4 ਹਜ਼ਾਰ ਰੁਪਏ ਤਕ ਸਸਤੇ ਹੋਏ ਇਹ 5 ਸਮਾਰਟਫ਼ੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

10/09/2020 1:19:39 PM

ਗੈਜੇਟ ਡੈਸਕ– ਇਸੇ ਸਾਲ ਅਪ੍ਰੈਲ ਮਹੀਨੇ ’ਚ ਜੀ.ਐੱਸ.ਟੀ. ਦੀਆਂ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਕਈ ਸਮਾਰਟਫੋਨ ਕੰਪਨੀਆਂ ਨੇ ਆਪਣੇ ਫੋਨ ਮਹਿੰਗੇ ਕਰ ਦਿੱਤੇ ਹਨ। ਜ਼ਿਆਦਾਤਰ ਕੰਪਨੀਆਂ ਦੇ ਫੋਨ ਦੀਆਂ ਕੀਮਤਾਂ ’ਚ 1,500 ਰੁਪਏ ਤਕ ਦਾ ਵਾਧਾ ਹੋਇਆ ਸੀ। ਉਥੇ ਹੀ ਪਿਛਲੇ ਮਹੀਨੇ ਬਹੁਤ ਸਾਰੇ ਸਮਾਰਟਫੋਨਾਂ ਦੀਆਂ ਕੀਮਤਾਂ ’ਚ ਕਟੌਤੀ ਵੀ ਹੋਈ ਹੈ। ਵਨਪਲੱਸ, ਵੀਵੋ, ਸ਼ਾਓਮੀ, ਸੈਮਸੰਗ ਅਤੇ ਆਈਕਿਊ ਵਰਗੀਆਂ ਕੰਪਨੀਆਂ ਦੇ ਫੋਨ 4,000 ਰੁਪਏ ਤਕ ਸਸਤੇ ਹੋਏ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਤਾਰ ਨਾਲ...

ਸੈਮਸੰਗ ਗਲੈਕਸੀ M11
ਕਟੌਤੀ ਤੋਂ ਬਾਅਦ ਸੈਮਸੰਗ ਗਲੈਕਸੀ ਐੱਮ 11 ਦੇ 3 ਜੀ.ਬੀ. ਰੈਮ+32 ਜੀ.ਬੀ. ਦੀ ਸਟੋਰੇਜ ਵਾਲੇ ਮਾਡਲ ਦੀ ਕੀਮਤ 10,499 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੋ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਮਾਡਲਾਂ ਦੀਆਂ ਕੀਮਤਾਂ ਪਹਿਲਾਂ 10,999 ਰੁਪਏ ਅਤੇ 12,999 ਰੁਪਏ ਸਨ। 

ਸੈਮਸੰਗ ਗਲੈਕਸੀ M01
ਗਲੈਕਸੀ ਐੱਮ 01 ਨੂੰ ਹੁਣ 7,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਕੀਮਤ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਿਲੇਗੀ। ਇਸ ਫੋਨ ਨੂੰ 8,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। 

ਸੈਮਸੰਗ ਗਲੈਕਸੀ A51
ਸੈਮਸੰਗ ਗਲੈਕਸੀ ਏ51 ਦੀ ਕੀਮਤ ’ਚ 1000 ਰੁਪਏ ਦੀ ਕਟੌਤੀ ਹੋਈ ਹੈ, ਜਿਸ ਤੋਂ ਬਾਅਦ ਹੁਣ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੋ ਗਈ ਹੈ। ਉਥੇ ਹੀ ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ’ਚ 1500 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 24,499 ਰੁਪਏ ਹੋ ਗਈ ਹੈ। 

ਵੀਵੋ Y50 ਅਤੇ ਵੀਵੋ S1 Pro
ਕਟੌਤੀ ਤੋਂ ਬਾਅਦ ਵੀਵੋ Y50 ਨੂੰ ਹੁਣ 16,990 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਕੀਮਤ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਫੋਨ ਮਿਲੇਗਾ। ਫੋਨ ਨੂੰ ਭਾਰਤ ’ਚ 17,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਉਥੇ ਹੀ ਹੁਣ ਵੀਵੋ S1 Pro ਨੂੰ 18,990 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਫੋਨ ਨੂੰ 19,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆਸੀ ਅਤੇ ਇਹ ਵੀ ਇਕ ਹੀ ਮਾਡਲ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਮਿਲੇਗਾ। 

ਵਨਪਲੱਸ 7ਟੀ ਪ੍ਰੋ
ਵਨਪਲੱਸ 7ਟੀ ਪ੍ਰੋ ਦੀ ਕੀਮਤ ਭਾਰਤ ’ਚ ਘੱਟ ਹੋ ਗਈ ਹੈ। ਕੰਪਨੀ ਨੇ ਆਪਣੇ ਇਸ ਫੋਨ ਨੂੰ 4000 ਰੁਪਏ ਸਸਤਾ ਕਰ ਦਿੱਤਾ ਹੈ। ਹੁਣ ਵਨਪਲੱਸ 7ਟੀ ਪ੍ਰੋ ਨੂੰ 43,999 ਰੁਪਏ ’ਚ ਐਮਾਜ਼ੋਨ ਇੰਡੀਆ ਅਤੇ ਵਨਪਲੱਸ ਦੀ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਵੀ ਵਨਪਲੱਸ 7ਟੀ ਪ੍ਰੋ ਦੀ ਕੀਮਤ ’ਚ 6,000 ਰੁਪਏ ਦੀ ਕਟੌਤੀ ਹੋਈ ਸੀ ਜਿਸ ਤੋਂ ਬਾਅਦ ਫੋਨ ਨੂੰ 47,999 ਰੁਪਏ ’ਚ ਵੇਚਿਆ ਜਾ ਰਿਹਾ ਸੀ। 


Rakesh

Content Editor

Related News