ਸੋਨੀ ਨੇ ਐਕਸਪੀਰੀਆ ਐਕਸ ਦੀ ਕੀਮਤ ਤੋਂ ਚੁੱਕਿਆ ਪਰਦਾ
Sunday, May 08, 2016 - 05:44 PM (IST)
ਜਲੰਧਰ : ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੇ ਇਸ ਸਾਲ ਫਰਵਰੀ ਵਿਚ ਹੋਏ ਮੋਬਾਇਲ ਵਰਲਡ ਕਾਂਗਰੇਸ ਦੇ ਦੌਰਾਨ ਤਿੰਨ ਨਵੇਂ ਸਮਾਰਟਫੋਂਸ ਲਾਂਚ ਕੀਤੇ ਸਨ, ਲੇਕਿਨ ਕੰਪਨੀ ਨੇ ਇਨ੍ਹਾਂ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ । ਹਾਲ ਹੀ ਵਿਚ ਸੋਨੀ ਨੇ ਆਪਣੇ Xperia X ਪ੍ਰਫਾਰਮੈਂਸ ਦੀ ਕੀਮਤ ਤੋਂ ਪਰਦਾ ਉਠਾ ਦਿੱਤਾ ਹੈ । ਫ਼੍ਰਾਂਸ, ਨੀਦਰਲੈਂਡ, ਸਵੀਡਨ ਵਿਚ ਇਸ ਫੋਨ ਦਾ ਪ੍ਰੀ- ਆਰਡਰ ਸ਼ੁਰੂ ਹੋ ਚੁੱਕਿਆ ਹੈ ਜਿਥੇ ਇਸ ਦੀ ਕੀਮਤ 699 ਯੂਰੋ (ਲਗਭਗ 53,500 ਰੁਪਏ) ਰੱਖੀ ਗਈ ਹੈ ।
ਐਕਸਪੀਰੀਆ ਐਕਸ ਪ੍ਰਫਾਰਮੈਂਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਫੋਨ ਵਿਚ 5 ਇੰਚ ਦੀ ਫੁਲ ਐੱਸ. ਡੀ. ਸਕ੍ਰੀਨ ਦਿੱਤੀ ਗਈ ਹੈ ਜੋ 1080ਗ1920 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਦੀ ਹੈ । ਬਿਹਤਰ ਡਿਸਪਲੇ ਲਈ ਇਸ ਵਿਚ ਟ੍ਰੀਲਿਊਮਿਨਸ ਡਿਸਪਲੇ ਦੀ ਵਰਤੋਂ ਕੀਤੀ ਗਈ ਹੈ । ਇਹ ਫੋਨ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 6.0 ਮਾਰਸ਼ਮੇਲੋ ਉੱਤੇ ਆਧਾਰਿਤ ਹੈ ।
ਬਿਹਤਰ ਪ੍ਰੋਸੈਸਿੰਗ ਲਈ ਇਸ ਵਿਚ ਕਵਾਲਕਾਮ ਸਨੈਪਡ੍ਰੈਗਨ 820 ਚਿੱਪਸੈੱਟ ਸ਼ਾਮਿਲ ਹੈ । 3 ਜੀ. ਬੀ. ਰੈਮ ਦੇਣ ਦੇ ਨਾਲ ਇਸ ਫੋਨ ਵਿਚ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 200ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ । ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐਕਸਪੀਰੀਆ ਐਕਸ ਪ੍ਰਫਾਰਮੈਂਸ ਵਿਚ 23 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ ।
