ਹੁਣ ਸਮਾਰਟਫੋਨ ਚਾਰਜਿੰਗ ਲਈ ਨਹੀਂ ਹੋਵੇਗੀ ਚਾਰਜਰ ਦੀ ਜ਼ਰੂਰਤ

Wednesday, Dec 14, 2016 - 03:00 PM (IST)

ਹੁਣ ਸਮਾਰਟਫੋਨ ਚਾਰਜਿੰਗ ਲਈ ਨਹੀਂ ਹੋਵੇਗੀ ਚਾਰਜਰ ਦੀ ਜ਼ਰੂਰਤ
ਜਲੰਧਰ- ਜਲਦ ਹੀ ਸਮਾਰਟਫੋਨਜ਼ ਦੇ ਨਿਰਮਾਣ ''ਚ ਇਕ ਅਜਿਹੀ ਟੈਕਨਾਲੋਜੀ ਦਾ ਉਪਯੋਗ ਕੀਤਾ ਜਾਵੇਗਾ, ਜਿਸ ਨਾਲ ਤੁਹਾਨੂੰ ਫੋਨ ਦੀ ਬੈਟਰੀ ਨੂੰ ਚਾਰਜ ਕਰਨ ਲਈ ਬਿਜਲੀ ਦੀ ਜ਼ਰੂਰਤ ਹੀ ਨਹੀਂ ਹੋਵੇਗੀ। ਬਸ ਤੁਸੀਂ ਆਪਣੇ ਫੋਨ ਦੀ ਸਕਰੀਨ ਨੂੰ ਉਂਗਲੀ ਨਾਲ ਸਵਾਈਪ ਕਰੋ ਅਤੇ ਬੈਟਰੀ  ਆਪਣੇ-ਆਪ ਚਾਰਜ ਹੋ ਜਾਵੇਗੀ। 
ਨੈਨੋਜਨਰੇਟਰ ਤਕਨੀਕ ਕਾਰਨ ਅਜਿਹਾ ਸੰਭਵ ਹੋ ਸਕਿਆ ਹੈ। ਇਸ ਤੋਂ ਪਹਿਲਾਂ ਹੀ ਇਸ ਤਕਨੀਕ ''ਤੇ ਆਧਾਰਿਤ ਜੁੱਤੀਆਂ ਵੀ ਬਣਾਈਆਂ ਗਈਆਂ ਹਨ, ਪਾ ਕੇ ਤੁਰਨ ਨਾਲ ਜੁੱਤੀਆਂ ''ਚ ਇਨੀਂ ਬਿਜਲੀ ਸਟੋਰ ਹੋ ਜਾਵੇਗੀ ਕਿ 10 ਵਾਟ ਦਾ ਇਕ ਐੱਲ. ਈ. ਡੀ. ਸਾਰਾ ਦਿਨ ਸੜ ਸਕਦਾ ਹੈ। ਇਸ ਨਾਲ ਮੋਬਾਇਲ ਵੀ ਰਿਚਾਰਜ ਕਰ ਸਕਦੇ ਹੋ। ਫੋਨ ਦੀ ਬੈਟਰੀ ਚਾਰਜ ਹੋਣ ਲਈ ਟੱਚ ਸਕਰੀਨ ''ਚ ਸਿਲੀਕਾਨ ਵੈਫਰ ਦੀ ਪਤਲੀ ਪਰਤ ਲਾਈ ਜਾਵੇਗੀ, ਜੋ ਵਾਤਾਵਰਣ ਲਈ ਨੁਕਸਾਨਦਾਇਕ ਨਹੀਂ ਹੈ। ਸਵਾਈਪ ਨਾਲ ਬਣਨ ਵਾਲੀ ਐਨਰਜੀ ਨੂੰ ਸਟੋਰ ਕਰਨ ਲਈ ਕਾਗਜ਼ ਦੇ  ਬਰਾਬਰ ਪਤਲੀ ਸ਼ੀਟਸ ਬਣਾਈ ਜਾ ਰਹੀ ਹੈ।

Related News