ਫਿੰਗਰਪ੍ਰਿੰਟ ਸਕੈਨਰ ਅਤੇ 2 ਜੀਬੀ ਰੈਮ ਵਾਲੇ ਇਸ ਸਮਾਰਟਫੋਨ ਦੀ ਕੀਮਤ ਹੈ 501 ਰੁਪਏ
Sunday, Aug 28, 2016 - 04:39 PM (IST)

ਜਲੰਧਰ- ਰਿੰਗਿੰਗ ਬੈੱਲਜ਼ ਫ੍ਰੀਡਮ 251 ਤੋਂ ਬਾਅਦ ਹੁਣ ਇਕ ਹੋਰ ਨਵਾਂ ਸਮਾਰਟਫੋਨ ਚੈਂਪ ਵਨ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੀ ਕੀਮਤ ਸਿਰਫ 501 ਰੁਪਏ ਹੋਵੇਗੀ। ਜਾਣਕਾਰੀ ਮੁਤਾਬਿਕ ਚੈਂਪਵਨ ਕੰਮਿਊਨੀਕੇਸ਼ਨਜ਼ ਜੋ ਕਿ ਇਕ ਭਾਰਤੀ ਡਿਵਾਈਸ ਮੈਨਿਉਫੈਕਚਰਿੰਗ ਕੰਪਨੀ ਹੈ, ਵੱਲੋਂ ਇਕ ਚੈਂਪਵਨ ਸੀ1 (ChampOne C1) ਨਾਂ ਦੇ ਸਮਾਰਟਫੋਨ ਦੀ ਲਾਂਚਿੰਗ ਦਾ ਐਲਾਨ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ ਇਕ 5 ਇੰਚ ਦੀ ਐੱਚ.ਡੀ. ਡਿਸਪਲੇ, ਇਕ 1.3GHz MT6735 ਕੁਆਡ-ਕੋਰ ਪ੍ਰੋਸੈਸਰ ਦੇ ਨਾਲ 2 ਜੀਬੀ ਦੀ ਰੈਮ ਦਿੱਤੀ ਗਈ ਹੈ। ਇਸ ਦਾ ਰਿਅਰ ਕੈਮਰਾ 8 ਮੈਗਾਪਿਕਸਲ ਅਤੇ ਫਰੰਟ ਸੈਂਸਰ 5 ਮੈਗਾਪਿਕਸਲ ਹੋਵੇਗਾ। ਇਸ ਦੇ ਨਾਲ ਹੀ 16 ਜੀਬੀ ਇੰਟਰਨਲ ਸਟੋਰੇਜ ਅਤੇ 2500mAh ਦੀ ਬੈਟਰੀ ਦਿੱਤੀ ਗਈ ਹੈ।
ਇੰਨਾ ਹੀ ਨਹੀ ਚੈਂਪਵਨ ਸੀ1 4ਜੀ ਐੱਲ.ਈ.ਟੀ. ਇਨੇਬਲ ਡਿਊਲ ਸਿਮ ਕੰਪੈਟੀਬਲ ਸਮਾਰਟਫੋਨ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ''ਚ ਇਕ ਫਿੰਗਰਪ੍ਰਿੰਟ ਸਕੈਨਰ ਫੀਚਰ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਪ੍ਰਾਪਤ ਕਰਨਾ ਇੰਨਾ ਵੀ ਆਸਾਨ ਨਹੀਂ ਹੈ, ਇਸ ਦੀ ਖਰੀਦਾਰੀ ਲਈ ਉਹੀ ਯੂਜ਼ਰਜ਼ ਹੱਕਦਾਰ ਹੋਣਗੇ ਜਿਨ੍ਹਾਂ ਨੇ ਇਸ ਦੀ ਬੁਕਿੰਗ ਲਈ ਰਜ਼ਿਸਟਰ ਕੀਤਾ ਹੋਇਆ ਹੈ। ਇਹ 501 ਦਾ ਸਮਾਰਟਫੋਨ ਸਿਰਫ ਕੈਸ਼ ਆਨ ਡਿਲਵਰੀ ''ਤੇ ਹੀ ਉਪਲੱਬਧ ਹੈ। ਫਿਲਹਾਲ ਕਿਸੇ ਤਕਨੀਕੀ ਖਰਾਬੀ ਕਾਰਨ ਇਸ ਦੀ ਬੁਕਿੰਗ ਬੰਦ ਹੈ ਪਰ ਕੰਪਨੀ ਵੱਲੋਂ ਇਸ ਨੂੰ ਨਵੀਂ ਰਿਜ਼ਿਸਟ੍ਰੇਸ਼ਨ ਲਈ ਉਪਲੱਬਧ ਕੀਤਾ ਜਾਵੇਗਾ। ਇਸ ਡਿਵਾਈਸ ਦਾ ਸੇਲ ਨੂੰ 2 ਸਿਤੰਬਰ 2016 ਤੋਂ ਸ਼ੁਰੂ ਕੀਤਾ ਜਾਵੇਗਾ। ਇਕ ਰਿਪੋਰਟ ਮੁਤਾਬਿਕ ਇਸ ਸਮਾਰਟਫੋਨ ਦੀ ਕੀਮਤ 501 ਰੁਪਏ ਸਿਰਫ ਫੋਨ ਦੀ ਪ੍ਰੋਮੋਸ਼ਨ ਲਈ ਰੱਖੀ ਗਈ ਹੈ ਅਤੇ ਬਾਅਦ ''ਚ ਇਸ ਦੀ ਕੀਮਤ ਲਗਭਗ 8000 ਰੁਪਏ ਹੋਵੇਗੀ।