ਸੌਰ ਤੂਫਾਨਾਂ ਤੋਂ ਨਿਕਲੀਆਂ ਚਿੰਗਾਰੀਆਂ ਤੋਂ ਪਿਘਲਦੀ ਹੈ ਚੰਦਰਮਾ ਦੀ ਸਤਹਾ : ਨਾਸਾ
Sunday, Jan 08, 2017 - 05:35 PM (IST)

ਵਾਸ਼ਿੰਗਟਨ- ਨਾਸਾ ਦੇ ਇਕ ਅਧਿਐਨ ''ਚ ਪਤਾ ਲੱਗਾ ਹੈ ਕਿ ਸ਼ਕਤੀਸ਼ਾਲੀ ਸੌਰ ਤੂਫਾਨ ਚੰਦਰਮਾ ਦੇ ਧਰੁਵਾਂ ਕੋਲ ਠੰਡੇ ਅਤੇ ਸਥਾਈ ਤੌਰ ''ਤੇ ਛਾਇਆ ਵਾਲੇ ਖੇਤਰਾਂ ਦੀ ਸਤ੍ਹਾ ਨੂੰ ਊਸ਼ਮਾ ਪ੍ਰਦਾਨ ਕਰ ਸਕਦੇ ਹਨ ਅਤੇ ਇਨ੍ਹਾਂ ਤੂਫਾਨਾਂ ਨਾਲ ਅਜਿਹੀਆਂ ਚਿੰਗਾਰੀਆਂ ਨਿਕਲਣ ਦੀ ਵੀ ਸੰਭਾਵਨਾ ਹੁੰਦੀ ਹੈ ਜੋ ਚੰਦਰਮਾ ਦੀ ਸਤਹਾ ਮਿੱਟੀ ਨੂੰ ਪਿਘਲਾ ਜਾਂ ਸੋਖ ਲੈਂਦੀ ਹੈ। ਇਨ੍ਹਾਂ ਖੇਤਰਾਂ ਦੇ ਭਵਿੱਖ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਸ ਤਰ੍ਹਾਂ ਦੇ ਘਟਨਾਕ੍ਰਮ ਦੇ ਪ੍ਰਮਾਣ ਮਿਲ ਸਕਦੇ ਹਨ ਅਤੇ ਇਹ ਚੰਦਰਮਾ ਅਤੇ ਸੌਰ ਪ੍ਰਣਾਲੀ ਦੇ ਇਤਿਹਾਸ ਲਈ ਅਹਿਮ ਹੋ ਸਕਦੇ ਹਨ। ਚੰਦਰਮਾ ''ਚ ਤਕਰੀਬਨ ਕੋਈ ਵਾਤਾਵਰਣ ਨਹੀਂ ਹੈ ਇਸ ਲਈ ਇਸ ਦੀ ਸਤਹਾ ''ਤੇ ਸਖ਼ਤ ਵਾਤਾਵਰਣ ਹੁੰਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਨਿਊ ਹੈਂਪਸ਼ਾਇਰ ਦੇ ਐਂਡ੍ਰਿਊ ਜਾਰਡਨ ਨੇ ਕਿਹਾ ਕਿ ਚੰਦਰਮਾ ਦੀ ਸਤਹਾ ਦਾ ਤਕਰੀਬਨ 10 ਫੀਸਦੀ ਹਿੱਸਾ ਉਲਕਾਪਿੰਡਾਂ ਦੇ ਪ੍ਰਭਾਵ ਨਾਲ ਪਿਘਲ ਗਿਆ ਜਾਂ ਸੋਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਿਆ ਕਿ ਚੰਦਰਮਾ ਦੇ ਸਥਾਈ ਤੌਰ ''ਤੇ ਛਾਇਆ ਵਾਲੇ ਖੇਤਰਾਂ ''ਚ ਸੌਰ ਤੂਫਾਨਾਂ ਦੀਆਂ ਚਿੰਗਾਰੀਆਂ ਵੀ ਇੰਨੀਆਂ ਹੀ ਸਤਹਾ ਨੂੰ ਪਿਘਲਾ ਜਾਂ ਸੋਖ ਸਕਦੀਆਂ ਹਨ। ਇਸ ਬਾਰੇ ''ਚ ਖੋਜ ਦਾ ਪ੍ਰਕਾਸ਼ ਇਕਾਰਸ ਮੈਗਜ਼ੀਨ ''ਚ ਕੀਤਾ ਗਿਆ ਹੈ।