ਰੱਖੜੀ ਤੋਂ ਪਹਿਲਾਂ ਸਨੈਪਚੈਟ ਨੇ ਪੇਸ਼ ਕੀਤੇ ਬਿਟਮੋਜੀ ਅਤੇ AR ਸਟਿਕਰ
Friday, Aug 20, 2021 - 02:12 PM (IST)
ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨੇ ਰੱਖੜੀ ਤੋਂ ਪਹਿਲਾਂ ਬਿਟਮੋਜੀ ਸਟਿਕਰ ਅਤੇ ਰੱਖੜੀ ਵਿਸ਼ੇਸ਼ ਏ.ਆਰ. ਲੈਂਸਿਸ ਪੇਸ਼ ਕੀਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਬਿਟਮੋਜੀ ਸਟਿਕਰ ਅਤੇ ਰੱਖੜੀ ਵਿਸ਼ੇਸ਼ ਏ.ਆਰ. ਲੈਂਸਿਸ ਨੂੰ ਖਾਸਤੌਰ ’ਤੇ ਰੱਖੜੀ ਨੂੰ ਧਿਆਨ ’ਚ ਰੱਖਦੇ ਹੋਏ ਭਾਰਤੀ ਯੂਜ਼ਰਸ ਲਈ ਲਿਆਇਆ ਗਿਆ ਹੈ। ਰੱਖੜੀ ਲੈਂਸਿਸ ਨਾਲ ਸਨੈਪਚੈਟ ਯੂਜ਼ਰਸ ਵਰਚੁਅਲ ਤਰੀਕੇ ਨਾਲ ਰੱਖੜੀ ਬੰਨ੍ਹ ਸਕਦੇ ਹਨ।
ਇਨ੍ਹੀਂ ਦਿਨੀ ਪੂਰੀ ਦੁਨੀਆ ’ਚ ਜ਼ਿਆਦਾਤਰ ਕੰਮ ਵਰਕ ਫਰਾਮ ਹੋਮ ਜਾਂ ਵਰਚੁਅਲ ਤਰੀਕੇ ਨਾਲ ਹੀ ਹੋ ਰਹੇ ਹਨ ਤਾਂ ਅਜਿਹੇ ’ਚ ਸਨੈਪਚੈਟ ਨੇ ਵੀ ਅਨੋਖੇ ਸਟਾਈਲ ’ਚ ਏ.ਆਰ. ਲੈਂਸ ਰਾਹੀਂ ਵਰਚੁਅਲ ਰੱਖੜੀ ਬੰਨ੍ਹਣ ਦੀ ਸੁਵਿਧਾ ਦਿੱਤੀ ਹੈ। ਕੰਪਨੀ ਨੂੰ ਉਮੀਦ ਹੈ ਕਿ ਔਸਤਨ 200 ਮਿਲੀਅਨ ਤੋਂ ਜ਼ਿਆਦਾ ਸਨੈਪਚੈਟਰਜ਼ ਏ.ਆਰ. ਲੈਂਸ ਦਾ ਇਸਤੇਮਾਲ ਕਰਨਗੇ।