Sony ਨੇ ਭਾਰਤ ''ਚ ਲਾਂਚ ਕੀਤਾ ਨਵਾਂ Full Frame mirrorless A7R III ਕੈਮਰਾ, ਜਾਣੋ ਕੀਮਤ ਅਤੇ ਫੀਚਰਸ

Wednesday, Nov 15, 2017 - 12:41 PM (IST)

ਜਲੰਧਰ- ਸੋਨੀ ਇੰਡੀਆ ਨੇ ਅੱਜ ਇਕ ਨਵਾਂ ਫੁੱਲ-ਫਰੇਮ ਏ7.ਆਰ. 3 ਇੰਟਰਚੇਂਜੇਬਲ ਮਿਰਰਲੈੱਸ ਕੈਮਰਾ ਭਾਰਤੀ ਬਾਜ਼ਾਰ ਲਾਂਚ ਕੀਤਾ। ਇਸ ਦੀ ਕੀਮਤ 2,64,990 ਰੁਪਏ ਹੈ। ਇਸ ਕੈਮਰੇ 'ਚ ਹਾਈ-ਰੈਜ਼ੋਲਿਊਸ਼ਨ ਦਾ 42.4 ਮੈਗਾਪਿਕਸਲ ਦਾ ਬੈਕ-ਇਲੁਮਿਨੇਟਡ ਐਕਸਮੋਰਰ ਆਰ ਸਿਮੋਸ ਇਮੇਜ ਸੈਂਸਰ ਲਗਾ ਹੈ। ਇਸ ਦੀ ਸ਼ੂਟਿੰਗ ਸਪੀਡ 10 ਫ੍ਰੇਮ ਪ੍ਰਤੀ ਸੈਕਿੰਡ ਦੀ ਹੈ ਅਤੇ ਇਹ ਫੁੱਲ ਐਫ/ਏ. ਈ ਟਰੈਕਿੰਗ ਦੇ ਨਾਲ ਆਉਂਦਾ ਹੈ।

ਇਸ ਕੈਮਰਾ 'ਚ 4K ਵੀਡੀਓ ਕੁਆਲਿਟੀ, ਵਾਇਡ ਡਾਇਨੇਮਿਕ ਰੇਂਜ ਅਤੇ ਨੌਇਜ਼ ਰਿਡੈਕਸ਼ਨ ਜਿਹੇ ਫੀਚਰ ਦਿੱਤੇ ਗਏ ਹਨ। ਇਹ ਕੈਮਰਾ ਲਾਈਵ ਵਿਊ ਮੋਡ 'ਚ ਲਗਾਤਾਰ ਅੱਠ ਫ੍ਰੇਮ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਸ਼ੂਟ ਕਰ ਸਕਦਾ ਹੈ।PunjabKesari

ਇਹ ਕੈਮਰਾ ਇਮੇਜਿੰਗ ਐੱਜ਼ ਸਾਫਟਵੇਅਰ ਸੁਇਟ ਦੇ ਨਾਲ ਆਉਂਦਾ ਹੈ ਜੋ ਯੂਜ਼ਰਸ ਨੂੰ ਪ੍ਰੀ-ਪ੍ਰੋਸੈਸਿੰਗ ਨਾਲ ਲੈ ਕੇ ਪੋਸਟ-ਪ੍ਰੋਸੈਸਿੰਗ ਤੱਕ 'ਚ ਮਦਦ ਕਰਦਾ ਹੈ। ਇਸ ਨਵੇਂ ਕੈਮਰੇ ਦੀ ਬੈਟਰੀ ਲਾਈਫ ਪਹਿਲਾਂ ਤੋਂ ਬਿਹਤਰ ਬਣਾਈ ਗਈ ਹੈ ਅਤੇ ਇਸ 'ਚ ਸੋਨੀ ਦੀ Z ਸੀਰੀਜ਼ ਬੈਟਰੀ ਲਗਾਈ ਗਈ ਹੈ, ਜਿਸ ਦੀ ਸਮਰੱਥਾ ਪਹਿਲਾਂ ਦੇ ਮਾਡਲਾਂ 'ਚ ਲਗਾਈ ਗਈ W ਸੀਰੀਜ਼ ਦੀ ਤੁਲਣਾ 'ਚ ਦੁੱਗਣੀ ਹੈ। PunjabKesari

ਨਵਾਂ ਕੈਮਰਾ ਵਾਈ-ਫਾਈ ਨਾਲ ਵੀ ਲੈੱਸ ਹੈ, ਜਿਸ ਦੀ ਮਦਦ ਨਾਲ ਸਮਾਰਟਫੋਨ, ਟੈਬਲੇਟ, ਕੰਪਿਊਟਰ ਜਾਂ ਐੱਫ. ਟੀ. ਪੀ ਸਰਵਰ 'ਚ ਅਸਾਨੀ ਨਾਲ ਫਾਇਲਾਂ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ।


Related News