ਜਲਦੀ ਹੀ ਵੈੱਬ ''ਤੇ ਵੀ ਦਿਸੇਗਾ ਫੋਟੋ ਸ਼ੇਅਰਿੰਗ ਐਪ ਸਨੈਪਚੈਟ
Friday, Dec 29, 2017 - 11:05 AM (IST)

ਜਲੰਧਰ- ਮਸ਼ਹੂਰ ਫੋਟੋ ਸ਼ੇਅਰਿੰਗ ਪਲੇਟਫਾਰਮ ਸਨੈਪਚੈਟ ਇਨੀਂ ਦਿਨੀਂ ਆਪਣੇ ਯੂਜ਼ਰਸ ਲਈ ਨਵੇਂ ਤੋਹਫੇ ਲਿਆਉਣ 'ਚ ਤਿਆਰੀ 'ਚ ਲੱਗਾ ਹੋਇਆ ਹੈ। ਦਰਅਸਲ, ਇਨੀਂ ਦਿਨੀਂ ਸਨੈਪਚੈਟ ਆਪਣੀ ਸਟੋਰੀਜ਼ ਨੂੰ ਹੁਣ ਵੈੱਬ 'ਤੇ ਵੀ ਲਿਆਉਣ ਦੀ ਟੈਸਟਿੰਗ ਕਰ ਰਿਹਾ ਹੈ, ਇਸ ਲਈ ਸਨੈਪਚੈਟ ਆਪਣੇ ਐਂਡਰਾਇਡ ਅਤੇ ਆਈ.ਓ.ਐੱਸ. ਐਪ ਨੂੰ ਰੀਡਿਜ਼ਾਇਨ ਕਰ ਰਿਹਾ ਹੈ। ਇਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ, ਸਨੈਪਚੈਟ ਇਕ ਨਵਾਂ ਪ੍ਰੋਡਕਟ 'Stories Everywhere' ਡਿਵੈੱਲਪ ਕਰ ਰਿਹਾ ਹੈ, ਜਿਸ ਦਾ ਉਦੇਸ਼ ਇੰਸਟਾਗ੍ਰਾਮ ਸਟੋਰੀਜ਼ ਨੂੰ ਫੇਸਬੁੱਕ ਜਾਂ ਟਵਿਟਰ ਦੀ ਤਰ੍ਹਾਂ ਐਪ ਤੋਂ ਇਲਾਵਾ ਹੋਰ ਪਲੇਟਫਾਰਮ 'ਤੇ ਲੈ ਜਾਣਾ ਹੈ। ਇਸ ਬਦਲਾਅ ਤੋਂ ਬਾਅਦ ਸਨੈਪਚੈਟ ਯੂਜ਼ਰਸ ਦੀ ਗਿਣਤੀ 'ਚ ਭਾਰਤੀ ਕਟੌਤੀ ਦੀ ਉਮੀਦ ਹੈ। ਸਨੈਪਚੈਟ ਆਪਣੇ ਪਲੇਟਫਾਰਮ ਤੋਂ ਹੋਰ ਪਲੇਟਫਾਰ 'ਤੇ ਵੀਡੀਓ ਸ਼ੇਅਰ ਕਰਨ ਲਈ ਵੀ ਟੈਸਟਿੰਗ ਕਰ ਰਿਹਾ ਹੈ। ਇਸ ਵਿਚ ਇਕ ਵੈੱਬ ਪਲੇਅਰ ਦਾ ਇਸਤੇਮਾਲ ਕੀਤਾ ਜਾਵੇਗਾ ਜੋ ਕਿ ਯੂਜ਼ਰਸ ਦੇ ਸਾਈਨ-ਅਪ ਅਤੇ ਐਪ ਡਾਊਨਲੋਡ ਕਰਨ ਲਈ ਵੀ ਕਹੇਗਾ।
Related News
Punjab: ਫ਼ੋਨ ''ਚ ਸਕੀ ਭੈਣ ਦੀ ਅਸ਼ਲੀਲ ਫੋਟੋ ਵੇਖ ਭਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
