Sony Xperia XZ ਦੀ ਕੀਮਤ ''ਚ 10,000 ਰੁਪਏ ਦੀ ਭਾਰੀ ਕਟੌਤੀ

Wednesday, Mar 15, 2017 - 05:10 PM (IST)

Sony Xperia XZ ਦੀ ਕੀਮਤ ''ਚ 10,000 ਰੁਪਏ ਦੀ ਭਾਰੀ ਕਟੌਤੀ
ਜਲੰਧਰ- ਸੋਨੀ ਨੇ ਆਪਣੇ ਪ੍ਰੀਮੀਅਮ ਸਮਾਰਟਫੋਨ ਸੋਨੀ ਐਕਸਪੀਰੀਆ ਜ਼ੈੱਡ ਦੀਆਂ ਕੀਮਤਾਂ ''ਚ ਵੱਡੀ ਕਟੌਤੀ ਕੀਤੀ ਹੈ। ਕੰਪਨੀ ਨੇ ਪਿਛਲੇ ਸਾਲ ਸਤੰਬਰ ''ਚ ਇਸ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕੀਤਾ ਸੀ। ਹੁਣ ਸੋਨੀ ਦਾ ਇਹ ਸਮਾਰਟਫੋਨ 41,990 ਰੁਪਏ ''ਚ ਖਰਦੀਣ ਲਈ ਉਪਲੱਬਧ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਸੋਨੀ ਨੇ ਲਾਂਚ ਦੇ ਸਮੇਂ ਐਕਸਪੀਰੀਆ ਐਕਸਜ਼ੈੱਡ ਦੀ ਕੀਮਤ 51,990 ਰੁਪਏ ਰੱਖੀ ਸੀ ਪਰ ਇਹ ਬਾਜ਼ਾਰ ''ਚ 49,990 ਰੁਪਏ ''ਚ ਉਪਲੱਬਧ ਸੀ। ਹੁਣ ਜਾਪਾਨ ਦੀ ਕੰਪਨੀ ਸੋਨੀ ਨੇ ਭਾਰਤ ਦੀ ਆਪਣੀ ਅਧਿਕਾਰਿਕ ਵੈੱਬਸਾਈਟ ''ਤੇ ਇਸ ਫੋਨ ਨੂੰ 41,990 ਰੁਪਏ ਦੀ ਕੀਮਤ ਨਾਲ ਲਿਸਟ ਕੀਤਾ ਹੈ। ਇਸ ਫੋਨ ''ਚ ਕੰਪਨੀ ਨੇ 10,000 ਰੁਪਏ ਦੀ ਭਾਰੀ ਕਟੌਤੀ ਕਰ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਸੋਨੀ ਦੇ ਇਸ ਫੋਨ ''ਚ 5.2 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ''ਤੇ ਕਾਰਨਿੰਗ ਗੋਰਿਲਾ ਗਲਾਸ 4 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਸੋਨੀ ਦਾ ਦਾਅਵਾ ਹੈ ਕਿ 13 ਮੈਗਾਪਿਕਸਲ ਦੇ ਵਾਈਡ-ਐਂਗਲ ਫਰੰਟ ਕੈਮਰੇ ''ਚ ਐਕਸਮੋਰ ਆਰ. ਐੱਸ. ਸੈਂਸਰ ਹੈ, ਜੋ ਆਮ ਫਲੈਗਸ਼ਿਪ ਸਮਾਰਟਫੋਨ ਦੇ ਸੈਲਫੀ ਕੈਮਰੇ ਦੀ ਤੁਲਨਾ ''ਚ 2.6 ਗੁਣਾ ਵੱਡਾ ਹੈ। ਸੋਨੀ ਦੇ ਇਸ ਫੋਨ ਨੂੰ ਆਈ. ਪੀ. 68 ਦਾ ਸਰਟੀਫਿਕੇਸ਼ਨ ਮਿਲਿਆ ਹੈ। ਇਹ ਡਸਟ ਅਤੇ ਵਾਟਰ ਰੇਜਿਸਟੈਂਟ ਹੈ। 
ਸੋਨੀ ਐਕਸਪੀਰੀਆ ਐਕਸਜ਼ੈੱਡ ਦੇ ਹਾਈਬ੍ਰਿਡ ਡਿਊਲ ਸਿਮ ਵੇਰਿਅੰਟ ਨੂੰ ਭਾਰਤ ''ਚ ਲਾਂਚ ਕੀਤਾ ਗਿਆ ਹੈ। ਦੋਵੇਂ ਹੀ ਸਿਮ ਸਲਾਟ 4G ਵੀ. ਓ. ਐੱਲ. ਟੀ. ਈ. ਨੂੰ ਸਪੋਰਟ ਕਰਦੇ ਹਨ। ਇਸ ਤੋਂ ਇਲਾਵਾ ਇਹ ਮਾਡਲ 64 ਜੀਬੀ ਇਨਬਿਲਟ ਸਟੋਰੇਜ ਨਾਲ ਲੈਸ ਹੈ। ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ ਆਉਣ ਵਾਲੇ ਸੋਨੀ ਐਕਸਪੀਰੀਆ ਐਕਸਜ਼ੈੱਡ ''ਚ 3 ਜੀਬੀ ਦੀ ਰੈਮ ਦਿੱੱਤੀ ਗਈ ਹੈ। ਇਸ ''ਚ ਯੂ. ਐੱਸ. ਬੀ. ਟਾਈਪ-ਸੀ ਕਨੈਕਟੀਵਿਟੀ ਹੈ। ਪਾਵਰ ਦੇਣ ਲਈ ਮੌਜੂਦ ਹੈ 2900 ਐੱਮ. ਏ. ਐੱਚ. ਦੀ ਬੈਟਰੀ।
ਸੋਨੀ ਦੇ ਮੁਤਾਬਕ ਸੋਨੀ ਐਕਸਪੀਰੀਆ ਐਕਸਜ਼ੈੱਡ ਦੀ ਸਭ ਤੋਂ ਅਹਿਮ ਖਾਸੀਅਤ ਰਿਅਰ ਕੈਮਰਾ ਹੈ। ਇਸ ''ਚ 3 ਸੈਂਸਰ ਦਿੱਤੇ ਗਏ ਹਨ। ਸੀ. ਐੱਮ. ਓ. ਐੇੱਸ. ਸੈਂਸਰ ਫਰੇਮ ''ਚ ਅਬਜੈਕਟ ਦੇ ਮੂਵਮੈਂਟ ਨੂੰ ਟ੍ਰੈਕ ਅਤੇ ਪ੍ਰਿਡਿਕਟ ਕਰੇਗਾ, ਤਾਂ ਕਿ ਬਲਰ ਸ਼ਾਟ ਆਉਣ ਦੀ ਸੰਭਾਵਨਾ ਘੱਟ ਹੋ ਜਾਵੇ। ਲੇਜ਼ਰ ਆਟੋਫੋਕਸ ਸੈਂਸਰ ਆਬਜੈਕਟ ''ਤੇ ਫੋਕਸ ਸਹੀ ਤਰ੍ਹਾਂ ਤੋਂ ਲਾਕ ਕਰਨ ''ਚ ਮਦਦ ਕਰਦਾ ਹੈ। ਖਾਸ ਕਰ ਕੇ ਘੱਟ ਰੋਸ਼ਨੀ ਵਾਲੀ ਪਰਿਸਥਿਤੀ ''ਚ। ਆਰ. ਜੀ. ਬੀ. ਸੀ-ਏ. ਆਰ. ਸੈਂਸਰ ਦਾ ਕੰੰਮ ਸਟਿੱਕ ਕਲਰ ਰਿਪ੍ਰੋਡਕਸ਼ਨ ਦੇਣ ਦਾ ਹੈ। ਇਸ ਨਾਲ 6 ਐਲੀਮੈਂਟ ਵਾਲਾ ਐੱਫ/2.0 ਸੋਨੀ ਜੀ ਲੈਂਸ ਅਤੇ ਇਕ 23 ਮੈਗਾਪਿਕਸਲ ਦਾ ਐਕਸਮੋਰ ਆਰ. ਐੱਸ. ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੋਨੀ ਦਾ ਆਪਣਾ ਬਾਇਨਿਜ਼ ਫਾਰ ਮੋਬਾਇਲ ਇਮੇਜ਼ ਪ੍ਰੋਸੈਸਰ ਮੋਜੂਦ ਹੈ। ਤੁਹਾਨੂੰ ਫੋਕਸ ਅਤੇ ਸ਼ਟਰ ਸਪੀਡ ਦਾ ਮੈਨੂਅਲ ਕੰਟਰੋਲ ਵੀ ਮਿਲੇਗਾ।

Related News