5 ਅਗਸਤ ਨੂੰ ਆ ਰਿਹੈ ਨਵਾਂ ਸੈਮਸੰਗ Galaxy Z Fold 2, ਹੋਣਗੀਆਂ ਇਹ ਖੂਬੀਆਂ

07/08/2020 11:33:16 AM

ਗੈਜੇਟ ਡੈਸਕ– ਦੱਖਣੀ ਕੋਰੀਆ ਦੀ ਸਮਾਰਟਫੋਨ ਕੰਪਨੀ ਸੈਮਸੰਗ ਜਲਦੀ ਹੀ ਨਵਾਂ ਫੋਲਡੇਬਲ ਫੋਨ ਲਿਆਉਣ ਜਾ ਰਹੀ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਇਸ ਦਾ ਨਾਂ ਸੈਮਸੰਗ Galaxy Z Fold 2 ਹੋਵੇਗਾ। ਇਸ ਦਾ ਸਿੱਧਾ ਮਤਲਬ ਹੈ ਕਿ ਕੰਪਨੀ ਆਪਣੇ ਸਾਰੇ ਫੋਲਡੇਬਲ ਫੋਨਾਂ ਨੂੰ Galaxy Z ਲਾਈਨਅਪ ਤਹਿਤ ਲਿਆਏਗੀ। ਇਸ ਤੋਂ ਪਹਿਲਾਂ ਕੰਪਨੀ ਗਲੈਕਸੀ ਫੋਲਡ ਅਤੇ ਗਲੈਕਸੀ Z Flip ਨਾਂ ਦੇ ਦੋ ਫੋਲਡੇਬਲ ਫੋਨ ਬਾਜ਼ਾਰ ’ਚ ਉਤਾਰ ਚੁੱਕੀ ਹੈ। SamMobile ਦੀ ਰਿਪੋਰਟ ਮੁਤਾਬਕ, ਨਵੇਂ ਫੋਲਡੇਬਲ ਫੋਨ ਦੀ ਲਾਂਚਿੰਗ 5 ਅਗਸਤ ਨੂੰ ਹੋਣ ਵਾਲੇ ਇਕ ਆਨਲਾਈਨ ਈਵੈਂਟ ’ਚ ਕੀਤੀ ਜਾਵੇਗੀ। ਅਨਪੈਕਡ ਨਾਂ ਦੇ ਇਸੇ ਈਵੈਂਟ ’ਚ ਸੈਮਸੰਗ ਆਪਣੇ ਗਲੈਕਸੀ ਨੋਟ 20 ਅਤੇ ਗਲੈਕਸੀ Z Flip ਦੇ 5ਜੀ ਮਾਡਲ ਨੂੰ ਵੀ ਉਤਾਰਣ ਜਾ ਰਹੀ ਹੈ। 

PunjabKesari

ਫਿਲਹਾਲ ਸੈਮਸੰਗ ਦੇ ਨਵੇਂ ਗਲੈਕਸੀ Z Fold 2 ਬਾਰੇ ਕੋਈ ਅਧਿਕਾਰਤ ਜਾਣਕਾਰੀ ਤਾਂ ਨਹੀਂ ਮਿਲੀ, ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਹ ਕਾਫੀ ਹੱਦ ਤਕ ਪਹਿਲੇ ਗਲੈਕਸੀ ਫੋਲਡ ਵਰਗਾ ਹੀ ਹੋਵੇਗਾ। ਇਸ ਵਿਚ ਪਹਿਲਾਂ ਨਾਲੋਂ ਬਿਹਤਰ ਕੈਮਰਾ ਅਤੇ ਵੱਡੀ ਬੈਟਰੀ ਮਿਲ ਸਕਦੀ ਹੈ। ਨਾਲ ਹੀ ਇਹ ਇਸ ਵਾਚ stylus ਨਾਲ ਆ ਸਕਦਾ ਹੈ ਅਤੇ ਵਾਟਰਪਰੂਫ ਵੀ ਹੋ ਸਕਦਾ ਹੈ। ਸੈਮਸੰਗ ਇਸ ਵਿਚ ਇਨਫਿਨਿਟੀ-ਓ ਡਿਸਪਲੇਅ ਇਸਤੇਮਾਲ ਕਰ ਸਕਦੀ ਹੈ ਜੋ ਪੰਚ-ਹੋਲ ਡਿਜ਼ਾਇਨ ਵਾਲੀ ਹੋਵੇਗੀ। 


Rakesh

Content Editor

Related News