ਸਿਰਫ਼ 3,232 ਰੁਪਏ ’ਚ ਖ਼ਰੀਦ ਸਕੋਗੇ ਸਮਾਰਟ ਟੀਵੀ, ਜਾਣੋ ਕੀ ਹੈ ਆਫਰ

Tuesday, Oct 13, 2020 - 04:25 PM (IST)

ਸਿਰਫ਼ 3,232 ਰੁਪਏ ’ਚ ਖ਼ਰੀਦ ਸਕੋਗੇ ਸਮਾਰਟ ਟੀਵੀ, ਜਾਣੋ ਕੀ ਹੈ ਆਫਰ

ਗੈਜੇਟ ਡੈਸਕ– ਜੇਕਰ ਤੁਸੀਂ ਇਸ ਤਿਉਹਾਰੀ ਸੀਜ਼ਨ ਇਕ ਸਸਤਾ ਟੀਵੀ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਹੋ ਸਕਦਾ ਹੈ ਇਹ ਟੀਵੀ ਤੁਹਾਡੇ ਲਈ ਬੈਸਟ ਆਪਸ਼ਨ ਹੋ ਸਕਦਾ ਹੈ। ਟੀਵੀ ਨਿਰਮਾਤਾ ਕੰਪਨੀ Shinco ਨੇ ਇਸ ਤਿਉਹਾਰੀ ਸੀਜ਼ਨ ਆਪਣੇ ਸਮਾਰਟ ਟੀਵੀ ’ਤੇ ਇਕ ਖ਼ਾਸ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ ਮੌਜੂਦਾ SO328AS (32) ਮਾਡਲ ਨੂੰ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ ’ਚ ਸਿਰਫ਼ 3,232 ਰੁਪਏ ’ਚ ਵੇਚੇਗੀ। ਫਲੈਸ਼ ਸੇਲ ਦਾ ਆਯੋਜਨ 18 ਅਕਤੂਬਰ ਨੂੰ ਹੋਵੇਗਾ। 

PunjabKesari

ਇਸ ਤੋਂ ਇਲਾਵਾ ਕੰਪਨੀ 4ਕੇ, ਫੁਲ-ਐੱਚ.ਡੀ. ਅਤੇ ਐੱਚ.ਡੀ. ਰੈਡੀ ਸਮਾਰਟ ਟੀਵੀ ਅਤੇ ਐੱਚ.ਡੀ. ਰੈਡੀ ਐੱਲ.ਈ.ਡੀ. ਟੀਵੀ ’ਤੇ ਵੀ ਛੋਟ ਦੇਵੇਗੀ। ਇਸ ਦੌਰਾਨ ਕੰਪਨੀ ਨੋ-ਕਾਸਟ ਈ.ਐੱਮ.ਆਈ. ਦਾ ਵੀ ਆਫਰ ਦੇਵੇਗੀ। ਸ਼ਿੰਕੋ ਇੰਡੀਆ ਦੇ ਫਾਊਂਡਰ ਅਰਜੁਨ ਬਜਾਜ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਆਪਣੀ ਪਹਿਲੀ ਵਰ੍ਹੇਗੰਢ ਮੌਕੇ 55 ਇੰਚ ਵਾਲੇ ਸਮਾਰਟ ਟੀਵੀ ਨੂੰ ਐਮਾਜ਼ੋਨ ਸੇਲ ’ਚ ਸਿਰਫ਼ 5,555 ਰੁਪਏ ’ਚ ਉਪਲੱਬਧ ਕਰਵਾਇਆ ਸੀ। ਇਸ ਸਾਲ ਕੰਪਨੀ ਦੀ ਦੂਜੀ ਵਰ੍ਹੇਗੰਢ ਹੈ ਇਸ ਲਈ ਅਸੀਂ 32 ਇੰਚ ਵਾਲੇ ਸਮਾਰਟ ਟੀਵੀ ਨੂੰ 3,232 ਰੁਪਏ ’ਚ ਉਪਲੱਬਦ ਕਰਨ ਵਾਲੇ ਹਾਂ। 

ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ ’ਚ 32 ਇੰਚ ਵਾਲੇ ਟੀਵੀ ਤੋਂ ਇਲਾਵਾ ਗਾਹਕ ਸ਼ਿੰਕੋ ਦੇ 43 ਇੰਚ ਵਾਲੇ ਫੁਲ-ਐੱਚ.ਡੀ. ਸਮਾਰਟ ਟੀਵੀ ਨੂੰ 15,999 ਰੁਪਏ ’ਚ ਖ਼ਰੀਦ ਸਕੋਗੇ। ਇਸ ਟੀਵੀ ਦੀ ਅਸਲ ਕੀਮਤ 31,999 ਰੁਪਏ ਹੈ। ਉਥੇ ਹੀ 43 ਇੰਚ ਵਾਲੇ 4ਕੇ ਟੀਵੀ ਨੂੰ 21,999 ਰੁਪਏ ’ਚ ਉਪਲੱਬਧ ਕਰਵਾਇਆ ਜਾਵੇਗਾ ਜਦਕਿ ਇਸ ਦੀ ਅਸਲ ਕੀਮਤ 36,999 ਰੁਪਏ ਹੈ। 


author

Rakesh

Content Editor

Related News