Sony Online ਦੇ ਪੁਰਾਣੇ ਚੀਫ ਨੇ ਬਣਾਇਆ ਨਵਾਂ ਗੇਮ ਸਟੁਡੀਓ
Wednesday, Jan 20, 2016 - 03:21 PM (IST)

ਜਲੰਧਰ : ਸੋਨੀ ਆਨਲਾਈਨ ਦੇ ਚੀਫ ਰਹਿ ਚੁਕੇ ਜਾਨ ਸਮੈਡਲੀ ਭਾਵੇਂ ਇਕ ਮਹੀਨਾ ਪਹਿਲਾਂ ਹੀ ਕੰਪਨੀ ਨੂੰ ਛਡ ਚੁਕੇ ਹਨ ਪਰ ਉਨ੍ਹਾਂ ਦਾ ਗੇਮਿੰਗ ਦਾ ਜਨੂਨ ਅਜੇ ਖਤਮ ਨਹੀਂ ਹੋਇਆ ਹੈ। ਉਨ੍ਹਾਂ ਨੇ ਹਾਲਹੀ ''ਚ ਪਿਕਸਲਮੇਜ ਗੇਮਸ ਸਟੁਡੀਓ ਤਿਆਰ ਕੀਤਾ ਹੈ। ਉਨ੍ਹਾਂ ਦਾ ਪਹਿਲਾ ਟਾਈਟਲ ਵੀ ਤਿਆਰ ਹੈ, ਜਿਸ ਦਾ ਨਾਂ ''ਹੀਰੋਜ਼ ਸਾਂਗ'' ਰੱਖਿਆ ਗਿਆ ਹੈ। ਇਸ ਨੂੰ ਆਨਲਾਈਨ ਤੇ ਇਕੱਲੇ ਵੀ ਖੇਡਿਆ ਜਾ ਸਕਦਾ ਹੈ।
ਬਹੁਤ ਸਾਰੇ ਐਡਵੈਂਚਰਜ਼ ਨਾਲ ਭਰੀ ਇਹ ਗੇਮ ਤੁਹਾਨੂੰ ਬਹੁਤ ਵਧੀਆ ਐਕਸਪੀਰੀਅੰਸ ਦਵੇਗੀ। ਇਹ ਗੇਮ ਸਿਤੰਬਰ ਤੱਕ ਮਾਰਕੀਟ ''ਚ ਆਜਾਵੇਗੀ। ਇਹ ਗੇਮ ''ਚ ਤੁਸੀਂ GOD ਵੀ ਬਣ ਸਕਦੇ ਹੋ। ਗੇਮ ਦੇ ਕਾਂਬੈਟ ਰਿਅਲ ਟਾਈਮ ਹੋਣਗੇ। ਇਸ ''ਚ ਤੁਸੀਂ ਆਪਣੀ ਇਕ ਵੱਖਰੀ ਦੁਨੀਆ ਤਿਆਰ ਕਰ ਸਕਦੇ ਹੋ। ਇਹ ਗੇਮ 2d ਗ੍ਰਾਫਿਕ ਪਲੈਟਫੋਰਮ ''ਤੇ ਬਣੀ ਹੈ। ਇਸ ਗੇਮ ''ਚ ਤੁਹਾਨੂੰ ਲਗਾਤਾਰ ਅਪਡੇਟਸ ਮਿਲਦੀਆਂ ਰਹਿਣਗੀਆਂ।