ਤਿੰਨ ਗ੍ਰਹਿਆਂ ਵਾਲੇ ਦੋ ਤਾਰਿਆਂ ਦੀ ਹੋਈ ਖੋਜ
Friday, Sep 02, 2016 - 11:38 AM (IST)

ਜਲੰਧਰ—ਵਿਗਿਆਨੀਆਂ ਨੇ ਇਕੋ ਜਿਹੇ ਅਤੇ ਸਾਡੇ ਸੂਰਜ ਵਾਂਗ ਦਿਖਾਈ ਦੇਣ ਵਾਲੇ ਦੋ ਤਾਰਿਆਂ ਦੀ ਇਕ ਵਿਵਸਥਾ ਵਿਚ ਤਿੰਨ ਵਿਸ਼ਾਲ ਗ੍ਰਹਿਆਂ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਇਕ ਤਾਰੇ ''ਤੇ ਦੋ ਗ੍ਰਹਿ ਹਨ, ਜਦੋਂ ਕਿ ਦੂਜੇ ''ਤੇ ਤੀਜਾ ਗ੍ਰਹਿ।
ਖੋਜਕਾਰਾਂ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਨਾਲ ਬ੍ਰਹਿਸਪਤੀ ਵਰਗੇ ਵਿਸ਼ਾਲ ਗ੍ਰਹਿ ਦੀ ਸੌਰ ਪ੍ਰਣਾਲੀ ਦੀ ਸਰੰਚਨਾ ''ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ। ਅਮਰੀਕਾ ਵਿਚ ਕਾਰਨੇਗੀ ਇੰਸਟੀਚਿਊਸ਼ਨ ਫਾਰ ਸਾਇੰਸ ਦੀ ਜੋਹਾਨਾ ਟੇਸਕੇ ਨੇ ਕਿਹਾ ਕਿ ਉਹ ਇਸ ਖੋਜ ਤੋਂ ਬਾਅਦ ਬ੍ਰਹਿਸਪਤੀ ਨਾਲ ਜੁੜੇ ਕਈ ਹੋਰ ਪਹਿਲੂਆਂ ਦਾ ਅਧਿਐਨ ਕਰ ਰਹੀ ਹੈ। ਖੋਜਕਾਰਾਂ ਦੇ ਸਮੂਹ ਨੇ ਦੋ ਤਾਰਿਆਂ ਨੂੰ ਐੱਚ. ਡੀ. 133131ਏ ਅਤੇ ਐੱਚ. ਡੀ. 133131ਬੀ ਨਾਂ ਦਿੱਤਾ ਹੈ। ਇਸ ਅਧਿਐਨ ਦਾ ਪ੍ਰਕਾਸ਼ਨ ਐਸਟ੍ਰੇਨਾਮੀਕਲ ਜਰਨਲ ਵਿਚ ਹੋਇਆ ਹੈ।