SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
Thursday, Nov 19, 2020 - 12:45 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਵੀ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਐੱਸ.ਬੀ.ਆਈ. ਨੇ ਆਪਣੇ ਕਰੀਬ 40 ਕਰੋੜ ਗਾਹਕਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਅਲਰਟ ਕੀਤਾ ਹੈ। ਭਾਰਤ ’ਚ ਆਨਲਾਈਨ ਬੈਂਕਿੰਗ ਫਰਾਡ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ, ਐੱਸ.ਬੀ.ਆਈ. ਨੇ ਇਹ ਚਿਤਾਵਨੀ ਆਨਲਾਈਨ ਬੈਂਕਿੰਗ ਫਰਾਡ ਨੂੰ ਲੈ ਕੇ ਹੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ
ਐੱਸ.ਬੀ.ਆਈ. ਨੇ ਟਵੀਟ ਕਰਕੇ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਐੱਸ.ਬੀ.ਆਈ. ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਉਸ ਦੇ ਨਾਂ ਨਾਲ ਕਈ ਤਰ੍ਹਾਂ ਦੇ ਫਰਜ਼ੀ ਅਤੇ ਗੁੰਮਰਾਹ ਕਰਨ ਵਾਲੇ ਪੋਸਟ ਸ਼ੇਅਰ ਕੀਤੇ ਜਾ ਰਹੇ ਹਨ। ਗਾਹਕਾਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਤੋਂ ਦੂਰ ਰਹਿਣ ਅਤੇ ਝਾਂਸੇ ’ਚ ਨਾ ਆਉਣ। ਬੈਂਕ ਨੇ ਕਿਹਾ ਹੈ ਕਿ ਉਹ ਆਪਣੇ ਗਾਹਕਾਂ ਕੋਲੋਂ ਮੈਸੇਜ ਜਾਂ ਈ-ਮੇਲ ਰਾਹੀਂ ਅਕਾਊਂਟ ਬਾਰੇ ਜਾਣਕਾਰੀ ਨਹੀਂ ਮੰਗਦਾ। ਐੱਸ.ਬੀ.ਆਈ. ਮੁਤਾਬਕ, ਗਾਹਕਾਂ ਨੂੰ ਫਰਜ਼ੀ ਈ-ਮੇਲ ਭੇਜੇ ਜਾ ਰਹੇ ਹਨ। ਬੈਂਕ ਨੇ ਇਨ੍ਹਾਂ ਈ-ਮੇਲ ਨੂੰ ਖੋਲ੍ਹਣ ਤੋਂ ਮਨ੍ਹਾ ਕੀਤਾ ਹੈ। ਐੱਸ.ਬੀ.ਆਈ. ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਗਾਹਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਆਨਲਾਈਨ ਸ਼ੇਅਰ ਕਰਨ ਤੋਂ ਮਨ੍ਹਾ ਕੀਤਾ ਹੈ।
ਇਹ ਵੀ ਪੜ੍ਹੋ– WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ
ਬੈਂਕ ਨੇ ਕਿਹਾ ਹੈ ਕਿ ਆਨਲਾਈਨ ਬੈਂਕਿੰਗ ਲਈ ਗਾਹਕ ਬੈਂਕ ਦੀ ਅਧਿਕਾਰਤ ਵੈੱਬਸਾਈਟ ਦਾ ਹੀ ਇਸਤੇਮਾਲ ਕਰਨ। ਦੱਸ ਦੇਈਏ ਕਿ ਐੱਸ.ਬੀ.ਆਈ. ਬੈਂਕਿੰਗ ਫਰਾਡ ਨੂੰ ਲੈ ਕੇ ਹਮੇਸ਼ਾ ਆਪਣੇ ਗਾਹਕਾਂ ਨੂੰ ਸਾਵਧਾਨ ਕਰਦਾ ਰਹਿੰਦਾ ਹੈ। ਟਵਿਟਰ ’ਤੇ ਤੁਸੀਂ ਐੱਸ.ਬੀ.ਆਈ. ਨੂੰ @TheOfficialSBI ’ਤੇ ਫਾਲੋ ਵੀ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਹਮੇਸ਼ਾ ਅਪਡੇਟ ਮਿਲਦੀ ਰਹੇ।
ਇਹ ਵੀ ਪੜ੍ਹੋ– ਸਸਤਾ ਹੋਇਆ ਟਾਟਾ ਸਕਾਈ ਦਾ Binge+ ਸੈੱਟ-ਟਾਪ ਬਾਕਸ, ਜਾਣੋ ਨਵੀਂ ਕੀਮਤ
ਸਾਈਬਰ ਹਮਲੇ ਲਈ ਫਿਸ਼ਿੰਗ ਅਟੈਕ ਸਭ ਤੋਂ ਪੁਰਾਣਾ ਅਤੇ ਆਸਾਨ ਤਰੀਕਾ ਹੈ। ਫਿਸ਼ਿੰਗ ਅਟੈਕ ’ਚ ਈ-ਮੇਲ ਆਈ.ਡੀ. ਨੂੰ ਵੀ ਹੈਕ ਕੀਤਾ ਜਾਂਦਾ ਹੈ। ਇਸ ਲਈ ਹੈਕਰ ਫਰਜ਼ੀ ਅਤੇ ਤੁਹਾਡੇ ਦੋਸਤਾਂ ਦੇ ਨਾਮ ਨਾਲ ਮਿਲਦੇ-ਜੁਲਦੇ ਈ-ਮੇਲ ਭੇਜਦੇ ਰਹਿੰਦੇ ਹਨ, ਜਿਸ ਵਿਚ ਵਾਇਰਸ ਵਾਲੇ ਲਿੰਕ ਹੁੰਦੇ ਹਨ। ਧੋਖਾਧੜੀ ਤੋਂ ਬਚਣ ਲਈ ਤੁਸੀਂ ਕਿਸੇ ਫਿਸ਼ਿੰਗ ਈ-ਮੇਲ ’ਤੇ ਕਦੇ ਕਲਿੱਕ ਨਾ ਕਰੋ ਅਤੇ ਆਨਲਾਈਨ ਭੁਗਤਾਨ ’ਚ ਹਮੇਸ਼ਾ ਵਨ ਟਾਈਮ ਪਾਸਵਰਡ (ਓ.ਟੀ.ਪੀ.) ਦਾ ਆਪਸ਼ਨ ਹੀ ਚੁਣੋ। ਇਸ ਨਾਲ ਧੋਖਾਧੜੀ ਦੀ ਸੰਭਾਵਨਾ ਘੱਟ ਹੋ ਸਕਦੀ ਹੈ।