛਲੇ ਸਮਾਰਟਫੋਨ ਮਤਲਬ ਕਿ Essential  ਫੋਨ ਨੂੰ ਦੇਖਿਆ ਸੀ ਅਤੇ ਤਾਂ ਇਹ ਇਕ ਫਲੈਗਸ਼ਿਪ ਮਾਡਲ ਹੈ। ਅਜਿਹਾ ਲੱਗਦਾ ਹੈ ਕਿ ਕੰਪਨੀ ਮਜ਼ਬੂਤ ਸੰਭਾਵਨਾ ਨਾਲ ਇਸ ਵਾਰ ਆਪਣਾ ਇਕ ਮਿਡ-ਰੇਂਜ ਸਮਾਰਟਫੋਨ ਬਜ਼ਾਰ 'ਚ ਪੇਸ਼ ਕਰੇਗੀ , ਪਰ ਹਾਲਾਂਕਿ ਇਹ ਸਿਰਫ ਇਕ ਅੰਦਾਜ਼ਾ ਹੈ। ਇਸ ਤੋਂ ਇਲਾਵਾ ਇਕ ਹੋਰ ਰਿਪੋਰਟ ਅਨੁਸਾਰ Rubin ਦੁਆਰਾ ਆਪਣੇ ਪਹਿਲੇ ਸਮਾਰਟਫੋਨ ਨੂੰ ਗਲੋਬਲ ਲਾਂਚ ਕਰਨ ਦੀ ਤਿਆਰੀ ਕਰ ਰਹੀਂ ਹੈ।


Related News