ਟਵੀਟਰ ਨੇ ਡੈਸਕਟਾਪ ਯੂਜ਼ਰਸ ਲਈ ਜਾਰੀ ਕੀਤਾ ਸ਼ੈਡੀਊਲ ਫੀਚਰ

05/30/2020 1:12:10 AM

ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਨੇ ਆਪਣੇ ਯੂਜ਼ਰਸ ਨੂੰ ਵੱਡਾ ਤੋਹਫਾ ਦਿੰਦੇ ਹੋਏ ਸ਼ੈਡੀਊਲ ਦਾ ਫੀਚਰ ਜਾਰੀ ਕਰ ਦਿੱਤਾ ਹੈ। ਟਵੀਟਰ ਦੇ ਵੈੱਬ ਵਰਜ਼ਨ 'ਤੇ ਇਹ ਫੀਚਰ ਦੁਨੀਆਭਰ ਦੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਵੀਟਰ ਸ਼ੈਡੀਊਲ ਕਰਨ ਦੀ ਸੁਵਿਧਾ ਸਿਰਫ ਟਵੀਟਡੇਕ 'ਚ ਹੀ ਮਿਲਦੀ ਸੀ।

ਟਵੀਟਰ ਨੇ ਡੈਸਕਟਾਪ ਵਰਜ਼ਨ 'ਤੇ ਹੁਣ ਫੋਟੋ, ਜਿੱਫ, ਪੋਲ ਅਤੇ ਇਮੋਜੀ ਤੋਂ ਬਾਅਦ ਇਕ ਕੈਲੰਡਰ ਦਾ ਵੀ ਆਈਕਨ ਨਜ਼ਰ ਆਵੇਗਾ ਜਿਸ 'ਤੇ ਕਲਿੱਕ ਕਰਕੇ ਤੁਸੀਂ ਆਪਣੇ ਕਿਸੇ ਟਵੀਟ ਨੂੰ ਸ਼ੈਡੀਊਲ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਦੁਆਰਾ ਤੈਅ ਕੀਤੇ ਗਏ ਸਮੇਂ 'ਤੇ ਆਪਣੇ ਆਪ ਟਵੀਟ ਹੋ ਜਾਵੇਗਾ। ਇਸ ਫੀਚਰ ਦੀ ਟੈਸਟਿੰਗ ਪਿਛਲੇ ਸਾਲ ਨਵੰਬਰ ਤੋਂ ਹੀ ਕੀਤੀ ਜਾ ਰਹੀ ਸੀ।

ਦੱਸ ਦੇਈਏ ਕਿ ਟਵੀਟਰ ਨੇ ਹਾਲ ਹੀ 'ਚ ਇਕ ਨਵੇਂ ਫੀਚਰ ਦੀ ਟੈਸਟਿੰਗ ਦੀ ਜਾਣਕਾਰੀ ਦਿੱਤੀ ਹੈ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਖੁਦ ਸੈਟਿੰਗ ਕਰ ਸਕੇਗਾ ਕਿ ਉਸ ਦੇ ਕਿਸ ਟਵੀਟ 'ਤੇ ਕਿੰਨੇ ਲੋਕ ਰਿਪਲਾਈ ਕਰਨਗੇ ਭਾਵ ਕਿਸੇ ਟਵੀਟ 'ਤੇ ਕਿੰਨੇ ਲੋਕ ਰਿਪਲਾਈ ਕਰਨ। ਇਸ ਦਾ ਅਧਿਕਾਰ ਹੁਣ ਟਵੀਟ ਕਰਨ ਵਾਲਿਆਂ ਕੋਲ ਹੋਵੇਗਾ।

ਅਜੇ ਤਕ ਕਿਸੇ ਟਵੀਟ 'ਤੇ ਅਣਗਿਣਤ ਲੋਕ ਰਿਪਲਾਈ ਕਰ ਸਕਦੇ ਹਨ। ਟਵੀਟਰ ਨੇ ਇਸ ਫੀਚਰ ਦੀ ਟੈਸਟਿੰਗ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਟਵਿਟਰ ਦੀ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਕੋਲ ਇਸ ਗੱਲ ਦਾ ਅਧਿਕਾਰੀ ਹੋਵੇਗਾ ਕਿ ਉਹ ਆਪਣੇ ਕਿਸੇ ਟਵੀਟਰ 'ਤੇ ਕਿਸ ਨੂੰ ਰਿਪਲਾਈ ਦਾ ਅਧਿਕਾਰੀ ਦੇ ਰਿਹਾ ਹੈ ਅਤੇ ਕਿਸ ਨੂੰ ਨਹੀਂ।


Karan Kumar

Content Editor

Related News