ਸਿਗਨਲ ਐਪ ’ਚ ਸ਼ਾਮਲ ਹੋਏ ਦੋ ਸ਼ਾਨਦਾਰ ਫੀਚਰ

Saturday, Jan 30, 2021 - 06:34 PM (IST)

ਸਿਗਨਲ ਐਪ ’ਚ ਸ਼ਾਮਲ ਹੋਏ ਦੋ ਸ਼ਾਨਦਾਰ ਫੀਚਰ

ਗੈਜੇਟ ਡੈਸਕ– ਬੀਤੇ ਕੁਝ ਦਿਨਾਂ ਤੋਂ ਸਿਗਨਲ ਐਪ ਵਟਸਐਪ ਦੀ ਥਾਂ ਲੈਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਇਸੇ ਦੇ ਚਲਦੇ ਸਿਗਨਲ ਐਪ ’ਚ ਦੋ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ ਜੋ ਕਿ ਬਿਲਕੁਲ ਵਟਸਐਪ ਦੇ ਹੀ ਫੀਚਰਜ਼ ਨਾਲ ਮੇਲ ਖਾਂਦੇ ਹਨ। ਵਟਸਐਪ ਯੂਜ਼ਰਸ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਹੁਣ ਸਿਗਨਲ ਇਸੇ ਦੇ ਹੀ ਫੀਚਰਜ਼ ਨੂੰ ਕਾਪੀ ਕਰ ਰਹੀ ਹੈ। 

ਚੈਟ ਵਾਲਪੇਪਰ ਅਤੇ ਐਨੀਮੇਟਿਡ ਸਟਿਕਰ ਫੀਚਰ
ਸਿਗਨਲ ਐਪ ’ਚ ਹੁਣ ਚੈਟ ਵਾਲਪੇਪਰ ਅਤੇ ਐਨੀਮੇਟਿਡ ਫੀਚਰ ਨੂੰ ਜੋੜਿਆ ਗਿਆ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਹਰ ਇਕ ਚੈਟ ਬਾਕਸ ਲਈ ਕਸਟਮਾਈਜ਼ ਵਾਲਪੇਪਰ ਸੈੱਟ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਫਾਲਟ ਬੈਕਗ੍ਰਾਊਂਡ ਨੂੰ ਵੀ ਸੈੱਟ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਸਿਗਨਲ ਦੇ 5.3 ਅਪਡੇਟ ’ਚ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਨੂੰ ਇਹ ਫੀਚਰ ਮਿਲ ਜਾਣਗੇ।

 

ਦੱਸ ਦੇਈਏ ਕਿ ਸਿਗਨਲ ਐਪ ’ਚ ਵਟਸਐਪ ਦੀ ਤਰ੍ਹਾਂ ਹੀ ਲਾਕ ਸਕਰੀਨ, ਪਿਨ ਚੈਟ, ਗਰੁੱਪ ਕਾਲਸ ਸਮੇਤ ਕਈ ਹੋਰ ਫੀਚਰਜ਼ ਵੀ ਮਿਲਦੇ ਹਨ। ਬੀਤੇ ਦਿਨੀਂ ਡਾਟਾ ਸਕਿਓਰਿਟੀ ਨੂੰ ਲੈ ਕੇ ਵਟਸਐਪ ਦੀ ਦੁਨੀਆ ਭਰ ’ਚ ਕਾਫੀ ਨਿੰਦਾ ਹੋ ਰਹੀ ਹੈ, ਇਸ ਲਈ ਕਾਫੀ ਲੋਕ ਹੁਣ ਸਿਗਨਲ ਅਤੇ ਟੈਲੀਗ੍ਰਾਮ ਵਰਗੇ ਐਪਸ਼ਨ ਨੂੰ ਇਸਤੇਮਾਲ ਕਰਨ ਲੱਗੇ ਹਨ। 


author

Rakesh

Content Editor

Related News