ਸੈਮਸੰਗ ਜਲਦ ਘੱਟ ਕੀਮਤ ’ਚ ਬਾਜ਼ਾਰ ’ਚ ਪੇਸ਼ ਕਰੇਗੀ Galaxy M01s ਸਮਾਰਟਫੋਨ

Sunday, Jun 28, 2020 - 07:13 PM (IST)

ਸੈਮਸੰਗ ਜਲਦ ਘੱਟ ਕੀਮਤ ’ਚ ਬਾਜ਼ਾਰ ’ਚ ਪੇਸ਼ ਕਰੇਗੀ Galaxy M01s ਸਮਾਰਟਫੋਨ

ਗੈਜੇਟ ਡੈਸਕ—ਸੈਮਸੰਗ ਜਲਦ ਘੱਟ ਕੀਮਤ ’ਚ ਆਪਣੇ ਨਵੇਂ ਬਜਟ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਸ ਦਾ ਮਾਡਲ ਨੰਬਰ SM-M017F/DS ਹੋਵੇਗਾ ਅਤੇ ਇਸ ਨੂੰ Samsung Galaxy M01s ਨਾਂ ਨਾਲ ਲਿਆਇਆ ਜਾਵੇਗਾ। ਇਸ ਫੋਨ ਨੂੰ ਪਹਿਲਾਂ BIS ਸਰਟੀਫਿਕੇਸ਼ਨ ਸਾਈਟ ’ਤੇ ਦੇਖਿਆ ਗਿਆ ਸੀ। ਨਵੀਂ ਲਿਸਟਿੰਗ ਤੋਂ ਸੈਮਸੰਗ ਦੇ ਇਸ ਸਮਾਰਟਫੋਨ ਦੀ ਬੈਟਰੀ ਦੇ ਬਾਰੇ ’ਚ ਜਾਣਕਾਰੀ ਮਿਲੀ ਹੈ। ਇਸ ਫੋਨ ’ਚ 3,900 ਐੱਮ.ਏ.ਐੱਚ. ਦੀ ਬੈਟਰੀ ਹੋਣ ਦਾ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਲਿਸਟਿੰਗ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਗਲੈਕਸੀ ਐੱਮ ਸੀਰੀਜ਼ ਦੇ ਇਸ ਬਜਟ ਹੈਂਡਸੈੱਟ ’ਚ ਫਾਸਟ ਚਾਰਜਿੰਗ ਨਹੀਂ ਹੋਵੇਗੀ।

32ਜੀ.ਬੀ. ਦੀ ਮਿਲੇਗਾ ਇਨਬਿਲਟ ਸਟੋਰੇਜ਼
ਬੀ.ਆਈ.ਐੱਸ. ਲਿਸਟਿੰਗ ਤੋਂ ਗਲੈਕਸੀ M01S ’ਚ 32ਜੀ.ਬੀ. ਦੀ ਇਨਬਿਲਟ ਸਟੋਰੇਜ਼ ਹੋਣ ਦੀ ਜਾਣਕਾਰੀ ਹੈ। ਇਸ ਫੋਨ ਦੇ ਬਲੂ ਅਤੇ ਗ੍ਰੇ ਕਲਰ ਆਪਸ਼ਨ ਨਾਲ ਜਲਦ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਉੱਥੇ ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਇਹ ਫੋਨ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਦੱਸ ਦੇਈਏ ਕਿ ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਹਾਲ ਹੀ ’ਚ ਗਲੈਕਸੀ ਐੱਮ10 ਨੂੰ ਭਾਰਤ ’ਚ 8,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਸੀ।


author

Karan Kumar

Content Editor

Related News