ਸਰਕਾਰ ਇਨ੍ਹਾਂ ਤਿੰਨ ਚੀਨੀ ਐਪਸ ਨੂੰ ਕਿਉਂ ਨਹੀਂ ਕਰ ਰਹੀ ਬੈਨ, ਪਲੇਅ ਸਟੋਰ ’ਤੇ ਵੀ ਹੁਣ ਵੀ ਹਨ ਮੌਜੂਦ

09/28/2020 10:33:30 AM

ਗੈਜੇਟ ਡੈਸਕ—ਭਾਰਤ ਸਰਕਾਰ ਨੇ ਹਾਲ ਹੀ ’ਚ ਬਹੁਤ ਸਾਰੀਆਂ ਚੀਨੀ ਐਪਸ ਨੂੰ ਬੈਨ ਕੀਤਾ ਹੈ ਜਿਨ੍ਹਾਂ ’ਚ ਪਬਜੀ ਤੋਂ ਲੈ ਕੇ ਲੂਡੋ ਵਰਗੀਆਂ ਮਸ਼ਹੂਰ ਗੇਮਸ ਵੀ ਸ਼ਾਮਲ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜੇ ਵੀ ਕੁਝ ਚੀਨੀ ਐਪਸ ਹਨ ਜੋ ਮਸ਼ਹੂਰ ਵੀ ਹਨ ਅਤੇ ਗੂਗਲ ਪਲੇਅ ਸਟੋਰ ’ਤੇ ਮੌਜੂਦ ਵੀ ਹਨ। ਇਨ੍ਹਾਂ ਨੂੰ ਅਜੇ ਕਿਸੇ ਨੇ ਬੈਨ ਨਹੀਂ ਕੀਤਾ ਹੈ ਇਹ ਐਪਸ  Snack Video, Zili ਅਤੇ Resso ਹਨ।

ਸਨੈਕ ਵੀਡੀਓ ਦੇ ਤਾਂ ਵਧ ਰਹੇ ਲਗਾਤਾਰ ਯੂਜ਼ਰਸ

PunjabKesari
ਟਿਕਟੌਕ ਐਪ ਦੇ ਬੈਨ ਹੋਣ ਤੋਂ ਬਾਅਦ ਵੀ ਲੋਕਾਂ ਨੇ ਸਨੈਕ ਵੀਡੀਓ ਐਪ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਫੇਸਬੁੱਕ ’ਤੇ ਇਸ ਦੀ ਵਧੀਆ ਖਾਸੀ ਪ੍ਰੋਡਕਸ਼ਨ ਹੋ ਰਹੀ ਸੀ। ਤੁਸੀਂ ਇਹ ਤਾਂ ਜਾਣਦੇ ਹੋਵੋਗੇ ਕਿ ਸਨੈਕ ਵੀਡੀਓ ਇਕ ਸਿੰਗਾਪੁਰ-ਬੇਸਡ ਐਪ ਹੈ ਪਰ ਤੁਸੀਂ ਇਹ ਨਹੀਂ ਜਾਣਦੇ ਹੋਵੇਗਾ ਕਿ ਇਸ ਦੀ ਪੈਰੰਟ ਕੰਪਨੀ Tencent ਹੈ ਜੋ ਕਿ ਇਕ ਮਸ਼ਹੂਰ ਚੀਨੀ ਸਾਫਟਵੇਅਰ ਕੰਪਨੀ ਹੈ ਅਤੇ ਇਸ ’ਤੇ ਦਿੱਗਜ ਚੀਨੀ ਕੰਪਨੀ Kuaishou Technology ਦੀ ਮਲਕੀਅਤ ਹੈ। ਇਹ ਫਿਲਹਾਲ ਗੂਗਲ ਪਲੇਅ ਸਟੋਰ ’ਤੇ ਟੌਪ ਫ੍ਰੀ ਐਪਸ ਦੀ ਲਿਸਟ ’ਚ ਪਹਿਲੇ ਸਥਾਨ ’ਤੇ ਹੈ।

ਸ਼ਾਓਮੀ ਦੀ Zili ਐਪ

PunjabKesari
ਇਸ ਸ਼ਾਰਟ ਵੀਡੀਓ ਮੇਕਿੰਗ ਐਪ ਨੂੰ ਲੋਕ ਕਾਫੀ ਵਰਤੋਂ ਕਰ ਰਹੇ ਹਨ ਜਿਸ ਦੀ ਪੈਰੰਟ ਕੰਪਨੀ ਸ਼ਾਓਮੀ ਹੈ। ਇਹ ਵੀ ਗੂਗਲ ਪਲੇਅ ਸਟੋਰ ’ਤੇ ਟੌਪ 100 ਐਪਸ ’ਚੋਂ ਇਕ ਹੈ ਹਾਲਾਂਕਿ ਫਿਰ ਵੀ ਇਸ ਨੂੰ ਪਤਾ ਨਹੀਂ ਕਿਉਂ ਬੈਨ ਤੋਂ ਬਾਹਰ ਰੱਖਿਆ ਜਾ ਰਿਹਾ ਹੈ।

ਬਾਈਟਡਾਂਸ ਦੀ Resso ਐਪ

PunjabKesari
ਟਿਕਟੌਕ ਦੀ ਮਲਕੀਅਤ ਵਾਲੀ ਕੰਪਨੀ ByteDance ਨੇ ਹੀ ਇਸ ਐਪ ਨੂੰ ਤਿਆਰ ਕੀਤਾ ਹੈ ਜੋ ਕਿ ਇਕ ਮਿਊਜ਼ਿਕ ਸਟੀਮਿੰਗ ਐਪ ਅਤੇ ਇਸ ਦਾ ਲੋਕ ਕਾਫੀ ਇਸਤੇਮਾਲ ਵੀ ਕਰ ਰਹੇ ਹਨ। ਇਸ ਦੀ ਮਸ਼ਹੂਰਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲੱਗਾ ਸਕਦੇ ਹੋ ਕਿ ਇਸ ਨੂੰ ਜੁਲਾਈ ਮਹੀਨੇ ’ਚ ਭਾਰਤ ਤੋਂ 14 ਲੱਖ ਅਤੇ ਅਗਸਤ ’ਚ 15 ਲੱਖ ਲਾਡਊਨਡ ਮਿਲ ਚੁੱਕੇ ਹਨ। ਇਸ ਚੀਨੀ ਐਪ ਨੂੰ ਵੀ ਬੈਨ ਦੀ ਲਿਸਟ ’ਚੋਂ ਹਮੇਸ਼ਾ ਬਾਹਰ ਹੀ ਰੱਖਿਆ ਜਾ ਰਿਹਾ ਹੈ।


Karan Kumar

Content Editor

Related News