ਹੁਣ ਤੁਸੀਂ ਵੀ ਵਧਾ ਸਕਦੇ ਹੋ XBox One ਦੀ ਸਟੋਰੇਜ

Thursday, Nov 03, 2016 - 01:41 PM (IST)

ਹੁਣ ਤੁਸੀਂ ਵੀ ਵਧਾ ਸਕਦੇ ਹੋ XBox One ਦੀ ਸਟੋਰੇਜ

ਜਲੰਧਰ : ਸੀਗੇਟ (Seagate) ਨੇ ਐਕਸਬਾਕਸ ਲਈ ਨਵੀਂ ਗੇਮ ਡਰਾਇਵ ਪੇਸ਼ ਕੀਤੀ ਹੈ ਜਿਸ ਨੂੰ ਐਕਸਟਰਨਲ ਫਲੈਸ਼ ਸਟੋਰੇਜ ਡਰਾਇਵ ਦੇ ਰੂਪ ''ਚ ਪ੍ਰਯੋਗ ਕੀਤਾ ਜਾ ਸਕਦਾ ਹੈ। ਐਕਸਬਾਕਸ ਵਨ ਅਤੇ ਐਕਸਬਾਕਸ ਵਨ ਐੱਸ ਗੇਮਿੰਗ ਕੰਸੋਲ ਦੇ ਨਾਲ ਇਸ ਡਰਾਇਵ ਨੂੰ ਅਟੈਚ ਕੀਤਾ ਜਾ ਸਕਦਾ ਹੈ।

 

ਪੀ. ਐੱਸ. 4 ਦੀ ਤਰ੍ਹਾਂ ਐਕਸਬਾਕਸ ਵਨ ਯੂਜ਼ਰ ਰੀਪਲੇਸੇਬਲ ਇੰਟਰਨਲ ਡ੍ਰਾਇਵ ਦੇ ਨਾਲ ਨਹੀਂ ਆਉਂਦੀ ਜਿਸ ਦਾ ਮਤਲੱਬ ਹੈ ਕਿ ਤੁਸੀਂ ਜਿੰਨੇ ਜੀ. ਬੀ. ਵਾਲਾ ਐਕਸਬਾਕਸ ਕੰਸੋਲ ਲਿਆ ਹੈ ਤੁਹਾਨੂੰ ਉਸੇ ਨਾਲ ਕੰਮ ਚਲਾਉਣਾ ਪਵੇਗਾ। ਹਾਲਾਂਕਿ ਇਸ ਡ੍ਰਾਇਵ ਦੀ ਮਦਦ ਨਾਲ ਤੁਸੀਂ ਐਕਸਬਾਕਸ ਦੀ ਸਟੋਰੇਜ ਨੂੰ ਵਧਾ ਸਕਦੇ ਹੋ।

 

ਇਲਾਵਾ ਡਰਾਇਵ ਦੇ ਰੁਪ ''ਚ ਇਸ ਨੂੰ ਪ੍ਰਯੋਗ ਕਰਨ ਦੇ ਨਾਲ-ਨਾਲ ਇਸ ਡਰਾਇਵ ਨੂੰ ਫਲੈਸ਼ ਸਟੋਰੇਜ ਦੇ ਰੂਪ ''ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ । ਐਕਸਬਾਕਸ ਵਨ ਲਈ ਪੇਸ਼ ਕੀਤੀ ਗਈ ਇਸ ਗੇਮ ਡ੍ਰਾਇਵ ''ਚ 512 ਜੀ. ਬੀ. ਦੀ ਸਟੋਰੇਜ ਮਿਲਦੀ ਹੈ ਅਤੇ ਇਸ ਦੀ ਕੀਮਤ 199.99 ਡਾਲਰ  ( ਲਗਭਗ 13,328 ਰੁਪਏ) ਹੈ। ਇਸ ਤੋਂ ਇਲਾਵਾ ਇਸ ਦਾ 4 ਟੀ. ਬੀ. ਵਾਲਾ ਵਰਜਨ ਵੀ ਖਰੀਦਿਆ ਜਾ ਸਕਦਾ ਹੈ।


Related News