ਸੋਨੀ ਨੇ ਪੇਸ਼ ਕੀਤਾ ਨਵਾਂ A7R III Full-Frame ਮਿਰਰਲੈੱਸ ਕੈਮਰਾ
Thursday, Oct 26, 2017 - 06:47 PM (IST)

ਜਲੰਧਰ- ਜਪਾਨ ਦੀ ਪ੍ਰਸਿੱਧ ਕੈਮਰਾ ਨਿਰਮਾਤਾ ਕੰਪਨੀ ਸੋਨੀ ਨੇ ਆਪਣੇ ਇਕ ਨਵੇਂ Full-Frame ਮਿਰਰਲੈੱਸ ਕੈਮਰੇ ਨੂੰ ਬਾਜ਼ਾਰ 'ਚ ਪੇਸ਼ ਕੀਤਾ ਹੈ। ਇਸ ਨਵੇਂ ਕੈਮਰੇ ਦਾ ਨਾਂ A7R III ਹੈ ਅਤੇ ਕੰਪਨੀ ਨੇ ਇਸ ਨੂੰ ਕਈ ਨਵੇਂ ਫੀਚਰਸ ਜਿਵੇਂ- ਫਾਸਟ ਸ਼ੂਟਿੰਗ ਮੋਡ, ਬਿਹਤਰ ਫੋਕਸ ਸਪੀਡ ਦੇ ਨਾਲ ਉਤਾਰਿਆ ਹੈ।
ਸੋਨੀ A7R III ਕੈਮਰਾ
ਇਸ ਨਵੇਂ ਕੈਮਰੇ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ BIONZ X ਪ੍ਰੋਸੈਸਰ, ਨਵੇਂ ਫਰੰਟ-ਐਂਡ ਐੱਲ.ਐੱਸ.ਆਈ., 42.4 ਮੈਗਾਪਿਕਸਲ ਸੈਂਸਰ, 4ਕੇ ਵੀਡੀਓ ਰਿਕਾਰਡਿੰਗ, 10fps burst ਸ਼ੂਟਿੰਗ ਮੋਡ, ਟੱਚਸਕਰੀਨ ਐੱਲ.ਸੀ.ਡੀ., ਪਿਕਸਲ ਸ਼ਿਫਟ ਮਲਟੀ ਸ਼ੂਟਿੰਗ ਮੋਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ A7R III ਕੈਮਰੇ 'ਚ 650 ਸ਼ਾਟ ਬੈਟਰੀ ਲਾਈਫ, ਯੂ.ਐੱਸ.ਬੀ. 3.1 ਪੋਰਟ ਦਿੱਤਾ ਗਿਆ ਹੈ।
ਕੀਮਤ ਤੇ ਉਪਲੱਬਧਤਾ
ਸੋਨੀ ਨੇ ਇਸ ਨਵੇਂ ਕੈਮਰੇ ਦੀ ਕੀਮਤ 3,200 ਡਾਲਰ (ਕਰੀਬ 2,08,100 ਰੁਪਏ) ਰੱਖੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਵਿਕਰੀ ਨਵੰਬਰ ਤੋਂ ਸ਼ੁਰੂ ਹੋਵੇਗੀ।