3,499 ਰੁਪਏ ''ਚ ਲਾਂਚ ਹੋਇਆ Kenxinda A6 ਸਮਾਰਟਫੋਨ

Friday, Jul 15, 2016 - 02:06 PM (IST)

3,499 ਰੁਪਏ ''ਚ ਲਾਂਚ ਹੋਇਆ Kenxinda A6 ਸਮਾਰਟਫੋਨ

ਜਲੰਧਰ: ਆਨਲਾਈਨ ਸ਼ਾਪਿੰਗ ਸਾਈਟ ਸ਼ਾਪਕਲੂਜ਼ ਨੇ ਅੱਜ ਡਿਊਲ-ਸਿਮ GSM  ਦੇ ਨਾਲ Kenxinda A6 ਸਮਾਰਟਫੋਨ ਦੇ ਲਾਂਚ ਕੀਤਾ ਹੈ।  ਸ਼ਾਪਕਲੂਜ ''ਤੇ ਬਲੈਕ ਅਤੇ ਬਲੂ ਰੰਗ ''ਚ ਸੇਲ ਲਈ ਉਪਲੱਬਧ ਇਸ ਸਮਾਰਟਫੋਨ ਦੀ ਕੀਮਤ 3,499 ਰੁਪਏ ਹੈ।

ਜੇਕਰ ਇਸ ਸਮਾਰਟਫੋਨ  ਦੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 5-ਇੰਚ ਦੀ iPS HD ਡਿਸਪਲੇ ਮੌਜੂਦ ਹੈ। ਇਹ ਫੋਨ 1.4ghz ਕਵਾਡ-ਕੋਰ ਪ੍ਰੋਸੈਸਰ ਅਤੇ 1GB ਦੀ ਰੈਮ ਨਾਲ ਲੈਸ ਹੋਵੇਗਾ। ਨਾਲ ਹੀ ਇਸ ''ਚ 2500mAh ਦੀ ਬੈਟਰੀ ਵੀ ਮੌਜੂਦ ਹੋਵੇਗੀ। ਇਹ ਫੋਨ 8GB ਦੀ ਇੰਟਰਨਲ ਸਟੋਰੇਜ ਨਾਲ ਵੀ ਲੈਸ ਹੋਵੇਗਾ। ਸਟੋਰੇਜ ਨੂੰ ਮਾਇਕ੍ਰੋ-SD ਕਾਰਡ ਦੇ ਜ਼ਰੀਏ 32GB ਤੱਕ ਵਧਾਈ ਜਾ ਸਕਦੀ ਹੈ। ਕੁਨੈੱਟੀਵਿਟੀ ਲਈ ਇਸ ਫ਼ੋਨ ''ਚ ਬਲੂਟੁੱਥ, GPS, FM, ਵਾਈ-ਫਾਈ ਜਿਹੇ ਫੀਚਰਸ ਮੌਜੂਦ ਹਨ।


Related News