ਸੈਮਸੰਗ ਦੇ ਇਸ ਸਮਾਰਟਫੋਨ ''ਚ ਮਿਲੇਗੀ 6 ਜੀਬੀ ਰੈਮ, 18 ਜਨਵਰੀ ਨੂੰ ਹੋ ਸਕਦਾ ਹੈ ਲਾਂਚ
Friday, Jan 13, 2017 - 12:10 PM (IST)
ਜਲੰਧਰ- ਦੱਖਣੀ ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਨੇ ਆਪਣੀ ਸੀ ਸੀਰੀਜ ਦਾ ਸਮਾਰਟਫੋਨ ''ਗਲੈਕਸੀ ਸੀ9 ਪ੍ਰੋ'' ਨੂੰ 2016 ਦੇ ਅਕਤੂਬਰ ਮਹੀਨੇ ''ਚ ਚੀਨ ''ਚ ਲਾਂਚ ਕੀਤਾ ਗਿਆ ਸੀ। ਪਰ ਹੁਣ ਸੈਮਮੋਬਾਇਲ ਦੀ ਖਬਰ ਮੁਤਾਬਕ ਇਸ ਮਿਡ-ਰੇਂਜ ਸਮਾਰਟਫੋਨ ਨੂੰ ਛੇਤੀ ਹੀ ਭਾਰਤੀ ਮਾਰਕੀਟ ''ਚ ਲਾਂਚ ਕੀਤਾ ਜਾਵੇਗਾ। ਰਿਪੋਰਟ ਦੇ ਮੁਤਾਬਕ, ਗਲੈਕਸੀ ਸੀ9 ਪ੍ਰੋ ਭਾਰਤ ''ਚ 18 ਜਨਵਰੀ ਨੂੰ ਲਾਂਚ ਹੋਵੇਗਾ। ਸੈਮਸੰਗ ਗਲੈਕਸੀ ਸੀ9 ਪ੍ਰੋ ਨੂੰ ਭਾਰਤ ''ਚ ਲਾਂਚ ਕੀਤੇ ਜਾਣ ਦੀ ਖਬਰ ਸੈਮਮੋਬਾਇਲ ਦੁਆਰਾ ਦਿੱਤੀ ਹੈ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸਿਅਤ 6 ਜੀ. ਬੀ ਰੈਮ ਹੈ। ਚੀਨ ''ਚ ਹੈਂਡਸੈੱਟ ਨੂੰ 3, 199 ਚੀਨੀ ਯੁਆਨ (ਕਰੀਬ 31,700 ਰੁਪਏ) ''ਚ ਲਾਂਚ ਕੀਤਾ ਗਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ''ਚ ਵੀ ਇਸ ਹੈਂਡਸੈੱਟ ਦੀ ਕੀਮਤ ਇਸ ਦੇ ਕਰੀਬ-ਕਰੀਬ ਰਹਿ ਸਕਦੀ ਹੈ।
ਸੈਮਸੰਗ ਗਲੈਕਸੀ ਸੀ9 ਪ੍ਰੋ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਫੋਨ 4ਜੀ ਡਿਊਲ ਸਿਮ ਸਮਾਰਟਫੋਨ, ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ''ਚ ਇਕ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 653 ਪ੍ਰੋਸੈਸਰ ਅਤੇ ਪਹਿਲੀ ਵਾਰ ਕੰਪਨੀ ਆਪਣੇ ਕਿਸੇ ਡਿਵਾਇਸ ''ਚ 6 ਜੀ. ਬੀ ਰੈਮ ਦਿੱਤੀ ਹੈ। ਇਸ ਫੋਨ ''ਚ 6 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਐਮੋਲਡ ਡਿਸਪਲੇ ਹੈ। ਫੋਟੋਗਰਾਫੀ ਲਈ 16 ਮੈਗਾਪਿਕਸਲ ਦਾ ਫ੍ਰੰਟ ਅਤੇ ਰਿਅਰ ਕੈਮਰਾ ਹੈ। 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਪਰਚਰ ਐੱਫ/1.9 ਅਤੇ ਇੱਕ ਡਿਊਲ ਐੱਲ. ਈ. ਡੀ ਫਲੈਸ਼ ਦੇ ਨਾਲ ਆਉਂਦਾ ਹੈ। ਉਥੇ ਹੀ ਸੈਲਫੀ ਕੈਮਰੇ ਲਈ ਵੀ ਇਹੀ ਅਪਰਚਰ ਦਿੱਤਾ ਗਿਆ ਹੈ। ਸਮਾਰਟਫੋਨ ''ਚ 64 ਜੀ. ਬੀ ਸਟੋਰੇਜ ਹੈ ਜਿਸ ਨੂੰ 256 ਜੀ. ਬੀ ਤੱਕ ਦੇ ਐੱਸ. ਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ। ਫਿਜ਼ੀਕਲ ਬਟਨ ''ਚ ਹੀ ਇਕ ਫਿੰਗਰਪ੍ਰਿੰਟ ਸੈਂਸਰ ਇੰਟੀਗਰੇਟਡ ਹੈ। ਪਾਵਰ ਬੈਕਅਪ ਲਈ 4000 ਐੱਮ.ਏ. ਐੱਚ ਦੀ ਬੈਟਰੀ ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। 4ਜੀ ਐੱਲ. ਟੀ. ਈ ਤੋਂ ਇਲਾਵਾ ਕੁਨੈੱਕਟੀਵਿਟੀ ਲਈ ਸੈਮਸੰਗ ਬਲੂਟੁੱਥ 4.2, ਵਾਈ-ਫਾਈ 802.11 ਏ/ਬੀ/ਜੀ/ਐੱਨ, ਜੀ. ਪੀ. ਐੱਸ, ਗਲੋਨਾਸ, ਐੱਨ. ਐੱਫ. ਸੀ, ਯੂ. ਐੱਸ. ਬੀ ਟਾਈਪ-ਸੀ ਅਤੇ ਇਕ 3.5 ਐੱਮ. ਐੱਮ ਆਡੀਓ ਜੈੱਕ ਦਿੱਤਾ ਗਿਆ ਹੈ।
