Samesung Z4 ਬਜਟ 4ਜੀ. VoLTE ਸਮਾਰਟਫੋਨ ਦੀ ਵਿਕਰੀ ਅੱਜ ਤੋਂ ਹੋਵੇਗੀ ਸ਼ੁਰੂ
Friday, May 19, 2017 - 11:26 AM (IST)

ਜਲੰਧਰ-ਹਫਤੇ ਦੀ ਸ਼ੁਰੂਆਤ ਤੋਂ ਬਾਅਦ ਭਾਰਤ ''ਚ ਲਾਂਚ ਕੀਤਾ ਗਿਆ Samesung Z4 ਦੀ ਵਿਕਰੀ ਅੱਜ ਤੋਂ ਸ਼ੁਰੂ ਹੋਵੇਗੀ। Samesung Z4 ਹੈਂਡਸੈਟ 5,790 ਰੁਪਏ ''ਚ ਆਫਲਾਈਨ ਸਟੋਰ ''ਤੇ ਉਪਲੱਬਧ ਹੋਵੇਗਾ। ਯਾਦ ਰੱਖਣਾ ਕਿ Samesung Z4 ਪਹਿਲਾਂ ਲਾਂਚ ਕੀਤਾ ਜਾ ਚੁਕਿਆ ਸੈਮਸੰਗ ਜ਼ੈੱਡ 3 ਦਾ ਅਪਗ੍ਰੇਡ ਹੈ। ਸੈਮਸੰਗ ਇਹ ਪਹਿਲਾਂ ਸਮਾਰਟਫੋਨ ਕੰਪਨੀ ਦੇ ਟਾਈਜ਼ਨ 3.0 ਓ.ਐੱਸ. ''ਤੇ ਚੱਲਦਾ ਹੈ। ਗਾਹਕਾਂ ਦੇ ਕੋਲ ਸੈਮਸੰਗ ਜ਼ੈੱਡ 4 ਨੂੰ ਬਲੈਕ ਅਤੇ ਗੋਲਡ ਰੰਗ ''ਚ ਖਰੀਦਣ ਦਾ ਵਿਕਲਪ ਹੋਵੇਗਾ।
ਸੈਮਸੰਗ ਦੇ ਇਸ ਬਜਟ ਸਮਾਰਫੋਨ ਦੀ ਸਭ ਤੋਂ ਅਹਿਮ ਖਾਸੀਅਤ ਕੈਮਰਾ ਹੈ। ਸੈਮਸੰਗ ਜ਼ੈੱਡ 4 ''ਚ ਡਿਊਲ ਐੱਲ. ਈ. ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫ੍ਰੰਟ ਪੈਨਲ ''ਤੇ ਵੀ 5 ਮੈਗਾਪਿਕਸਲ ਦਾ ਸੈਂਸਰ ਹੈ ਜੋ ਐੱਲ.ਈ. ਡੀ. ਫਲੈਸ਼ ਦੇ ਨਾਲ ਆਵੇਗਾ। ਕੰਪਨੀ ਦਾ ਦਾਅਵਾ ਹੈ ਕਿ ਸੈਮਸੰਗ ਜ਼ੈੱਡ 4 ਦੈ ਫ੍ਰੰਟ ਅਤੇ ਰਿਅਰ ਕੈਮਰਾ ਨੂੰ ਸੋਸ਼ਲ ਮੀਡੀਆ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਇਸ ''ਚ ਯੂਜ਼ਰ ਦੀ ਸੁਵਿਧਾ ਦੇ ਲਈ ਕਈ ਫੀਚਰ ਮੌਜ਼ੂਦ ਹੈ।
ਇਸ ''ਚ 4.5 ਇੰਚ ਦਾ ਡਬਲਿਊ. ਯੂ. ਵੀ. ਜੀ.ਏ. (480*800 ਪਿਕਸਲ) ਡਿਸਪਲੇ ਹੈ ਜਿਸ ਦੇ ਉੱਪਰ 2.5 ਡੀ. ਕਵਰਡ ਗੋਰੀਲਾ ਗਲਾਸ ਹੈ। ਸੈਮਸੰਗ ਜ਼ੈੱਡ 4 ''ਚ 1.5 ਗੀਗਾਹਰਟਜ਼ ਪ੍ਰੋਸੈਸਰ ਦੇ ਨਾਲ 1GB ਰੈਮ ਦਿੱਤਾ ਗਿਆ ਹੈ।
ਸੈਮਸੰਗ ਨੇ ਇਸ ਹੈਂਡਸੈਟ ਦੀ ਇੰਨਬਿਲਟ ਸਟੋਰੇਜ਼ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸੈਮਸੰਗ ਜ਼ੈੱਡ4 ਦੇ ਕੁਨੈਕਟਵਿਟੀ ਫੀਚਰ ''ਚ 4 ਜੀ VoLTE, ਵਾਈ-ਫਾਈ 802.11 ਬੀ/ਜੀ/ਐੱਨ . ਬਲਊਥ 4.0, ਯੂ.ਐੱਸ.ਬੀ. 2.0, ਜੀ.ਪੀ.ਐੱਸ. ਅਤੇ ਗਲੋਨਾਸ ਸ਼ਾਮਿਲ ਹੈ। ਇਸ ਦੀ ਬੈਟਰੀ 2050 mAh ਦੀ ਹੈ। ਸੈਮਸੰਗ ਜ਼ੈੱਡ 4 ਦਾ ਡਾਈਮੇਂਸ਼ਨ 132.9*69.2*10.3 ਮਿਲੀਮੀਟਰ ਹੈ ਅਤੇ ਵਜ਼ਨ 143 ਗ੍ਰਾਮ ਹੈ।