ਸੈਮਸੰਗ 17 ਅਪ੍ਰੈਲ ਨੂੰ ਲਾਂਚ ਕਰੇਗਾ ਗਲੈਕਸੀ ਐੱਮ56 5ਜੀ ਸੈਗਮੈਂਟ ਦਾ ਸਭ ਤੋਂ ਪਤਲਾ ਸਮਾਰਟਫੋਨ
Sunday, Apr 13, 2025 - 12:51 AM (IST)

ਨਵੀਂ ਦਿੱਲੀ- ਸੈਮਸੰਗ ਆਪਣੇ ਸੈਗਮੈਂਟ ਦਾ ਸਭ ਤੋਂ ਸਲਿਮ ਸਮਾਰਟਫੋਨ ਗਲੈਕਸੀ ਐੱਮ56 5ਜੀ ਨੂੰ ਭਾਰਤ ਵਿਚ 17 ਅਪ੍ਰੈਲ ਨੂੰ ਲਾਂਚ ਕਰਨ ਜਾ ਰਿਹਾ ਹੈ। ਸੈਮਸੰਗ ਗਲੈਕਸੀ ਐੱਮ56 5ਜੀ ਸੈਮਸੰਗ ਦਾ ਇਕ ਸਲਿਮ ਫੋਨ ਹੋਵੇਗਾ ਜਿਸ ਦੀ ਮੋਟਾਈ ਸਿਰਫ 7.2 ਐੱਮ. ਐੱਮ. ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਫੋਨ ਗਲੈਕਸੀ ਐੱਮ56 ਨਾਲੋਂ 30 ਫੀਸਦੀ ਸਲਿਮ ਹੈ ਅਤੇ ਇਸ ਦਾ ਭਾਰ 180 ਗ੍ਰਾਮ ਹੋਵੇਗਾ। ਫੋਨ ਦੇ ਅੱਗੇ ਅਤੇ ਪਿੱਛੇ ਕਾਰਨਿੰਗ ਗੋਰਿਲਾ ਗਲਾਸ ਵਿਕਟਸ+ ਦੀ ਪ੍ਰੋਟੈਕਸ਼ਨ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਗਲੈਕਸੀ ਐੱਮ56 5ਜੀ ’ਚ ਟ੍ਰਿਪਲ ਕੈਮਰਾ ਸਿਸਟਮ ਹੋਵੇਗਾ। ਫੋਨ ਦੀਆਂ ਹੋਰ ਵਿਸ਼ੇਸ਼ਤਾਵਾਂ ਵਿਚ ਏ. ਆਈ. ਪਾਵਰਡ ਐਡਿਟਿੰਗ ਫੀਚਰਜ਼, ਬਿਗ ਪਿਕਸਲ ਤਕਨਾਲੋਜੀ, ਲੋ ਨਾਇਜ਼ ਮੋਡ ਅਤੇ ਏ. ਆਈ. ਆਈ. ਐੱਸ. ਪੀ. ਵਰਗੇ ਕਈ ਕੈਮਰਾ ਫੀਚਰ ਸ਼ਾਮਲ ਹੋਣਗੇ।