ਸੋਨੀ ਨੇ ਐਂਡ੍ਰਾਇਡ ਨੂਗਟ ਨਾਲ ਪੇਸ਼ ਕੀਤਾ Xperia L1 ਸਮਾਰਟਫੋਨ

Tuesday, Mar 21, 2017 - 05:58 PM (IST)

ਸੋਨੀ ਨੇ ਐਂਡ੍ਰਾਇਡ ਨੂਗਟ ਨਾਲ ਪੇਸ਼ ਕੀਤਾ Xperia L1 ਸਮਾਰਟਫੋਨ

ਜਲੰਧਰ- ਸੋਨੀ ਨੇ ਆਧਿਕਾਰਕ ਤੌਰ ''ਤੇ ਆਪਣੇ ਨਵੇਂ ਸਮਾਰਟਫ਼ੋਨ ਸੋਨੀ Xperia L1 ਸਮਾਰਟਫ਼ੋਨ ਨੂੰ ਆਪਣੀ ਨਵੀਂ ''L ਸੀਰੀਜ'' ਦੇ ਤਹਿਤ ਪੇਸ਼ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਇਸ ਸਾਲ ਇਹ ਕੰਪਨੀ ਦਾ 5ਵਾਂ ਸਮਾਰਟਫ਼ੋਨ ਹੈ Xperia L1 ਸਮਾਰਟਫੋਨ ਦੇ ਸਪੈਕਸ ਅਤੇ ਫੀਚਰਸ ''ਤੇ ਨਜ਼ਰ ਪਾਈਏ ਤਾਂ ਸਮਾਰਟਫੋਨ ''ਚ ਡਿਊਲ-ਸਿਮ ਸਪੋਰਟ ਦੇ ਨਾਲ ਤੁਹਾਨੂੰ ਕਈ ਕਲਰ ਆਪਸ਼ਨ ਵੀ ਮਿਲ ਰਹੇ ਹਨ  ਇਸ ਸਮਾਰਟਫੋਨ ਤੁਹਾਨੂੰ ਬਲੈਕ, ਵਾਈਟ ਅਤੇ ਪਿੰਕ ਰੰਗਾਂ ''ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਤਸਵੀਰ ''ਚ ਵੇਖ ਹੀ ਸਕਦੇ ਹੋ ਕਿ ਇਸ ਦੇ ਫ੍ਰੰਟ ਪੈਨਲ ਨੂੰ ਕਿਸ ਤਰ੍ਹਾਂ ਨਾਲ ਫਲੈਟ ਡਿਜ਼ਾਈਨ ''ਚ ਰੱਖਿਆ ਗਿਆ ਹੈ।

 

Xperia L1 ਸਮਾਰਟਫ਼ੋਨ ''ਚ 5.5-ਇੰਚ ਦੀ LED ਡਿਸਪਲੇ ਦਿੱਤੀ ਗਈ ਹੋਈ ਜੋ HD ਰੈਜ਼ੋਲਿਊਸ਼ਨ (720x1280) ਪਿਕਸਲ ਦੇ ਨਾਲ ਪੇਸ਼ ਕੀਤੀ ਗਈ ਹੈ। ਫ਼ੋਨ ''ਚ ਮੀਡੀਆਟੈੱਕ MT6737T ਚਿਪਸੈੱਟ ਦਿੱਤਾ ਗਿਆ ਹੈ ਜਿਸ ਦੀ ਕਲਾਕ ਸਪੀਡ 1.4GHz ਹੈ, ਇਹ ਇਕ ਕਵਾਡ- ਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ Xperia L1 ''ਚ ਤੁਹਾਨੂੰ 2GB ਦੀ ਰੈਮ ਅਤੇ 16GB ਇੰਟਰਨਲ ਸਟੋਰੇਜ਼ ਮੋਜੂਦ ਹੈ। ਮਾਇਕ੍ਰਓ ਐੱਸ. ਡੀ ਕਾਰਡ ਦੀ ਸਹਾਇਤਾ ਨਾਲ 256GB ਤੱਕ ਇਸ ਨੂੰ ਵਧਾ ਵੀ ਸਕਦੇ ਹੋ।

ਫੋਟੋਗ੍ਰਾਫੀ ਲਈ ਇਸ ''ਚ 13-ਮੈਗਾਪਿਕਸਲ ਦਾ ਰਿਅਰ ਕੈਮਰਾ f/2.2 ਲੈਂਜ਼ ਦੇ ਨਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫ਼ੋਨ 5 ਮੈਗਾਪਿਕਸਲ  ਦੇ f/2.2 ਅਪਰਚਰ ਵਾਲੇ ਸੈਲਫੀ ਕੈਮਰਾ ਨਾਲ ਵੀ ਲੈਸ ਹੈ। ਇਹ ਸੈਲਫੀ ਕੈਮਰਾ 24mm ਦਾ ਵਾਇਡ ਐਂਗਲ ਲੇਂਸ ਹੈ। ਫ਼ੋਨ ਐਂਡ੍ਰਾਇਡ 7.0 ਨੂਗਟ ''ਤੇ ਕੰਮ ਕਰਦਾ ਹੈ, ਅਤੇ ਇਸ ''ਚ ਤੁਹਾਨੂੰ 4G LTE ਸਪੋਰਟ ਤੋਂ ਇਲਾਵਾ ਵਾਈ-ਫਾਈ 802.11n, ਬਲੂਟੁੱਥ 4.2, 1-GPS,USB ਟਾਈਪ 3 ਅਤੇ ਇਕ 2620mAh ਦੀ ਬੈਟਰੀ ਜੋ ਫ਼ੋਨ ਨੂੰ ਪਾਵਰ ਦਿੰਦੀ ਹੈ।


Related News