Sennheiser ਨੇ ਲਾਂਚ ਕੀਤੇ ਨਵੇਂ ਵਾਇਰਲੈੱਸ ਈਅਰਬਡਸ
Tuesday, Apr 26, 2022 - 01:01 PM (IST)
ਗੈਜੇਟ ਡੈਸਕ– Sennheiser ਨੇ ਆਪਣੇ ਨਵੇਂ ਈਅਰਬਡਸ Sennheiser Sport True ਨੂੰ ਅਮਰੀਕਾ ’ਚ ਲਾਂਚ ਕਰਦਿੱਤਾ ਹੈ। Sennheiser Sport True ਦੇ ਨਾਲ 7mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਹਾਈ-ਐਂਡ ਆਡੀਓ ਦਾ ਦਾਅਵਾ ਕੀਤਾ ਗਿਆ ਹੈ। Sennheiser Sport True ’ਚ ਕੁਨੈਕਟੀਵਿਟੀ ਲਈ ਬਲੂਟੁੱਥ v5.2 ਹੈ। ਬੈਟਰੀ ਬੈਕਅਪ ਨੂੰ ਲੈ ਕੇ ਕੰਪਨੀ ਨੇ 9 ਘੰਟਿਾਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਭਾਰਤ ’ਚ ਇਸ ਬਡਸ ਦੀ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ।
ਕੀਮਤ
Sennheiser Sport True ਵਾਇਰਲੈੱਸ ਈਅਰਬਡਸ 3 ਮਈ ਤੋਂ ਯੂ.ਐੱਸ. ਅਤੇ ਯੂਰਪ ’ਚ ਵਿਕਰੀ ਲਈ ਉਪਲੱਬਧ ਹੋਣਗੇ। ਇਨ੍ਹਾਂ ਈਅਰਬਡਸ ਦੀ ਕੀਮਤ ਯੂਰਪ ’ਚ 129.90 ਯੂਰੋ (ਕਰੀਬ 10,760 ਰੁਪਏ) ਅਤੇ ਯੂ.ਐੱਸ. ’ਚ 129.95 ਡਾਲਰ (ਕਰੀਬ 9,940 ਰੁਪਏ) ਹੈ। ਇਨ੍ਹਾਂ ਈਅਰਬਡਸ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ ਕੀ ਹੋਵੇਗੀ ਇਸਦਾ ਖੁਲਾਸਾ ਨਹੀਂ ਹੋਇਆ।
Sennheiser Sport True ਦੀਆਂ ਖੂਬੀਆਂ
ਕੰਪਨੀ ਨੇ ਇਨ੍ਹਾਂ ਈਅਰਬਡਸ ਨੂੰ ਤਿੰਨ ਸਾਈਜ਼ ਦੇ ਛੋਟਾ, ਮੀਡੀਅਮ, ਵੱਡੇ ਈਅਰ ਟਿਪਸ ਅਤੇ ਚਾਰ ਸਾਈਜ਼ ਦੇ ਫਿਨ N, S1, S2, S3 ਦਿੱਤੇ ਹਨ। Sennheiser ਸਪੋਰਟ ਟਰੂ ਵਾਇਰਲੈੱਸ ’ਚ 10mW ਆਊਟਪੁਟ ਅਤੇ ਅਤੇ 2 ਮਾਈਕ ਹਨ।