ਹੁਣ ਬਿਨਾਂ ਕੇਬਲ ਕੁਨੈਕਸ਼ਨ ਦੇ ਸੈਮਸੰਗ ਸਮਾਰਟ ਟੀ.ਵੀ. ’ਤੇ ਮੁਫ਼ਤ ’ਚ ਵੇਖੋ ਚੈਨਲ

04/01/2021 10:41:59 AM

ਗੈਜੇਟ ਡੈਸਕ– ਸੈਮਸੰਗ ਨੇ ਬੁੱਧਵਾਰ ਨੂੰ ਸਮੈਸੰਗ ਟੀ.ਵੀ. ਪਲੱਸ  ਭਾਰਤ ’ਚ ਲਾਂਚ ਕਰਨ ਦਾ ਐਲਾਨ ਕੀਤਾ ਜਿਸ ਤਹਿਤ ਸੈਮਸੰਗ ਸਮਾਰਟ ਟੀ.ਵੀ. ਉਪਭੋਗਤਾਵਾਂ ਨੂੰ ਮੁਫ਼ਤ ’ਚ ਟੀ.ਵੀ. ਕੰਟੈਂਟ ਉਪਲੱਬਧ ਹੋ ਸਕੇਗਾ। ਇਸ ਵਿਚ ਸੈੱਟ-ਟਾਪ ਬਾਕਸ ਜਾਂ ਕਿਸੇ ਹੋਰ ਵਾਧੂ ਡਿਵਾਈਸ ਦੇ ਬਿਨਾਂ ਹੀ ਵਿਗਿਆਪਨ ਵਾਲੇ ਚੁਣੇ ਹੋਏ ਲਾਈਵ ਚੈਨਲ ਅਤੇ ਆਨ-ਡਿਮਾਂਡ ਵੀਡੀਓ ਵੇਖੀਆਂ ਜਾ ਸਕਣਗੀਆਂ। ਇਸ ਸੇਵਾ ਨੂੰ ਹਾਸਲ ਕਰਨ ਲਈ ਕੁਲ ਮਿਲਾ ਕੇ ਉਪਭੋਗਤਾਵਾਂ ਨੂੰ ਜ਼ਰੂਰਤ ਹੋਵੇਗੀ ਇਕ ਸੈਮਸੰਟ ਸਮਾਰਟ ਟੀ.ਵੀ. (2017 ਤੋਂ ਉਪਰ ਦੇ ਮਾਡਲ) ਅਤੇ ਉਸ ਵਿਚ ਇਕ ਇੰਟਰਨੈੱਟ ਕੁਨੈਕਸ਼ਨ ਦੀ। 

ਟੀ.ਵੀ. ਪਲੱਸ ਦੀ ਪੇਸ਼ਕਸ਼ ਦੇ ਨਾਲ ਹੀ ਉਪਭੋਗਤਾ ਖ਼ਬਰਾਂ, ਲਾਈਫ ਸਟਾਈਲ, ਟੈਕਨਾਲੋਜੀ, ਗੇਮਿੰਗ ਅਤੇ ਵਿਗਿਆਨ, ਖੇਡਾਂ ਅਤੇ ਆਊਟਡੋਰ, ਸੰਗੀਤ, ਮੂਵੀਜ਼ ਅਤੇ ਬਿੰਜੇਬਲ ਸ਼ੋਅ ਵਰਗੇ ਵੱਖ-ਵੱਖ ਸ਼ੈਲੀ ਦੇ ਰੋਮਾਂਚਕ ਕੰਟੈਂਟ ਪਲਕ ਝਪਕਦੇ ਹੀ ਆਪਣੇ ਟੀ.ਵੀ. ਸੈੱਟ ’ਤੇ ਪਾ ਸਕਣਗੇ ਅਤੇ ਉਹ ਵੀ ਬਿਨਾਂ ਕਿਸੇ ਸਬਸਕ੍ਰਿਪਸ਼ਨ ਦੇ। 

ਟੀ.ਵੀ. ਪਲੱਸ ਓ.ਐੱਸ. ਜਾਂ ਉਸ ਤੋਂ ਉਪਰ ਦੇ ਸਾਫਟਵੇਅਰ ਵਰਜ਼ਨ ਵਾਲੇ ਜ਼ਿਆਦਾਤਰ ਸੈਮਸੰਗ ਗਲੈਕਸੀ ਸਮਾਰਟਫੋਨ ਅਤੇ ਟੈਬਲੇਟ ਡਿਵਾਈਸ ’ਤੇ ਵੀ ਉਪਲੱਬਧ ਹੋਵੇਗਾ। ਗਲੈਕਸੀ ਸਮਾਰਟਫੋਨ ਲਈ ਇਹ ਸੇਵਾਵਾਂ ਅਪ੍ਰੈਲ 2021 ’ਚ ਸ਼ੁਰੂ ਹੋਣ ਦੀ ਉਮੀਦ ਹੈ। ਟੀ.ਵੀ. ਪਲੱਸ ਐਪ ਨੂੰ ਸੈਮਸੰਗ ਗਲੈਕਸੀ ਸਟੋਰ ਅਤੇ ਗੂਗਲ ਪਲੇਅ ਸਟੋਰ, ਦੋਵਾਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 

ਭਾਰਤ ’ਚ ਇਸ ਲਾਂਚ ਦੇ ਨਾਲ ਹੀ ਸੈਮਸੰਗ ਟੀ.ਵੀ. ਪਲੱਸ ਅਮਰੀਕਾ, ਕੈਨੇਡਾ, ਕੋਰੀਆ, ਸਵਿੱਜ਼ਰਲੈਂਡ, ਜਰਮਨੀ, ਆਸਟਰੀਆ, ਯੂ.ਕੇ., ਇਟਲੀ, ਫਰਾਂਸ, ਸਪੇਨ, ਆਸਟਰੇਲੀਆ, ਬ੍ਰਾਜ਼ੀਲ ਅਤੇ ਮੈਕਸੀਕੋ ਸਮੇਤ 14 ਦੇਸ਼ਾਂ ’ਚ ਉਪਲੱਬਧ ਹੈ। ਗਲੋਬਲ ਪੱਧਰ ’ਤੇ ਸੈਮਸੰਗ ਟੀ.ਵੀ. ਪਲੱਸ, ਸੈਮਸੰਗ ਸਮਾਰਟ ਟੀ.ਵੀ. ਅਤੇ ਗਲੈਕਸੀ ਸਮਾਰਟਫੋਨ ਉਪਭੋਗਤਾਵਾਂ ਨੂੰ ਸਮਾਚਾਰ, ਖੇਡਾਂ, ਮਨੋਰੰਜਨ ਅਤੇ ਹੋਰ ਕਈ ਵਿਸ਼ਿਆਂ ਦੇ 800 ਤੋਂ ਜ਼ਿਆਦਾ ਚੈਨਲਾਂ ਦੇ ਕੰਟੈਂਟ ਉਪਲੱਬਧ ਕਰਵਾਉਂਦਾ ਹੈ। 


Rakesh

Content Editor

Related News