Smartron ਨੇ ਭਾਰਤ ''ਚ ਉਪਲੱਬਧ ਕੀਤੀ ਨਵੀਂ T-book
Thursday, Jul 07, 2016 - 05:39 PM (IST)

ਜਲੰਧਰ— ਭਾਰਤ ਦੀ ਟੈਕਨਾਲੋਜੀ ਕੰਪਨੀ Smartron ਨੇ ਆਪਣੀ t-book ਨੂੰ ਸਾਰੇ ਆਫਲਾਈਨ ਚੈਨਲਸ ''ਤੇ ਉਪਲੱਬਧ ਕਰ ਦਿੱਤਾ ਹੈ। ਇਸ ਦੀ ਕੀਮਤ 42,999 ਰੁਪਏ ਹੈ ਅਤੇ ਆਰੇਂਜ ਕਲਰ ਆਪਸ਼ਨ ''ਚ ਉਪਲੱਬਧ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਦੇ ਕੀ-ਪੈਡ ਨੂੰ ਰਿਮੂਵ ਕਰਕੇ ਇਸ ਨੂੰ ਟੈਬਲੇਟ ਦੀ ਤਰ੍ਹਾਂ ਦੀ ਵਰਤਿਆ ਜਾ ਸਕਦਾ ਹੈ।
Smartron T-book ਦੇ ਖਾਸ ਫਚੀਰਸ-
ਡਿਸਪਲੇ - 12.2-ਇੰਚ (2560x1600 ਪਿਕਸਲ ਰੈਜ਼ੋਲਿਊਸ਼ਨ) ਐੱਚ.ਡੀ.
ਪ੍ਰੋਸੈਸਰ - ਇੰਟੈਲ ਕੋਰ M
ਕੈਮਰਾ - 5 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ
ਰੈਮ - 4 ਜੀ.ਬੀ. ਐੱਲ.ਪੀ.ਡੀ.ਡੀ.ਆਰ.3
ਮੈਮਰੀ - 128 ਜੀ.ਬੀ.
ਬੈਟਰੀ ਲਾਈਫ - 10 ਘੰਟੇ ਵੈੱਬ ਬ੍ਰਾਊਜ਼ਿੰਗ
ਓ.ਐੱਸ. - ਵਿੰਡੋਜ਼ 10 ਹੋਮ ਅਤੇ ਵਿੰਡੋਜ਼ 10 ਪ੍ਰੋ
ਹੋਰ ਫੀਚਰ - 2 ਫੁੱਲ ਸਾਈਜ਼ ਯੂ.ਐੱਸ.ਬੀ. 3.0 ਪੋਰਟ, 1 ਮਾਈਕ੍ਰੋ ਐੱਚ.ਡੀ.ਐੱਮ.ਆਈ. ਪੋਰਟ, 1 ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ (128 ਜੀ.ਬੀ. ਸਪੋਰਟ), 3.5 mm ਆਡੀਓ ਜੈਕ ਅਤੇ ਟਾਈਪ-ਸੀ ਚਾਰਜਿੰਗ ਪੋਰਟ।