Thomson ਨੇ ਭਾਰਤ ''ਚ ਪੇਸ਼ ਕੀਤੀਆਂ ਚਾਰ ਨਵੀਆਂ ਵਾਸ਼ਿੰਗ ਮਸ਼ੀਨਾਂ, ਕੀਮਤ 7,590 ਰੁਪਏ ਤੋਂ ਸ਼ੁਰੂ
Saturday, Aug 05, 2023 - 06:39 PM (IST)

ਗੈਜੇਟ ਡੈਸਕ- ਯੂਰਪ ਦੇ ਬ੍ਰਾਂਡ ਥਾਮਸਨ ਨੇ ਭਾਰਤ 'ਚ ਨਵੀਆਂ ਵਾਸ਼ਿੰਗ ਮਸ਼ੀਨਾਂ ਪੇਸ਼ ਕੀਤੀਆਂ ਹਨ ਜਿਨ੍ਹਾਂ 'ਚ 7 ਕਿਲੋਗ੍ਰਾਮ ਤੋਂ ਲੈ ਕੇ 8.5 ਕਿਲੋਗ੍ਰਾਮ ਤਕ ਦੀਆਂ ਮਸ਼ੀਨਾਂ ਸ਼ਾਮਲ ਹਨ। ਥਾਮਸਨ ਨੇ ਆਪਣੀਆਂ ਇਨ੍ਹਾਂ ਵਾਸ਼ਿੰਗ ਮਸ਼ੀਨਾਂ ਨੂੰ ਫਲਿਪਕਾਰਟ ਬਿਗ ਸੇਵਿੰਗ ਡੇਜ਼ ਸੇਲ 'ਚ ਲਾਂਚ ਕੀਤਾ ਹੈ ਜੋ ਕਿ 9 ਅਗਸਤ ਤਕ ਚੱਲਣ ਵਾਲੀ ਹੈ। ਥਾਮਸਨ ਨੇ ਇਸ ਸੇਲ ਲਈ ਆਪਣੀ ਟੀਵੀ 'ਤੇ ਵੀ ਆਫਰਜ਼ ਦਾ ਐਲਾਨ ਕੀਤਾ ਹੈ।
Thomson ਦੀਆਂ ਨਵੀਆਂ ਵਾਸ਼ਿੰਗ ਮਸ਼ੀਨਾਂ 'ਚ 7kg, 7.5Kg, 8kg ਅਤੇ 8.5kg ਦੀ ਸੈਮੀ ਆਟੋਮੈਟਿਕ ਟਾਪ ਲੋਡ ਮਸ਼ੀਨ ਸ਼ਾਮਲ ਹੈ। ਥਾਮਸਨ ਮੁਤਾਬਕ, ਸਾਰੀਆਂ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਭਾਰਤ 'ਚ ਤਿਆਰ ਕੀਤਾ ਗਿਆ ਹੈ। ਥਾਮਸਨ ਦੀਆਂ ਇਨ੍ਹਾਂ ਵਾਸ਼ਿੰਗ ਮਸ਼ੀਨਾਂ ਦੀ ਸ਼ੁਰੂਆਤੀ ਕੀਮਤ 7,590 ਰੁਪਏ ਅਤੇ ਟਾਪ ਮਾਡਲ ਦੀ ਕੀਮਤ 9,999 ਰੁਪਏ ਹੈ।
ਥਾਮਸਨ ਦੀਆਂ ਇਨ੍ਹਾਂ ਵਾਸ਼ਿੰਗ ਮਸ਼ੀਨਾਂ ਦੇ ਨਾਲ ਟਵਿਨ ਵਾਟਰ ਇਨਲੇਟ ਹੈ ਅਤੇ 10 ਵਾਟਰ ਲੈਵਲ ਹੈ। ਇਸ ਵਿਚ ਆਟੋਮੈਟਿਕ ਪਾਵਰ ਸਪਲਾਈ, ਟਬ ਕਲੀਨ, ਏਅਰ ਡ੍ਰਾਈ, ਵਾਟਰ ਰਿਸਾਈਕਲ ਵਰਗੇ ਕਈ ਫੀਚਰਜ਼ ਹਨ। ਇਨ੍ਹਾਂ ਮਸ਼ੀਨਾਂ 'ਚ 3ਡੀ ਰੋਲਰ ਦਿੱਤਾ ਗਿਆ ਹੈ। ਥਾਮਸਨ ਦੀਆਂ ਇਨ੍ਹਾਂ ਵਾਸ਼ਿੰਗ ਮਸ਼ੀਨਾਂ 'ਚ ਮੈਜਿਕ ਫਿਲਟਰ ਹੈ। ਇਸਤੋਂ ਇਲਾਵਾ ਵਾਟਰ ਰੈਸਿਸਟੈਂਟ ਲਈ ਇਨ੍ਹਾਂ ਮਸ਼ੀਨਾਂ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਨ੍ਹਾਂ 'ਚ ਟਰਬੋ ਡ੍ਰਾਈ ਸਪਿਨ ਵੀ ਹੈ ਜੋ ਕੱਪੜਿਆਂ ਨੂੰ ਤੇਜ਼ੀ ਨਾਲ ਡ੍ਰਾਈ ਕਰਦਾ ਹੈ। ਮਸ਼ੀਨ ਦੀ ਬਾਡੀ ਸ਼ਾਕਪਰੂਫ ਹੈ।