ਸੋਨੀ ਦੇ ਇਨ੍ਹਾਂ ਸਮਾਰਟਫੋਨਸ ''ਚ ਮਿਲੇਗਾ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ

Monday, Apr 11, 2016 - 05:37 PM (IST)

ਸੋਨੀ ਦੇ ਇਨ੍ਹਾਂ ਸਮਾਰਟਫੋਨਸ ''ਚ ਮਿਲੇਗਾ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ
ਜਲੰਧਰ— ਸੋਨੀ ਨੇ ਐਕਸਪੀਰੀਆ ਜੈੱਡ2 (ਡੀ6503), ਐਕਸਪੀਰੀਆ ਜੈੱਡ3 (ਡੀ6603) ਅਤੇ ਐਕਸਪੀਰੀਆ ਜੈੱਡ3 ਕਾਂਪੈੱਕਟ (ਡੀ8503) ਲਈ ਐਂਡ੍ਰਾਇਡ 6.0.1 ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਲੇਟੈਸਟ ਫਰਮਵੇਅਰ ਦਾ ਬਿਲਡ ਨੰਬਰ (23.5.1.0.570) ਉਹੀ ਹੈ ਜੋ ਇਸ ਨੂੰ ਬੀਟਾ ਵਰਜਨ ਦਾ ਸੀ। ਜ਼ਿਕਰਯੋਗ ਹੈ ਕਿ ਇਸ ਦਾ ਬੀਟਾ ਵਰਜਨ ਇਸ ਮਹੀਨੇ ਦੀ ਸ਼ੁਰੂਆਤ ''ਚ ਰਿਲੀਜ਼ ਕੀਤਾ ਗਿਆ ਸੀ। ਫਿਲਹਾਲ ਕੰਪਨੀ ਦੀ ਵੈੱਬਸਾਈਟ ''ਤੇ ਇਨ੍ਹਾਂ ਤਿੰਨਾਂ ਸਮਾਰਟਫੋਨਸ ਦਾ ਲੇਟੈਸਟ ਵਰਜਨ 5.1 ਲਾਲੀਪਾਪ ਹੀ ਦਿਖਾਇਆ ਗਿਆ ਹੈ। 
ਨਵਾਂ ਫਰਮਵੇਅਰ ਬਿਲਡ ਐਕਸਪੀਰੀਆ ਜੈੱਡ2, ਐਕਸਪੀਰੀਆ ਜੈੱਡ3 ਅਤੇ ਐਕਸਪੀਰੀਆ ਜੈੱਡ3 ਕਾਂਪੈੱਕਟ ਲਈ ਹੈ। ਇਸ ਵਿਚ ਕੈਮਰਾ 2.0.0 ਯੂਜ਼ਰ ਇੰਟਰਫੇਸ ਅਤੇ ਫਰਵਰੀ ਐਂਡ੍ਰਾਇਡ ਸਕਿਓਰਿਟੀ ਪੈਚ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਯੂਜ਼ਰ ਲਿੰਕ ਦੀ ਮਦਦ ਨਾਲ ਇਸ ਨੂੰ ਮੈਨੂਅਲੀ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹਨ। ਇਹ ਅਪਡੇਟ ਅਮਰੀਕਾ, ਲੈਟਿਨ ਅਮਰੀਕਾ, ਮੱਧ ਪੂਰਵ, ਉੱਤਰੀ ਅਫਰੀਕਾ, ਰੂਸ ਅਤੇ ਯੂਕ੍ਰੇਨ ''ਚ ਉਪਲੱਬਧ ਹੈ ਅਤੇ ਇਸ ਨੂੰ ਛੇਤੀ ਹੀ ਹੋਰ ਦੇਸ਼ਾਂ ''ਚ ਵੀ ਉਪਲੱਬਧ ਕਰਵਾਇਆ ਜਾਵੇਗਾ।

Related News