ਘੁੰਮਣ ਜਾ ਰਹੇ ਹੋ ਤਾਂ ਇੰਝ ਰੱਖੋ ਆਪਣੇ ਫੋਨ ਅਤੇ ਡਾਟਾ ਨੂੰ ਸੁਰੱਖਿਅਤ

Tuesday, Jun 28, 2016 - 10:21 AM (IST)

ਘੁੰਮਣ ਜਾ ਰਹੇ ਹੋ ਤਾਂ ਇੰਝ ਰੱਖੋ ਆਪਣੇ ਫੋਨ ਅਤੇ ਡਾਟਾ ਨੂੰ ਸੁਰੱਖਿਅਤ

 ਜਲੰਧਰ : ਜੇਕਰ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਸਾਫ਼ ਜਿਹੀ ਗੱਲ ਹੈ ਕਿ ਸਮਾਰਟਫੋਨ ਵੀ ਤੁਹਾਡੇ ਨਾਲ ਹੀ ਜਾਵੇਗਾ ਪਰ ਸਮਾਰਟਫੋਨ ਵਿਚ ਬਹੁਤ ਸਾਰਾ ਅਜਿਹਾ ਡਾਟਾ ਹੁੰਦਾ ਹੈ, ਜਿਸ ਦੇ ਗਲਤ ਹੱਥਾਂ ਵਿਚ ਲੱਗਣ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਖ਼ਤਰਾ ਹੋ ਸਕਦਾ ਹੈ । ਇਸ ਲਈ ਜੇਕਰ ਤੁਸੀਂ ਵੀ ਕਿਤੇ ਘੁੰਮਣ ਜਾ ਰਹੇ ਹੋ ਤਾਂ ਇਨ੍ਹਾਂ ਟਿਪਸ ਦੀ ਵਰਤੋਂ ਕਰੋ ਤਾਂ ਕਿ ਬਾਅਦ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ (ਫੋਨ ਦੇ ਗੁਆਚਣ ਅਤੇ ਡਾਟਾ ਚੋਰੀ ਹੋਣ) ਦਾ ਸਾਹਮਣਾ ਨਾ ਕਰਨਾ ਪਵੇ।

ਆਪਣੇ ਫੋਨ ਦਾ ਸਾਰਾ ਡਾਟਾ ਡਿਲੀਟ ਕਰ ਦਿਓ:

ਜੇਕਰ ਤੁਹਾਡੇ ਸਮਾਰਟਫੋਨ ਵਿਚ ਪੁਰਾਣਾ ਸਾਫਟਵੇਅਰ ਵਰਜ਼ਨ ਅਤੇ ਬਿਨਾਂ ਅਪਡੇਟ ਕੀਤੇ ਐਪਸ ਚੱਲ ਰਹੇ ਹਨ ਤਾਂ ਇਸ ਨਾਲ ਹੈਕਿੰਗ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਟ੍ਰੈਵਲ ਕਰਨ ਤੋਂ ਪਹਿਲਾਂ ਇਨ੍ਹਾਂ ਐਪਸ ਨੂੰ ਡਿਲੀਟ ਕਰ ਦਿਓ । ਇਹ ਐਪਸ ਤੁਹਾਡੀ ਲੋਕੇਸ਼ਨ ਅਤੇ ਡਾਟਾ ਦੀ ਜਾਣਕਾਰੀ ਇਕੱਠੀਆਂ ਕਰਦੀਆਂ ਹਨ, ਇਸ ਲਈ ਜਿਨ੍ਹਾਂ ਐਪਸ ਦੀ ਵਰਤੋਂ ਨਹੀਂ ਕਰ ਰਹੇ, ਉਨ੍ਹਾਂ ਨੂੰ ਡਿਲੀਟ ਕਰ ਦਿਓ ।

ਪਾਸਵਰਡ ਜਾਂ ਬਾਇਓਮੈਟ੍ਰਿਕ ਪਾਸਵਰਡ ਦੀ ਵਰਤੋਂ ਕਰੋ:

ਬਹੁਤ ਸਾਰੇ ਲੋਕ ਫੋਨ ਵਿਚ ਪਾਸਵਰਡ ਦੀ ਵਰਤੋਂ ਨਹੀਂ ਕਰਦੇ, ਜੋ ਇਕ ਵੱਡੀ ਗਲਤੀ ਹੈ। ਪਾਸਵਰਡ ਪਹਿਲਾ ਮਾਧਿਅਮ ਹੈ ਜੋ ਫੋਨ ਦੇ ਚੋਰੀ ਹੋਣ ''ਤੇ ਉਸ ਵਿਚ ਪਏ ਡਾਟਾ ਨੂੰ ਗਲਤ ਹੱਥਾਂ ਵਿਚ ਪੈਣ ਤੋਂ ਬਚਾਉਂਦਾ ਹੈ । ਹੁਣ ਤਾਂ ਬਹੁਤ ਸਾਰੇ ਸਮਾਰਟਫੋਨਜ਼ ਵਿਚ ਬਾਇਓਮੈਟ੍ਰਿਕ ਪਾਸਵਰਡ (ਫਿੰਗਰ ਪ੍ਰਿੰਟ ਸਕੈਨਰ) ਵੀ ਆਉਂਦਾ ਹੈ ਅਤੇ ਜੇਕਰ ਤੁਹਾਡੇ ਕੋਲ ਬਾਇਓਮੈਟ੍ਰਿਕ ਸੈਂਸਰ ਵਾਲਾ ਫੋਨ ਹੈ ਤਾਂ ਦੋਵੇਂ ਪਾਸਵਰਡਜ਼ ਦੀ ਵਰਤੋਂ ਕਰੋ ।

ਬੈਕਅਪ ਡਾਟਾ

ਟ੍ਰੈਵਲਿੰਗ ਸਮੇਂ ਪਹਿਲਾਂ ਫੋਨ ਵਿਚ ਪਏ ਕਾਂਟੈਕਟਸ, ਮੈਸੇਜ, ਫੋਟੋਜ਼ ਅਤੇ ਹੋਰ ਜਾਣਕਾਰੀ ਦਾ ਬੈਕਅਪ ਰੱਖ ਲਵੋ ਤਾਂ ਕਿ ਡਾਟਾ ਨੂੰ ਰੀ ਸਟੋਰ ਕੀਤਾ ਜਾ ਸਕੇ ।

ਲੋਕੇਸ਼ਨ ਟ੍ਰੈਕਿੰਗ ਐਪਸ ਨੂੰ ਬੰਦ ਰੱਖੋ :

ਐਪਸ ਵਿਚ ਸੁਧਾਰ ਕਰਨ ਲਈ ਲੋਕੇਸ਼ਨ ਟ੍ਰੈਕਿੰਗ ਦੀ ਵਰਤੋਂ ਹੁੰਦੀ ਹੈ। ਇਹ ਫੀਚਰ ਸਹੂਲਤ ਭਰਪੂਰ ਹੈ ਪਰ ਹਰ ਸਮੇਂ ਇਸ ਫੀਚਰ ਨੂੰ ਆਨ ਰੱਖਣ ਦੀ ਲੋੜ ਨਹੀਂ ਹੈ।ਪਬਲਿਕ ਵਾਈ-ਫਾਈ ਹਾਟਸਪਾਟ ਤੋਂ ਰਹੋ ਦੂਰ : ਘੁੰਮਣ ਲਈ ਵਿਦੇਸ਼ ਜਾ ਰਹੇ ਹੋ ਤਾਂ ਵਾਈ-ਫਾਈ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਘੱਟ ਸਕਿਓਰ ਹੁੰਦਾ ਹੈ। ਇਸ ਨਾਲ ਹੈਕਰ ਤੁਹਾਡੇ ਫੋਨ ਨਾਲ ਤਾਲਮੇਲ ਬਿਠਾ ਕੇ ਫੋਨ ਵਿਚ ਸਟੋਰ ਕ੍ਰੈਡਿਟ ਕਾਰਡ ਅਤੇ ਹੋਰ ਨਿੱਜੀ ਜਾਣਕਾਰੀ ਵਿਚ ਸੰਨ੍ਹ ਲਾ ਸਕਦੇ ਹਨ।

ਵਾਈ-ਫਾਈ ਅਤੇ ਬਲੂਟੁੱਥ ਨੂੰ ਲੋੜ ਸਮੇਂ ਕਰੋ ਆਨ : ਜੇਕਰ ਇਹ ਸਰਵਿਸ ਆਨ ਹੈ ਤਾਂ ਫੋਨ ਵਾਈ-ਫਾਈ ਅਤੇ ਬਲੂਟੁੱਥ ਨਾਲ ਕੁਨੈਕਟ ਹੋਣ ਲਈ ਸਰਚ ਕਰਦਾ ਰਹਿੰਦਾ ਹੈ। ਇਸ ਨਾਲ ਫੋਨ ਦੀ ਬੈਟਰੀ ਲਾਈਫ ''ਤੇ ਤਾਂ ਅਸਰ ਪੈਂਦਾ ਹੀ ਹੈ ਨਾਲ ਹੀ ਨਾਲ ਇਨ੍ਹਾਂ ਦੀ ਮਦਦ ਨਾਲ ਕੋਈ ਤੁਹਾਡੀ ਲੋਕੇਸ਼ਨ ਨੂੰ ਟ੍ਰੈਕ ਵੀ ਕਰ ਸਕਦਾ ਹੈ।

ਫਾਈਂਡ ਮਾਈ ਫੋਨ ਅਤੇ ਰਿਮਾਰਟ ਵਾਈਪਿੰਗ ਨੂੰ ਕਰੋ ਆਨ:

ਜੇਕਰ ਤੁਹਾਡਾ ਫੋਨ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਫਾਈਂਡ ਮਾਈ ਫੋਨ ਦੀ ਮਦਦ ਨਾਲ ਫੋਨ ਦੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ। ਨਾਲ ਹੀ ਪ੍ਰਾਈਵੇਸੀ ਦਾ ਖ਼ਤਰਾ ਹੋਣ ''ਤੇ ਤੁਸੀਂ ਫੋਨ ਵਿਚ ਪਏ ਡਾਟਾ ਨੂੰ ਡਿਲੀਟ ਵੀ ਕਰ ਸਕਦੇ ਹੋ। ਹਾਲਾਂਕਿ ਇਹ ਸਰਵਿਸਿਜ਼ ਉਦੋਂ ਕੰਮ ਕਰਦੀਆਂ ਹਨ ਜਦੋਂ ਇਹ ਆਨ ਹੋਣ।


Related News