ਸੂਰਜੀ ਊਰਜਾ ਬਣ ਸਕਦੀ ਹੈ ਸਭ ਤੋਂ ਸਸਤੀ ਊਰਜਾ

Tuesday, Jan 10, 2017 - 11:23 AM (IST)

ਸੂਰਜੀ ਊਰਜਾ ਬਣ ਸਕਦੀ ਹੈ ਸਭ ਤੋਂ ਸਸਤੀ ਊਰਜਾ
ਨਿਊਯਾਰਕ- ਸੂਰਜੀ ਊਰਜਾ ਸੰਸਾਰ ਦੇ ਕੁਝ ਹਿੱਸਿਆਂ ਵਿਚ ਹੁਣ ਕੋਲੇ ਤੋਂ ਵੀ ਸਸਤੀ ਊਰਜਾ ਬਣ ਰਹੀ ਹੈ। ਇਕ ਦਹਾਕੇ ਤੋਂ ਵੀ ਘੱਟ ਸਮੇਂ ''ਚ ਇਹ ਹਰ ਥਾਂ ਘੱਟ ਲਾਗਤ ਵਾਲੇ ਊਰਜਾ ਦੇ ਬਦਲ ਦੇ ਤੌਰ ''ਤੇ ਇਸ ਦਾ ਵਿਸਥਾਰ ਹੋ ਰਿਹਾ ਹੈ। ਸਾਲ 2016 ਵਿਚ ਚਿਲੀ ਤੋਂ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੱਕ ਬਹੁਤ ਸਾਰੇ ਦੇਸ਼ਾਂ ਨੇ 3 ਸੈਂਟ ਵਿਚ ਕਿਲੋਵਾਟ/ਘੰਟਾ ਦੀ ਘੱਟ ਲਾਗਤ ਨਾਲ ਸੂਰਜੀ ਊਰਜਾ ਤੋਂ ਬਿਜਲੀ ਬਣਾਉਣ ਦੇ ਰਿਕਾਰਡ ਤੋੜੇ, ਜੋ ਕਿ ਕੋਲੇ ਤੋਂ ਬਣੀ ਊਰਜਾ ਦੀ ਔਸਤਨ ਕੌਮਾਂਤਰੀ ਲਾਗਤ ਦਾ ਅੱਧ ਸੀ।
ਹੁਣ ਸਾਊਦੀ ਅਰੇਬੀਆ, ਜਾਰਡਨ ਅਤੇ ਮੈਕਸੀਕੋ ਭਵਿੱਖ ਵਿਚ ਕੀਮਤਾਂ ਹੋਰ ਘਟਾਉਣ ਲਈ ਇਸ ਦੀ ਨਿਲਾਮੀ ਦੀ ਯੋਜਨਾ ਬਣਾ ਰਹੇ ਹਨ ਅਤੇ ਇਸ ਦਾ ਲਾਭ ਲੈਂਦਿਆਂ ਇਟਲੀ ਦੀ ਐਨਲਸਪਾ ਅਤੇ ਆਇਰਲੈਂਡ ਦੀ ਮੇਨ ਸਟ੍ਰੀਮ ਰੀਨਿਊਲ ਪਾਵਰ ਵਰਗੀਆਂ ਕੰਪਨੀਆਂ ਯੂਰਪ ਤੋਂ ਤਜਰਬਾ ਲੈਂਦਿਆਂ ਵਿਦੇਸ਼ਾਂ ਵਿਚ ਨਵਾਂ ਬਾਜ਼ਾਰ ਤਿਆਰ ਕਰਕੇ ਘਰਾਂ ''ਚ ਸੂਰਜੀ ਊਰਜਾ ''ਤੇ ਸਬਸਿਡੀ ਦੀ ਪੇਸ਼ਕਸ਼ ਕਰ ਰਹੀਆਂ ਹਨ।
ਸਾਲ 2009 ਤੋਂ ਸੂਰਜੀ ਊਰਜਾ ਦੀਆਂ ਕੀਮਤਾਂ ਸਪਲਾਈ ਚੇਨ ਦੀ ਲਾਗਤ ਨਾਲੋਂ 62 ਫੀਸਦੀ ਹੇਠਾਂ ਆ ਗਈਆਂ ਹਨ, ਜੋ ਕਿ ਬੈਂਕ ਲੋਨ ''ਤੇ ਪ੍ਰੀਮੀਅਮ ਖਤਰਾ ਘਟਾਉਣ ਤੇ ਨਿਰਮਾਣ ਸਮਰੱਥਾ ਨੂੰ ਰਿਕਾਰਡ ਪੱਧਰ ਤੱਕ ਲੈ ਕੇ ਜਾਣ ਤੱਕ ਸਹਾਇਕ ਹਨ।
ਆਉਣ ਵਾਲੇ 2025 ਤੱਕ ਬਲੂਮਬਰਗ ਨਿਊ ਐਨਰਜੀ ਫਾਈਨਾਂਸ ਦੇ ਅਨੁਸਾਰ ਸੂਰਜੀ ਊਰਜੀ ਕੌਮਾਂਤਰੀ ਪੱਧਰ ''ਤੇ ਕੋਲੇ ਨਾਲੋਂ ਔਸਤਨ ਸਸਤੀ ਹੋ ਸਕਦੀ ਹੈ।
ਉਦਯੋਗ ਜਗਤ ਵਿਚ ਬਿਹਤਰ ਤਕਨੀਕ ਮੁੱਖ ਕਿਰਦਾਰ ਦੇ ਤੌਰ ''ਤੇ ਭੂਮਿਕਾ ਨਿਭਾਉਂਦੀ ਹੈ। ਸੂਰਜੀ ਊਰਜਾ ਕਰਕੇ ਆਰਥਿਕ ਪੱਧਰ ਤੇ ਨਿਰਮਾਣ ਤਜਰਬਾ ਦੋਵੇਂ ਵਧ-ਫੁੱਲ ਰਹੇ ਹਨ।
ਦੂਜੇ ਈਂਧਨਾਂ ਦੇ ਨਾਲ ਮੁਕਾਬਲੇ ਵਿਚ ਸੂਰਜੀ ਊਰਜਾ ਉਦਯੋਗ ਨੂੰ ਨਵਾਂ ਮੌਕਾ ਦੇ ਰਹੀ ਹੈ। 
ਸਾਲ 2025 ਤੱਕ ਔਸਤਨ 1 ਮੈਗਾਵਾਟ ਤੋਂ ਜ਼ਿਆਦਾ ਜ਼ਮੀਨ ਤੇ ਸਥਾਪਿਤ ਸੂਰਜੀ ਪ੍ਰਣਾਲੀ ''ਤੇ 73 ਫੀਸਦੀ ਦੀ ਲਾਗਤ ਆਵੇਗੀ, ਜੋ ਕਿ ਦੂਜੇ ਬਦਲਾਂ ਤੋਂ 
1.14 ਡਾਲਰ ਤੁਲਨਾਤਮਕ ਤੌਰ ''ਤੇ 
ਸਸਤੀ ਹੋਵੇਗੀ।
ਇੰਟਰਨੈਸ਼ਨਲ ਐਨਰਜੀ ਏਜੰਸੀ ਅਗਲੇ 5 ਸਾਲਾਂ ਵਿਚ ਔਸਤਨ 25 ਫੀਸਦੀ ਹੋਰ ਘੱਟ ਲਾਗਤ ਦੀ ਉਮੀਦ ਕਰ ਰਹੀ ਹੈ। ਸਾਲ 2030 ਤੱਕ ਮੌਜੂਦਾ ਤਕਨੀਕ ਸਭ ਤੋਂ ਜ਼ਿਆਦਾ ਫਾਇਦੇਮੰਦ ਤਕਨੀਕ ਮੰਨੀ ਜਾਵੇਗੀ, ਜਿਸ ਕਾਰਨ ਕੀਮਤਾਂ ਵਿਚ 43-65 ਫੀਸਦੀ ਕਟੌਤੀ ਦੇਖੀ ਜਾਵੇਗੀ ਜੋ ਕਿ ਸਾਲ 2009 ਤੋਂ ਲੈ ਕੇ ਉਸ ਵੇਲੇ ਤੱਕ 84 ਫੀਸਦੀ ਤੱਕ ਹੋ ਜਾਵੇਗੀ।
ਬੀਤੇ ਸਾਲ ਅਗਸਤ ਵਿਚ ਚਿਲੀ ਵਲੋਂ ਨਿਲਾਮੀ ਵਿਚ 2.91 ਸੈਂਟ ਕਿਲੋਵਾਟ/ਘੰਟਾ ਦੇ ਨਵੇਂ ਠੇਕੇ ਲਏ ਗਏ। ਸਤੰਬਰ ਮਹੀਨੇ ਵਿਚ ਯੂ. ਏ. ਈ. ਨੇ 2.42 ਸੈਂਟ ਕਿਲੋਵਾਟ/ਘੰਟਾ ਦੀ ਬੋਲੀ ਆਪਣੇ ਨਾਂ ਕੀਤੀ। ਡਿਵੈਲਪਰਜ਼ ਦਾ ਮੰਨਣਾ ਹੈ ਕਿ ਇਨ੍ਹਾਂ ਘੱਟ ਲਾਗਤਾਂ ਦੀਆਂ ਬੋਲੀਆਂ ਨੇ ਇਹ ਉਮੀਦ ਪੈਦਾ ਕਰ ਦਿੱਤੀ ਹੈ ਕਿ ਸੂਰਜੀ ਊਰਜਾ ਦੀ ਤਕਨੀਕ ਕੀਮਤਾਂ ਨੂੰ ਘੱਟ ਕਰੇਗੀ।

Related News