ਸਾਵਧਾਨ! ਫਿਰ ਵਾਪਸ ਆਇਆ SharkBot ਵਾਇਰਸ, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ਐਪਸ

09/13/2022 9:56:08 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਂਝ ਐਂਡਰਾਇਡ ਯੂਜ਼ਰਜ਼ ਲਈ ਗੂਗਲ ਪਲੇਅ ਸਟੋਰ ਐਪ ਡਾਊਨਲੋਡ ਕਰਨ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਕਈ ਵਾਰ ਮਾਲਵੇਅਰ ਨੂੰ ਵੀ ਇਸ ’ਤੇ ਐਪ ਦੇ ਨਾਲ ਅਪਲੋਡ ਕਰ ਦਿੱਤਾ ਜਾਂਦਾ ਹੈ। ਅਜਿਹੇ ’ਚ ਪਲੇਅ ਸਟੋਰ ਤੋਂ ਮਾਲਵੇਅਰ ਵਾਲੇ ਐਪ ਡਾਊਨਲੋਡ ਕਰਨ ਨਾਲ ਯੂਜ਼ਰਜ਼ ਦੀ ਜਾਣਕਾਰੀ ਸਕੈਮਰਾਂ ਤਕ ਪਹੁੰਚ ਜਾਂਦੀ ਹੈ। 

ਇਹ ਵੀ ਪੜ੍ਹੋ- ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ

SharkBot ਵਾਇਰਸ ਤੋਂ ਖਤਰਾ
ਹੁਣ ਇਕ ਵਾਰ ਫਿਰ ਅਜਿਹੀ ਰਿਪੋਰਟ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਗੂਗਲ ਪਲੇਅ ਸਟੋਰ ’ਤੇ SharkBot ਮਾਲਵੇਅਰ ਦੋ ਐਪਸ ’ਚ ਵੇਖੇ ਗਏ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਇਨ੍ਹਾਂ ਐਪਸ ਨੂੰ ਫੋਨ ’ਚ ਡਾਊਨਲੋਡ ਕੀਤਾ ਹੋਇਆ ਹੈ ਤਾਂ ਇਨ੍ਹਾਂ ਨੂੰ ਤੁਰੰਤ ਡਿਲੀਟ ਕਰ ਦਿਓ। ਇਨ੍ਹਾਂ ਐਪਸ ਨੂੰ 60 ਹਜ਼ਾਰ ਤੋਂ ਜ਼ਿਆਦਾ ਵਾਰ ਇੰਸਟਾਲ ਕੀਤਾ ਗਿਆਸੀ। ਜਦੋਂ ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ ’ਤੇ ਰੀਵਿਊ ਲਈ ਸਬਮਿਟ ਕੀਤਾ ਗਿਆ ਸੀ ਉਦੋਂ ਇਸ ਵਿਚ ਕੋਈ ਵੀ ਖਤਰਨਾਕ ਕੋਡ ਨਹੀਂ ਸਨ ਪਰ ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਜਦੋਂ ਯੂਜ਼ਰ ਇਸਨੂੰ ਓਪਨ ਕਰਦਾ ਸੀ ਤਾਂ ਅਪਡੇਟ ਰਾਹੀਂ SharkBot ਮਾਲਵੇਅਰ ਨੂੰ ਇਸ ਵਿਚ ਇੰਸਟਾਲ ਕਰਵਾ ਦਿੱਤਾ ਜਾਂਦਾ ਸੀ। 

ਇਹ ਵੀ ਪੜ੍ਹੋ- Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ

ਐੱਨ.ਸੀ.ਸੀ. ਗਰੁੱਪ ਦੇ ਫੋਕਸ ਆਈ.ਟੀ. ਨੇ ਇਕ ਬਲਾਗ ਪੋਸਟ ’ਚ ਇਸਦੀ ਜਾਣਕਾਰੀ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ Mister Phone Cleaner ਅਤੇ Kylhavy Mobile Security ਦੋਵੇਂ ਖਤਰਨਾਕ ਐਪਸ ਹਨ, ਇਨ੍ਹਾਂ ਐਪਸ ਨੂੰ 60 ਹਜ਼ਾਰ ਤੋਂ ਜ਼ਿਆਦਾ ਵਾਰ ਇੰਸਟਾਲ ਕੀਤਾ ਗਿਆ ਸੀ। ਹਾਲਾਂਕਿ, ਇਕ ਚੰਗੀ ਗੱਲ ਇਹ ਹੈ ਕਿ ਦੋਵਾਂ ਹੀ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਪਰ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਐਪਸ ਨੂੰ ਅਜੇ ਵੀ ਇੰਸਟਾਲ ਕੀਤਾ ਹੋਇਆ ਹੈ ਉਹ ਰਿਸਕ ’ਤੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਫੋਨ ’ਚੋਂ ਇਨ੍ਹਾਂ ਐਪਸ ਨੂੰ ਦੁਰੰਤ ਡਿਲੀਟ ਕਰਨ ਦੀ ਲੋੜ ਹੈ। ਇਹ ਮਾਲਵੇਅਰ ਲੋਕਾਂ ਦੀ ਬੈਂਕਿੰਗ ਡਿਟੇਲਸ ਚੋਰੀ ਕਰਦੇ ਹਨ। 

ਇਹ ਵੀ ਪੜ੍ਹੋ- ਐਪਲ ਯੂਜ਼ਰਜ਼ ਨੂੰ ਇਕ ਹੋਰ ਝਟਕਾ! ਆਈਫੋਨ ਤੋਂ ਬਾਅਦ ਹੁਣ ਐਪਲ ਵਾਚ ਸੀਰੀਜ਼ 3 ਹੋਈ ਬੰਦ

ਦੱਸ ਦੇਈਏ ਕਿ ਮਾਲਵੇਅਰ ਵਿਸ਼ਲੇਸ਼ਕ Cleafy ਨੇ SharkBot ਬਾਰੇ ਪਿਛਲੇ ਸਾਲ ਅਕਤੂਬਰ ’ਚ ਦੱਸਿਆ ਸੀ। ਇਹ ਇਟਾਲੀਅਨ ਫਰਾਡ ਮੈਨੇਜਮੈਂਟ ਅਤੇ ਪ੍ਰੀਵੈਂਸ਼ਨ ਕੰਪਨੀ ਹੈ। ਐੱਨ.ਸੀ.ਸੀ. ਗਰੁੱਪ ਨੇ ਸਾਲ 2022 ਦੇ ਮਾਰਚ ’ਚ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਚ ਮਾਲਵੇਅਰ ਨੂੰ ਲੱਭਿਆ ਸੀ। 

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ


Rakesh

Content Editor

Related News