Sony ਦਾ ਨਵਾਂ ਪ੍ਰੀਮੀਅਮ ਸਮਾਰਟ ਟੀਵੀ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Friday, Aug 19, 2022 - 01:28 PM (IST)
ਗੈਜੇਟ ਡੈਸਕ– ਸੋਨੀ ਨੇ ਆਪਣੇ ਨਵੇਂ ਪ੍ਰੀਮੀਅਮ ਸਮਾਰਟ ਟੀਵੀ Sony BRAVIA XR X95K 85-ਇੰਚ 4ਕੇ ਮਿੰਨੀ ਐੱਲ.ਈ.ਡੀ. ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਪਿਛਲੇ ਮਹੀਨੇ ਹੀ ਦੋ ਹੋਰ ਪ੍ਰੀਮੀਅਮ ਸਮਾਰਟ ਟੀਵੀ Bravia XR A80K OLED ਅਤੇ Bravia XR A95K OLED ਨੂੰ ਪੇਸ਼ ਕੀਤਾ ਸੀ। ਇਸ ਟੀਵੀ ਨੂੰ ਸਿਰਫ ਇਕ ਵੇਰੀਐਂਟ 85-ਇੰਚ ’ਚ ਲਾਂਚ ਕੀਤਾ ਹੈ। ਟੀਵੀ ਕਾਗਨਿਟਿਵ ਪ੍ਰੋਸੈਸਰ ਐਕਸ.ਆਰ. ਦੇ ਨਾਲ ਆਉਂਦਾ ਹੈ, ਜੋ ਐੱਲ.ਈ.ਡੀ. ਸਕਰੀਨ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਸਕਦਾ ਹੈ। ਟੀਵੀ ’ਚ 4ਕੇ 120 ਫਰੇਮ ਪ੍ਰਤੀ ਸਕਿੰਟ ਅਤੇ ਆਟੋ ਲੋਅ ਲੇਟੈਂਸੀ ਮੋਡ ਦੇ ਨਾਲ ਵੇਰੀਏਬਲ ਰਿਫ੍ਰੈਸ਼ ਰੇਟ, ਆਟੋ ਐੱਚ.ਡੀ.ਆਰ. ਟੋਨ, ਆਟੋ ਗੇਮ ਮੋਡ ਅਤੇ ਸਪੈਸ਼ਲ ਗੇਮਿੰਗ ਮੋਡ ਵਰਗੇ ਫੀਚਰਜ਼ ਮਿਲਦੇ ਹਨ।
Sony BRAVIA XR X95K ਦੀ ਕੀਮਤ
ਸੋਨੀ BRAVIA XR-85X95K ਮਿੰਨੀ ਐੱਲ.ਈ.ਡੀ. ਟੀਵੀ ਨੂੰ ਭਾਰਤ ’ਚ 899900 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਟੀਵੀ ਨੂੰ ਸੋਨੀ ਸੈਂਟਰ, ਰਿਟੇਲ ਸਟੋਰ ਦੇ ਨਾਲ ਪ੍ਰਮੁੱਖ ਈ-ਕਾਮਰਸ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਟੀਵੀ ਨੂੰ ਫਿਲਹਾਲ ਲਾਂਚਿੰਗ ਆਫਰਜ਼ ’ਚ6,17,490 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
Sony BRAVIA XR X95K ਦੀਆਂ ਖੂਬੀਆਂ
ਸੋਨੀ ਦੇ ਇਸ 4ਕੇ ਮਿੰਨੀ ਟੀਵ ’ਚ 85-ਇੰਚ ਦੀ ਡਿਸਪਲੇਅ ਮਿਲਦੀ ਹੈ, ਜੋ 4ਕੇ 120 ਫਰੇਮ ਪ੍ਰਤੀ ਸਕਿੰਟ ਨੂੰ ਸਪੋਰਟ ਕਰਦੀ ਹੈ। ਟੀਵੀ ’ਚ ਐੱਲ.ਈ.ਡੀ. ਸਕਰੀਨ ਨੂੰ ਕੰਟਰੋਲ ਕਰਨ ਲਈ ਕਾਗਨਿਟਿਵ ਪ੍ਰੋਸੈਸਰ ਐਕਸ.ਆਰ. ਦਿੱਤਾ ਗਿਆ ਹੈ। Sony BRAVIA XR X95K ’ਚ ਕਾਗਨਿਟਿਵ ਪ੍ਰੋਸੈਸਰ ਐਕਸ.ਆਰ., ਐਕਸ.ਆਰ. ਬੈਕਲਾਈਟ ਮਾਸਟਰ, ਐਕਾਸਟਿਕ ਸਰਫੇਸ ਆਡੀਓ ਪਲੱਸ ਅਤੇ ਐਕਸ.ਆਰ. ਕਾਂਟ੍ਰਸਟ ਬੂਸਟਰ 15 ਦਾ ਸਪੋਰਟ ਵੀ ਮਿਲਦਾ ਹੈ। ਟੀਵੀ ’ਚ ਬ੍ਰਾਈਟਨੈੱਸ ਅਤੇ ਕਲਰ ਵੀ ਚੰਗੇ ਵੇਖਣ ਨੂੰ ਮਿਲਦੇ ਹਨ, ਨਾਲ ਹੀ ਸਾਊਂਡ ਲਈ ਐਕਾਸਟਿਕ ਸਰਫੇਸ ਆਡੀਓ ਪਲੱਸ ਤਕਨਾਲੋਜੀ ਮਿਲਦੀ ਹਾ।
Sony BRAVIA XR X95K ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਟੀਵੀ ’ਚ ਆਟੋ ਲੋਅ ਲੇਟੈਂਸੀ ਮੋਡ ਦੇ ਨਾਲ ਹਾਈ ਗਲੇਅਰ, ਡੀਪ ਸ਼ੈਡੋ, ਵੇਰੀਏਬਲ ਰਿਫ੍ਰੈਸ਼ ਰੇਟ, ਆਟੋ ਐੱਚ.ਡੀ.ਆਰ. ਟੋਨ, ਐੱਚ.ਡੀ.ਆਰ. ਰੀਮਾਸਟਰ, ਐਕਸ.ਐੱਰ. ਸਮੂਦਿੰਗ, ਆਟੋ ਗੇਮ ਮੋਡ ਅਤੇ ਸਪੈਸ਼ਲ ਗੇਮਿੰਗ ਮੋਡ ਦਾ ਸਪੋਰਟ ਮਿਲਦਾ ਹੈ। ਕੁਨੈਕਟੀਵਿਟੀ ਲਈ ਇਸ ਟੀਵੀ ’ਚ HDMI 2.1 ਵੀ ਮਿਲਦਾ ਹੈ।