ਸੈਮਸੰਗ ਨੂੰ ਭਰਨਾ ਹੋਵੇਗਾ 12 ਕਰੋੜ ਡਾਲਰ ਦਾ ਹਰਜਾਨਾ
Sunday, Oct 09, 2016 - 12:17 PM (IST)

ਜਲੰਧਰ- ਦੱਖਣ ਕੋਰੀਆਈ ਕੰਪਨੀ ਸੈਮਸੰਗ ਇਨ੍ਹੀਂ ਦਿਨੀਂ ਸ਼ਾਇਦ ਆਪਣੇ ਸਭ ਤੋਂ ਬੁਰੇ ਦੌਰ ''ਚੋਂ ਲੰਘ ਰਹੀ ਹੈ। ਗਲੈਕਸੀ ਨੋਟ-7 ਦੀ ਦੁਰਦਸ਼ਾ ''ਤੋਂ ਅਜੇ ਕੰਪਨੀ ਨਿਕਲ ਵੀ ਨਹੀਂ ਪਾਈ ਹੈ ਕਿ ਅਮਰੀਕੀ ਅਦਾਲਤ ਨੇ ਉਸ ''ਤੇ ਇਕ ਹੋਰ ਬੰਬ ਸੁੱਟ ਦਿੱਤਾ ਹੈ । ਪੇਟੈਂਟ ਦੀ ਉਲੰਘਣਾ ਨੂੰ ਲੈ ਕੇ ਅਦਾਲਤ ਨੇ ਸੈਮਸੰਗ ਦੇ ਖਿਲਾਫ ਅਮਰੀਕੀ ਕੰਪਨੀ ਐਪਲ ਨੂੰ ਪਹਿਲਾਂ ਮਿਲੀ ਜਿੱਤ ਬਹਾਲ ਕਰ ਦਿੱਤੀ ਹੈ। ਇਸ ਤੋਂ ਬਾਅਦ ਕੋਰਿਆਈ ਕੰਪਨੀ ਨੂੰ 12 ਕਰੋੜ ਡਾਲਰ ਦਾ ਹਰਜਾਨਾ ਭਰਨਾ ਹੋਵੇਗਾ । ਅਮਰੀਕਾ ਦੀ ਸਮੂਹ ਅਪੀਲੀਅਟ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਸੈਮਸੰਗ ਨੇ ਐਪਲ ਦੇ ਲੋਕਪ੍ਰਿਯ ਸਲਾਈਡ-ਟੂ-ਅਨਲਾਕ ਪੇਟੈਂਟ ਅਤੇ ਕਵਿੱਕ ਲਿੰਕਸ ਪੇਟੈਂਟ ਦੀ ਉਲੰਘਣਾ ਕੀਤੀ ਹੈ।