ਸੌਰ ਊਰਜਾ ਨਾਲ ਫੋਨ ਨੂੰ ਚਾਰਜ ਕਰਨ ਵਿਚ ਸਮਰੱਥ ਹੈ ਇਹ ਟੋਪੀ
Thursday, Mar 16, 2017 - 11:11 AM (IST)

ਜਲੰਧਰ : ਅਜੋਕੇ ਯੁੱਗ ਵਿਚ ਦੁਨੀਆ ਭਰ ''ਚ ਗੈਜੇਟਸ ਦਾ ਇਸਤੇਮਾਲ ਕਾਫ਼ੀ ਵਧ ਗਿਆ ਹੈ। ਟੈੱਕ ਜਗਤ ਵਿਚ ਕਈ ਅਜਿਹੇ ਡਿਵਾਈਸਿਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ,ਜੋ ਸੌਰ ਊਰਜਾ ਦੀ ਮਦਦ ਨਾਲ ਗੈਜੇਟਸ ਨੂੰ ਚਾਰਜ ਕਰਨ ''ਚ ਮਦਦਗਾਰ ਸਾਬਤ ਹੋਣ। ਇਸ ਗੱਲ ਨੂੰ ਧਿਆਨ ਵਿਚ ਰੱਖ ਦੇ ਹੋਏ ਲਾਸ ਐਂਜਲਸ ਦੀ ਸਟਾਰਟਅਪ ਕੰਪਨੀ ਸੋਲਸੋਲ (SolSol) ਨੇ ਨਵੀਂ ਬੇਸਬਾਲ ਕੈਪ ਬਣਾਈ ਹੈ ਜੋ ਸੌਰ ਊਰਜਾ ਨਾਲ ਤੁਹਾਡੀ ਡਿਵਾਇਸ ਨੂੰ ਚਾਰਜ ਕਰਨ ਵਿਚ ਮਦਦ ਕਰੇਗੀ।
ਬੇਸਬਾਲ ਕੈਪ ''ਤੇ ਲੱਗੇ ਹਨ ਸੋਲਰ ਪੈਨਲ
ਇਸ ਬੇਸਬਾਲ ਕੈਪ ਦੇ ਬ੍ਰਿਮ ਮਤਲਬ ਕਿ ਕੰਡੇ ਉੱਤੇ ਛੋਟੇ-ਛੋਟੇ ਸੋਲਰ ਪੈਨਲ ਲੱਗੇ ਹਨ, ਜੋ ਸੌਰ ਊਰਜਾ ਨੂੰ ਇਲੈਕਟ੍ਰਸਿਟੀ ਵਿਚ ਬਦਲ ਕੇ ਤੁਹਾਡੇ ਸਮਾਰਟਫੋਨ ਜਾਂ ਟੈਬਲੇਟ ਨੂੰ ਆਸਾਨੀ ਨਾਲ ਚਾਰਜ ਕਰਨ ਵਿਚ ਮਦਦ ਕਰਦੇ ਹਨ। ਗੈਜੇਟ ਨੂੰ ਚਾਰਜ ਕਰਨ ਲਈ ਤੁਹਾਨੂੰ ਇਕ ਯੂ. ਐੱਸ. ਬੀ. ਕੇਬਲ ਦੀ ਜ਼ਰੂਰਤ ਹੋਵੇਗੀ। ਇਹ ਯੂ. ਐੱਸ. ਬੀ. ਕੇਬਲ ਬੇਸਬਾਲ ਕੈਪ ਦੇ ਬ੍ਰਿਮ ਨਾਲ ਅਟੈਚ ਹੋਵੇਗੀ ਜੋ ਦੇਖਣ ਵਿਚ ਜ਼ਰਾ ਜਿਹੀ ਅਜੀਬ ਜ਼ਰੂਰ ਲੱਗੇਗੀ ਪਰ ਇਹ ਹੈਂਡੀ ਬੇਸਬਾਲ ਕੈਪ ਤੁਹਾਡੀ ਗੈਜੇਟ ਦੀ ਬੈਟਰੀ ਲੋਅ ਹੋਣ ''ਤੇ ਇਸ ਨੂੰ ਚਾਰਜ ਕਰਨ ਵਿਚ ਕਾਫ਼ੀ ਕੰਮ ਦੀ ਸਾਬਤ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਵਿਚ ਬੈਟਰੀ ਪੈਕ ਨਹੀਂ ਲੱਗਾ ਹੈ ਮਤਲਬ ਕਿ ਤੁਸੀਂ ਇਸ ਵਿਚ ਬਿਜਲੀ ਨੂੰ ਸਟੋਰ ਕਰ ਕੇ ਨਹੀਂ ਰੱਖ ਸਕਦੇ ਹੋ ਪਰ ਇਹ ਕਿਤੇ ਜਾਂਦੇ ਸਮੇਂ ਗੈਜੇਟ ਨੂੰ ਚਾਰਜ ਕਰਨ ਦਾ ਇਕ ਬਿਹਤਰੀਨ ਆਪਸ਼ਨ ਹੋ ਸਕਦੀ ਹੈ।
1 ਘੰਟੇ ''ਚ ਕਰੇਗੀ 200 ਐੱਮ. ਏ. ਐੱਚ. ਬੈਟਰੀ ਚਾਰਜ
ਸੋਲਸੋਲ ਕੰਪਨੀ ਨੇ ਕਿਹਾ ਹੈ ਕਿ ਇਹ ਸੋਲਰ ਪੈਨਲ ਨਾਲ ਬਣਾਈ ਗਈ ਬੇਸਬਾਲ ਕੈਪ ਤੁਹਾਡੀ ਡਿਵਾਇਸ ਦੀ ਬੈਟਰੀ ਨੂੰ 1 ਘੰਟੇ ਵਿਚ 200 ਐੱਮ. ਏ. ਐੱਚ. ਤੱਕ ਚਾਰਜ ਕਰ ਸਕਦੀ ਹੈ। ਇਸ ਦੀ ਨਿਰਮਾਤਾ ਕੰਪਨੀ ਇਸ ਬੇਸਬਾਲ ਕੈਪ ਦੀ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ।
ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਬੇਸਬਾਲ ਕੈਪ ਕਰੀਬ 56 ਡਾਲਰ (ਲਗਭਗ 3675 ਰੁਪਏ) ਵਿਚ ਵਿਕਰੀ ਲਈ ਮੁਹੱਈਆ ਹੋਵੇਗੀ। ਆਸ ਕੀਤੀ ਜਾ ਰਹੀ ਹੈ ਕਿ ਹਾਲੀਵੁੱਡ ਲਵਰਸ ਨੂੰ ਇਹ ਕੈਪ ਕਾਫ਼ੀ ਪਸੰਦ ਆਉਣ ਵਾਲੀ ਹੈ।