ਨਵੇਂ ਸਾਲ ’ਚ ਹੋਰ ਵੀ ਬਿਹਤਰ ਹੋਣਗੇ ਸਮਾਰਟਫੋਨਜ਼

Sunday, Dec 23, 2018 - 11:42 AM (IST)

ਨਵੇਂ ਸਾਲ ’ਚ ਹੋਰ ਵੀ ਬਿਹਤਰ ਹੋਣਗੇ ਸਮਾਰਟਫੋਨਜ਼

ਗੈਜੇਟ ਡੈਸਕ : ਅਗਲਾ ਸਾਲ ਸਮਾਰਟਫੋਨ ਇੰਡਸਟਰੀ ਲਈ ਬਹੁਤ  ਹੀ ਵੱਡਾ ਸਾਬਿਤ ਹੋਵੇਗਾ। 2019 ’ਚ ਨਵੀਂ ਤਕਨੀਕ ’ਤੇ ਆਧਾਰਤ ਸਮਾਰਟਫੋਨਜ਼ ਲਾਂਚ ਕੀਤੇ ਜਾਣਗੇ, ਜੋ 5G ਤਕਨੀਕ ਨੂੰ ਸੁਪੋਰਟ ਕਰਨਗੇ। ਨਵੇਂ ਫੋਨ ਮੌਜੂਦਾ ਤਕਨੀਕ ਤੋਂ ਵੀ ਕਈ ਗੁਣਾ ਤੇਜ਼ੀ ਨਾਲ ਚਾਰਜ ਹੋਣਗੇ ਅਤੇ ਇਨ੍ਹਾਂ ਦੇ ਰੀਅਰ ਵਿਚ 5 ਕੈਮਰੇ ਸ਼ਾਮਲ ਕੀਤੇ ਜਾਣਗੇ, ਜੋ ਸਮਾਰਟਫੋਨ ਫੋਟੋਗ੍ਰਾਫੀ ਦੇ ਤਜਰਬੇ ਨੂੰ ਹੋਰ ਵੀ ਵਧੀਆ ਬਣਾਉਣ ਦੇ ਕੰਮ ਆਉਣਗੇ। ਤਾਂ ਚਲੋ ਅੱਜ ਅਸੀਂ ਦੱਸਦੇ ਹਾਂ ਕਿ ਨਵੇਂ ਸਾਲ ਮੌਕੇ ਕਿਹੜੀ ਨਵੀਂ ਤਕਨੀਕ ’ਤੇ ਆਧਾਰਤ ਸਮਾਰਟਫੋਨਜ਼ ਤੁਹਾਡੀ ਜ਼ਿੰਦਗੀ ਬਦਲ ਦੇਣਗੇ।

ਇਸ ਸਾਲ ਨਾਚ ਤੇ ਵਾਟਰਡ੍ਰਾਪ ਡਿਸਪਲੇਅ ਵਾਲੇ ਸਮਾਰਟਫੋਨਜ਼ ਨੇ ਲੋਕਾਂ ਨੂੰ ਕਾਫੀ ਆਕਰਸ਼ਿਤ ਕੀਤਾ ਹੈ ਪਰ ਕੁਝ ਯੂਜ਼ਰਜ਼ ਨੂੰ ਨਾਚ ਡਿਸਪਲੇਅ ਵਾਲੇ ਫੋਨ ਖਰੀਦਣ ਤੋਂ ਬਾਅਦ ਪਸੰਦ ਨਹੀਂ ਆਏ। ਇਸੇ ਕਾਰਨ ਆਉਣ ਵਾਲੇ ਸਮਾਰਟਫੋਨਜ਼ ਵਿਚ ਨਾਚ ਫ੍ਰੀ ਡਿਸਪਲੇਅ ਦੀ ਵਰਤੋਂ ਕੀਤੀ ਜਾਵੇਗੀ। ਇਹ ਡਿਸਪਲੇਅ ਉੱਪਰ ਤੋਂ ਲੈ ਕੇ ਹੇਠਾਂ ਤਕ ਨਜ਼ਰ ਆਏਗੀ ਅਤੇ ਵੀਡੀਓ ਆਦਿ ਦੇਖਣ ਵਿਚ ਕਾਫੀ ਮਦਦ ਕਰੇਗੀ। ਫਿਲਹਾਲ ਇਸ ਤਰ੍ਹਾਂ ਦੀ ਡਿਸਪਲੇਅ ਓਪੋ ਫਾਈਂਡ X ਤੇ ਵੀਵੋ NEX ਵਰਗੇ ਮਹਿੰਗੇ ਸਮਾਰਟਫੋਨਜ਼ ਵਿਚ ਦਿੱਤਾ ਗਿਆ ਹੈ ਪਰ ਆਉਣ ਵਾਲੇ ਸਮੇਂ ਵਿਚ ਇਹ ਮਿਡ ਰੇਂਜ ਸਮਾਰਟਫੋਨ ਵਿਚ ਵੀ ਦੇਖਣ ਨੂੰ ਮਿਲਣਗੀਆਂ।

5G ਸੁਪੋਰਟ ਨਾਲ ਆਉਣਗੇ ਸਮਾਰਟਫੋਨ

jio ਦਾ 4G VoLTE ਨੈੱਟਵਰਕ ਆਉਣ ਤੋਂ ਬਾਅਦ ਭਾਰਤ ਵਿਚ ਕਾਫੀ ਤੇਜ਼ੀ ਨਾਲ 4G ਸਮਾਰਟਫੋਨਜ਼ ਵਿਚ ਵਾਧਾ ਹੋਇਆ ਹੈ। ਇਸ ਤਕਨੀਕ ਨੂੰ ਹੋਰ ਵੀ ਚੰਗਾ ਬਣਾਉਣ ਲਈ ਅਗਲੇ ਸਾਲ 5 ਸਮਾਰਟਫੋਨਜ਼ ਨੂੰ ਲਾਂਚ ਕਰਨ ਦੀ ਤਿਆਰੀ ਹੋ ਰਹੀ ਹੈ। ਵਨਪਲੱਸ, ਓਪੋ, ਹੁਵਾਵੇਈ ਤੇ ਸੋਨੀ ਵਰਗੀਆਂ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹ 2019 ਵਿਚ 5G ਸਮਾਰਟਫੋਨਜ਼ ਲਾਂਚ ਕਰਨਗੀਆਂ। 5G ਮੌਜੂਦਾ4G ਤਕਨੀਕ ਤੋਂ 100 ਗੁਣਾ ਤੇਜ਼ੀ ਨਾਲ ਕੰਮ ਕਰੇਗੀ, ਜਿਸ ਨਾਲ ਡਾਊਨਲੋਡਿੰਗ ਤੇ ਅਪਲੋਡਿੰਗ ਕਰਨ ਵਿਚ ਯੂਜ਼ਰ ਨੂੰ ਕਈ ਗੁਣਾ ਵਧੀਆ ਤਜਰਬਾ ਮਿਲੇਗਾ।

5 ਰੀਅਰ ਕੈਮਰੇ ਹੁਣ ਮਿਲਣਗੇ ਫੋਨ ’ਚ

ਸਾਲ 2019 ਸਮਾਰਟਫੋਨ ਫੋਟੋਗ੍ਰਾਫੀ ਕਰਨ ਵਾਲੇ ਲੋਕਾਂ ਲਈ ਕਾਫੀ ਅਹਿਮ ਸਾਲ ਸਾਬਿਤ ਹੋਣ ਵਾਲਾ ਹੈ। ਅਗਲੇ ਸਾਲ 5 ਰੀਅਰ ਕੈਮਰਿਆਂ ਵਾਲਾ ਸਮਾਰਟਫੋਨ ਲਿਆਉਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਨੋਕੀਆ ਵਲੋਂ ਲਾਂਚ ਕੀਤਾ ਜਾਵੇਗਾ। ਇਹ ਫੋਨ ਸਮਾਰਟਫੋਨ ਇੰਡਸਟਰੀ ਵਿਚ ਤਹਿਲਕਾ ਮਚਾ ਦੇਵੇਗਾ ਅਤੇ ਜ਼ਾਹਿਰ ਹੈ ਕਿ ਇਸ ਦੇ ਆਉਣ ਤੋਂ ਬਾਅਦ ਹੋਰ ਕੰਪਨੀਆਂ ਵੀ ਵਧ ਰਹੇ ਕੈਮਰਿਆਂ ਦੇ ਇਸ ਟਰੈਂਡ ਨੂੰ ਜ਼ਿਆਦਾ ਫਾਲੋ ਕਰਨਗੀਆਂ, ਜਿਸ ਨਾਲ ਜ਼ਿਆਦਾ ਕੈਮਰਿਆਂ ਵਾਲੇ ਸਮਾਰਟਫੋਨਜ਼ ਵਿਚ ਵਾਧਾ ਹੋਵੇਗਾ।

ਵੱਖ-ਵੱਖ ਫੰਕਸ਼ਨ ਕਰਨਗੇ 5 ਕੈਮਰੇ, ਬਿਹਤਰੀਨ ਤਸਵੀਰਾਂ ਕਰ ਸਕੋਗੇ ਕਲਿੱਕ

ਦੱਸ ਦੇਈਏ ਕਿ ਹੁਣ ਤਕ ਸੈਮਸੰਗ ਵਲੋਂ 4 ਰੀਅਰ ਕੈਮਰਿਆਂ ਵਾਲਾ ਗਲੈਕਸੀ A9 ਸਮਾਰਟਫੋਨ ਲਿਆਂਦਾ ਗਿਆ ਹੈ, ਜਿਸ ਵਿਚ ਵਾਈਡ ਐਂਗਲ ਕੈਮਰਾ, ਟੈਲੀਫੋਟੋ ਕੈਮਰਾ, ਮੇਨ ਕੈਮਰਾ ਤੇ ਡੈਪਥ ਕੈਮਰਾ ਲੱਗਾ ਹੈ, ਜੋ ਵੱਖ-ਵੱਖ ਸਥਿਤੀਆਂ ਵਿਚ ਚੰਗੀ ਫੋਟੋ ਖਿੱਚਣ ਵਿਚ ਮਦਦ ਕਰਦਾ ਹੈ।

ਬਿਹਤਰ ਹੋਵੇਗੀ ਵਾਇਰਲੈੱਸ ਚਾਰਜਿੰਗ, ਘੱਟ ਸਮੇ ’ਚ ਚਾਰਜ ਹੋਣਗੇ ਫੋਨ-32 ਵਾਟ ਦਾ ਚਾਰਜਰ ਹੋਇਆ ਤਿਆਰ

ਇਸ ਸਾਲ ਫਾਸਟ ਚਾਰਜਿੰਗ ਤਕਨੀਕ ’ਤੇ ਕੰਮ ਕਰਨ ਵਾਲੇ ਸਮਾਰਟਫੋਨਜ਼ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਹ ਤਕਨੀਕ ਅਗਲੇ ਸਾਲ ਹੋਰ ਵੀ ਚੰਗੀ ਹੋਣ ਵਾਲੀ ਹੈ। ਸਮਾਰਟਫੋਨਜ਼ ਨੂੰ ਬਹੁਤ ਘੱਟ ਸਮੇਂ ਵਿਚ ਫੁੱਲ ਚਾਰਜ ਕਰਨ ਲਈ ਅਲਟਰਾ ਫਾਸਟ ਚਾਰਜਿੰਗ ਤਕਨੀਕ ’ਤੇ ਕੰਮ ਕੀਤਾ ਜਾ ਰਿਹਾਹੈ। ਕਵਾਲਕਾਮ ਨੇ 32 ਵਾਟ ਦਾ ਚਾਰਜਰ ਬਣਾਇਆ ਹੈ, ਜੋ ਟ੍ਰਿਪਲ ਚਾਰਜ ਤਕਨੀਕ ’ਤੇ ਕੰਮ ਕਰੇਗਾ ਅਤੇ 2019 ਵਿਚ ਲਾਂਚ ਹੋਣ ਵਾਲੇ ਸਮਾਰਟਫੋਨਜ਼ ਨੂੰ ਬਹੁਤ ਤੇਜ਼ੀ ਨਾਲ ਚਾਰਜ ਕਰੇਗਾ ਮਤਲਬ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਆਪਣੇ ਫੋਨ ਨੂੰ ਜ਼ਿਆਦਾ ਦੇਰ ਤਕ ਚਾਰਜਿੰਗ ’ਤੇ ਲਾਉਣ ਦੀ ਵੀ ਲੋੜ ਨਹੀਂ ਪਵੇਗੀ।

ਆਉਣਗੇ ਫੋਲਡੇਬਲ ਡਿਸਪਲੇਅ ਵਾਲੇ ਸਮਾਰਟਫੋਨਜ਼

ਇਸ ਸਾਲ ਸੈਮਸੰਗ ਨੇ ਆਪਣਾ ਫੋਲਡੇਬਲ ਡਿਸਪਲੇਅ ਵਾਲਾ FlexPai ਸਮਾਰਟਫੋਨ ਲਿਆਉਣ ਦਾ ਐਲਾਨ ਕੀਤਾ ਹੈ, ਜਿਸ ਨੂੰ ਅਗਲੇ ਸਾਲ ਤਕ ਤੁਸੀਂ ਬਾਜ਼ਾਰ ਵਿਚ ਦੇਖ ਸਕੋਗੇ। ਇਸ ਦੀ ਵਿਸ਼ੇਸ਼ਤਾ ਹੈ ਕਿ ਇਸ ਵਿਚ 7.3 ਇੰਚ ਦੀ ਸਕਰੀਨ ਲੱਗੀ ਹੈ, ਜੋ ਟੈਬਲੇਟ ਦਾ ਤਜਰਬਾ ਦੇਵੇਗੀ, ਉੱਥੇ ਹੀ ਇਸ ਨੂੰ ਫੋਲਡ ਕਰਨ ’ਤੇ ਤੁਸੀਂ ਵੱਖਰੇ ਤੌਰ ’ਤੇ ਦਿੱਤੀ ਗਈ 4.6 ਇੰਚ ਦੀ ਸਕਰੀਨ ਦੀ ਵਰਤੋਂ ਕਰ ਸਕੋਗੇ। ਜੇਬ ਵਿਚ ਰੱਖਣ ’ਤੇ ਵੀ ਕਾਫੀ ਮਦਦ ਮਿਲੇਗੀ। ਇਸ ਦੀ ਕੀਮਤ ਕਾਫੀ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਰ ਸਮਾਰਟਫੋਨਜ਼ ਨਿਰਮਾਤਾ ਕੰਪਨੀਆਂ ਵੀ ਆਪਣੇ-ਆਪਣੇ ਫੋਲਡੇਬਲ ਸਮਾਰਟਫੋਨ ਪੇਸ਼ ਕਰਨਗੀਆਂ


Related News