Saregama Carvaan 2.0 ਤੇ Carvaan 2.0 Gold ਭਾਰਤ ''ਚ ਹੋਏ ਲਾਂਚ, ਜਾਣੋ ਕੀਮਤ ਤੇ ਫੀਚਰਸ

Wednesday, Jun 19, 2019 - 12:08 AM (IST)

Saregama Carvaan 2.0 ਤੇ Carvaan 2.0 Gold ਭਾਰਤ ''ਚ ਹੋਏ ਲਾਂਚ, ਜਾਣੋ ਕੀਮਤ ਤੇ ਫੀਚਰਸ

ਗੈਜੇਟ ਡੈਸਕ—ਇੰਡੀਅਨ ਮਿਊਜ਼ਿਕ ਲੇਬਲ ਸਾਰੇਗਾਮਾ ਨੇ ਭਾਰਤ 'ਚ Saregama Carvaan 2.0 ਸਪੀਕਰ ਲਾਂਚ ਕਰ ਦਿੱਤਾ ਹੈ। ਇਸ ਸਪੀਕਰ 'ਚ ਪਹਿਲਾਂ ਦੀ ਤਰ੍ਹਾਂ ਗਾਣੇ ਪ੍ਰੀਲੋਡ ਹੋਣਗੇ। ਸਾਰੇਗਾਮਾ ਕਾਰਵਾਨ 2.0 ਦੀ ਕੀਮਤ 7,990 ਰੁਪਏ ਹੈ। ਨਵਾਂ Carvaan 2.0 ਸਪੀਕਰ ਦੋ ਕਲਰ Classic Black ਅਤੇ Emerald Green ਕਲਰ ਆਪਸ਼ਨ 'ਚ ਵਿਕਰੀ ਲਈ ਆਵੇਗਾ। Carvaan 2.0 'ਚ 5,000 ਤੋਂ ਜ਼ਿਆਦਾ ਗਾਣੇ ਪ੍ਰੀਲੋਡੇਡ ਹੋਣਗੇ, ਜਿਸ 'ਚ ਇੰਡੀਅਨ ਕਲਾਸਿਕ ਮਿਊਜ਼ਿਕ ਅਤੇ ਭਗਤੀ ਗਾਣਿਆਂ ਨਾਲ ਪੁਰਾਣੇ ਗਾਣੇ ਲੋਡ ਹੋਣਗੇ। Saregama ਨੇ ਇਹ ਆਡੀਓ ਡਿਵਾਈਸ ਭਾਰਤ 'ਚ 35 ਸਾਲ ਦੇ ਉੱਤੇ ਮਿਊਜ਼ਿਕ ਫੈਂਸ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤਾ ਹੈ ਜਿਸ 'ਚ ਕਲਾਸਿਕ ਬਾਲੀਵੁੱਡ ਅਤੇ ਰਿਜ਼ਨਲ ਆਡੀਓ ਟਰੇਕ ਹੋਣਗੇ। 

PunjabKesari

ਨਵੇਂ Saregama Carvaan 2.0 ਸਪੀਕਰ Wi-Fi ਕੁਨੈਕਟੀਵਿਟੀ ਨਾਲ ਆਵੇਗਾ, ਜਿਸ ਦੀ ਮਦਦ ਨਾਲ ਯੂਜ਼ਰਸ 150 ਤੋਂ ਜ਼ਿਆਦਾ ਆਡੀਓ ਸਟੇਸ਼ਨ ਐਕਸੈੱਸ ਕਰ ਸਕਣਗੇ। ਇਨ੍ਹਾਂ 'ਚ ਪਾਡਕਾਸਟ ਅਤੇ ਸਾਰੇਗਾਮਾ ਦੇ ਬਣਾਏ ਆਡੀਓ ਵੀ ਯੂਜ਼ਰਸ ਐਕਸੈੱਸ ਕਰ ਸਕਣਗੇ। ਇੰਨਾਂ ਸਟੇਸ਼ਨ ਰਾਹੀਂ ਸਾਰੇਗਾਮਾ ਕਾਰਵਾਨ ਯੂਜ਼ਰਸ ਮਿਊਜ਼ਿਕ, ਟਾਕ ਸ਼ੋਅ, ਭਗਤੀ ਸੰਗੀਤ, ਬੱਚਿਆਂ ਦੇ ਕੰਟੈਂਟ ਐਕਸੈੱਸ ਕਰ ਸਕੋਗੇ। ਇਹ ਸਟੇਸ਼ਨ ਰੈਗੂਲਰ ਅਪਡੇਟ ਹੋਵੇਗਾ। ਸਾਰੇਗਾਮਾ ਦਾ ਦਾਅਵਾ ਹੈ ਕਿ ਹਰ ਸਟੇਸ਼ਨ ਨਵਾਂ ਕੰਟੈਂਟ ਅਪਲੋਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਾਰੇਗਾਮਾ ਆਉਣ ਵਾਲੇ ਕੁਝ ਮਹੀਨਿਆਂ 'ਚ ਇੰਨਾਂ ਸਟੇਸ਼ਨਾਂ ਦੀ ਗਿਣਤੀ ਵਧਾ ਕੇ 1000 ਤਕ ਕਰਨ 'ਤੇ ਵਿਚਾਰ ਕਰ ਰਹੀ ਹੈ। Carvaan ਨੇ ਇਸ ਤੋਂ ਪਹਿਲਾਂ ਦੋ ਸਪੀਕਰ Saregama Carvaan ਅਤੇ Carvaan Gold ਨੂੰ ਲਾਂਚ ਕਰ ਚੁੱਕੀ ਹੈ। ਜਿਸ 'ਚ ਕੰਪਨੀ ਵੱਖ ਕੰਟੈਂਟ ਅਤੇ ਕੁਨੈਕਟੀਵਿਟੀ ਆਪਸ਼ਨ ਆਫਰ ਕਰਦੀ ਹੈ।

ਕੰਪਨੀ ਦਾ ਦਾਅਵਾ ਹੈ ਕਿ Carvaan 2.0 ਸਿੰਗਲ ਚਾਰਜ 'ਤੇ 5-6 ਘੰਟੇ ਦਾ ਪਲੇਬੈਕ ਦਿੰਦੀ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ  Bluetooth, USB, Aux In ਅਤੇ FM/AM ਰੇਡੀਓ ਦਾ ਸਪੋਰਟ ਦਿੱਤਾ ਗਿਆ ਹੈ। Wi-Fi ਆਡੀਓ ਸਟੇਸ਼ਨਸ ਨੂੰ ਸਾਰੇਗਾਮਾ ਆਪ ਮੇਨਟੇਨ ਕਰੇਗਾ ਅਤੇ ਸ਼ੁਰੂਆਤ 'ਚ ਯੂਜ਼ਰਸ ਇੰਨਾਂ ਨੂੰ ਫ੍ਰੀ 'ਚ ਯੂਜ਼ ਕਰ ਸਕਣਗੇ। ਇਸ ਦੇ ਨਾਲ ਹੀ Carvaan 2.0 ਦਾ ਗੋਲਡ ਵੇਰੀਐਂਟ ਵੀ ਲਾਂਚ ਕੀਤਾ ਹੈ। Carvaan 2.0 Gold ਦੀ ਕੀਮਤ 15,999 ਰੁਪਏ ਹੈ। Carvaan 2.0 ਅਤੇ Carvaan 2.0 Gold ਨੂੰ ਕੰਪਨੀ ਦੀ ਵੈੱਬਸਾਈਟ saregama.com ਤੋਂ ਖਰੀਦਿਆਂ ਜਾ ਸਕਦਾ ਹੈ। ਇਸ ਦੇ ਨਾਲ ਹੀ ਇੰਨਾਂ ਨੂੰ ਦੂਜੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਤੇ ਆਫਲਾਈਨ ਰਿਟੇਲਰਸ ਤੋਂ ਵੀ ਖਰੀਦਿਆਂ ਜਾ ਸਕਦਾ ਹੈ। ਕੰਪਨੀ ਨੇ ਹਾਲ ਹੀ 'ਚ ਅਫੋਲਡੇਬਲ Saregama Carvaan Go ਨੂੰ 3,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ।


author

Karan Kumar

Content Editor

Related News