Sony ਨੇ ਭਾਰਤ ’ਚ ਪੇਸ਼ ਕੀਤੇ ਨਵੇਂ ਸਮਾਰਟ ਟੀਵੀ, ਜਾਣੋ ਕੀਮਤ ਤੇ ਖੂਬੀਆਂ

06/24/2020 1:13:06 PM

ਗੈਜੇਟ ਡੈਸਕ– ਸੋਨੀ ਨੇ ਭਾਰਤ ’ਚ ਦੋ ਨਵੇਂ ਸਮਾਰਟ ਟੀਵੀ ਪੇਸ਼ ਕੀਤੇ ਹਨ। Sony Bravia KD-55X7002G TV ਨੂੰ ਕੰਪਨੀ ਨੇ 55-ਇੰਚ ਪੈਨਲ ਨਾਲ ਪੇਸ਼ ਕੀਤਾ ਹੈ, ਜਿਸ ਦੀ ਕੀਮਤ 63,990 ਰੁਪਏ ਰੱਖੀ ਹੈ। ਇਸ ਦੇ ਨਾਲ ਹੀ ਸੋਨੀ ਦਾ ਦੂਜੀ ਟੀਵੀ Sony Bravia KDL-43W6603 TV ਹੈ ਜੋ ਕਿ 43 ਇੰਚ ਦੀ ਡਿਸਪਲੇਅ ਨਾਲ ਆਉਂਦਾ ਹੈ। ਇਸ ਦੀ ਕੀਮਤ 37,990 ਰੁਪਏ ਹੈ। ਇਨ੍ਹਾਂ ਦੋਵਾਂ ਟੀਵੀਆਂ ਨੂੰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਡਾਟ ਇਨ ਤੋਂ ਖਰੀਦਿਆ ਜਾ ਸਕਦਾ ਹੈ। ਦੋਵਾਂ ਟੀਵੀਆਂ ਦਾ ਰੰਗ ਕਾਲਾ ਹੈ। 

55-inch Sony Bravia KD-55X7002G smart TV ਦੀਆਂ ਖੂਬੀਆਂ
55 ਇੰਚ ਵਾਲੇ Sony Bravia KD-55X7002G smart TV ਨੂੰ ਨੈੱਟਫਲਿਕਸ ਅਤੇ ਯੂਟਿਊਬ ਡੈਡੀਕੇਟਿਡ ਬਟਨ ਨਾਲ ਪੇਸ਼ ਕੀਤਾ ਗਿਆ ਹੈ। ਇਹ ਪੈਨਲ 4ਕੇ ਅਲਟਰਾ ਐੱਚ.ਡੀ. ਰੈਜ਼ੋਲਿਊਸ਼ਨ ਨਾਲ ਐੱਚ.ਡੀ.ਆਰ. ਅਤੇ X-Reality Pro ਦੀ ਸੁਪੋਰਟ ਵੀ ਦਿੱਤੀ ਹੈ। ਸੋਨੀ ਨੇ ਇਸ ਨਵੇਂ ਟੀਵੀ ਨੂੰ 1 ਜੀ.ਬੀ. ਰੈਮ ਨਾਲ ਪੇਸ਼ ਕੀਤਾ ਹੈ। ਕੁਨੈਕਟੀਵਿਟੀ ਲਈ ਇਸ ਟੀਵੀ ’ਚ ਵਾਈ-ਫਾਈ, ਤਿੰਨ HDMI ਪੋਰਟ ਅਤੇ ਤਿੰਨ ਯੂ.ਐੱਸ.ਬੀ. ਪੋਰਟ ਦਿੱਤੇ ਹਨ। 

ਸੋਨੀ ਦਾ ਇਹ ਸਮਾਰਟ ਟੀਵੀ 50Hz ਡਿਸਪਲੇਅ ਅਤੇ ਸਕਰੀਨ ਮਿਰਰਿੰਗ ਨੂੰ ਸੁਪੋਰਟ ਕਰਦਾ ਹੈ। ਇਹ ਐਂਡਰਾਇਡ ਟੀਵੀ ਨੂੰ 20 ਵਾਟ ਬਾਸ ਸਿਫਲੈਕਸ ਸਪੀਕਰ ਅਤੇ ਕਲੀਅਰ ਆਡੀਓ ਪਲੱਸ ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ। ਸੋਨੀ ਦਾ 4ਕੇ ਸਮਾਰਟ ਟੀਵੀ Motionflow XR ਨਾਲ ਪੇਸ਼ ਕੀਤਾ ਗਿਆ ਹੈ। 

43-inch Sony Bravia KDL-43W6603 smart TV ਦੀਆਂ ਖੂਬੀਆਂ
ਸੋਨੀ ਦੇ 43 ਇੰਚ ਵਾਲੇ Sony Bravia KDL-43W6603 smart TV ਨੂੰ ਫੁਲ ਐੱਚ.ਡੀ. ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। ਸਮਾਰਟ ਟੀਵੀ ਕਲੀਅਰ ਆਡੀਓ ਪਲੱਸ ਤਕਨੀਕ, ਡੋਲਬੀ ਆਡੀਓ ਅਤੇ ਡੀ.ਟੀ.ਐੱਸ. ਡਿਜੀਟਲ ਸਰਾਊਂਡ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟ ਟੀਵੀ ਨੂੰ ਵੀ 1 ਜੀ.ਬੀ. ਰੈਮ ਅਤੇ 20 ਵਾਟ ਓਪਨ ਬੈਫਲ ਸਪੀਕਰ ਨਾਲ ਪੇਸ਼ ਕੀਤਾ ਗਿਆ ਹੈ। ਸੋਨੀ ਨੇ ਇਸ ਸਮਾਰਟ ਟੀਵੀ ਨੂੰ 50Hz ਰਿਫਰੈਸ਼ ਰੇਟ ਨਾਲ ਪੇਸ਼ ਕੀਤਾ ਹੈ। ਸੋਨੀ ਦਾ ਨਵਾਂ ਐਂਡਰਾਇਡ ਟੀਵੀ TV MusicBox ਨਾਲ ਪੇਸ਼ ਆਉਂਦਾ ਹੈ। ਇਸ ਰਾਹੀਂ ਤੁਸੀਂ ਟੀਵੀ ਦੇ ਸਪੀਕਰ ’ਤੇ ਆਪਣੇ ਫੋਨ ਦੀ ਆਡੀਓ ਪਲੇਅ ਕਰ ਸਕਦੇ ਹੋ।

ਸੋਨ ਦੇ ਸਮਾਰਟ ਟੀਵੀ ਨੂੰ X-Reality Pro, Motionflow XR, ਅਤੇ HDR ਸੁਪੋਰਟ ਨਾਲ ਪੇਸ਼ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਵਿਚ ਵਾਈ-ਫਾਈ, 2 HDMI ਪੋਰਟ, 2 USB ਪੋਰਟ ਦਿੱਤੇ ਗਏ ਹਨ। ਇਸ ਟੀਵੀ ਦੇ ਰਿਮੋਟ ’ਚ ਡੈਡੀਕੇਟਿਡ ਨੈੱਟਫਲਿਕਸ ਅਤੇ ਯੂਟਿਊਬ ਬਟਨ ਦਿੱਤੇ ਗਏ ਹਨ। 


Rakesh

Content Editor

Related News