ਧਮਾਕਿਆਂ ਤੋਂ ਬਾਅਦ ਸੈਮਸੰਗ ਨੇ ਰੋਕੀ Galaxy Note 7 ਦੀ ਪ੍ਰਾਡਕਸ਼ਨ
Monday, Oct 10, 2016 - 01:01 PM (IST)

ਜਲੰਧਰ : ਸੈਮਸੰਗ ਵੱਲੋਂ ਨੋਟ 7 ਨੂੰ ਰਿਪਲੇਸ ਕਰਨ ਤੋਂ ਬਾਅਦ ਵੀ ਫੋਨ ''ਚ ਧਮਾਕਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੋਂਗਹੈਪ ਨਿਊਜ਼ ਦੀ ਰਿਪੋਰਟ ਮੁਤਾਬਿਕ ਸੈਮਸੰਗਗ ਨੇ ਟੈਂਪਰੇਰੀ ਤੌਰ ''ਤੇ ਗਲੈਕਸੀ ਨੋਟ 7 ਦਾ ਪ੍ਰਾਡਕਸ਼ਨ ਬੰਦ ਕਰ ਦਿੱਤਾ ਹੈ। ਇਸ ''ਤੇ ਕੋਰੀਆ ''ਚ ਸੈਮਸੰਗ ਦੇ ਸਪਲਾਇਰ ਤੇ ਖੁਦ ਸੈਮਸੰਗ ਵੱਲੋਂ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ। ਨੋਟ 7 ''ਚ ਹੋ ਰਹੇ ਧਮਾਕਿਆਂ ਦੀ ਆਫਿਸ਼ੀਅਲ ਇਨਵੈਟੀਗੇਸ਼ਨ ਅਜੇ ਚੱਲ ਰਹੀ ਹੈ ਤੇ ਜਦੋਂ ਤੱਕ ਇਹ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਨੋਟ 7 ਦੀ ਵਿਕਰੀ ਤੇ ਰਿਪਲੇਸਮੈਂਟ ਰੋਕ ਦਿੱਤੀ ਗਈ ਹੈ।
ਸਭ ਤੋਂ ਪਹਿਲਾਂ ਫਲਾਈਟ ਦੌਰਾਨ ਤੇ ਫਿਰ ਇਕ ਬੱਚੀ ਦੇ ਹੱਥ ''ਚ ਸੇਫ ਨੋਟ 7 ਦੇ ਸੜ ਜਾਣ ਕਰਕੇ ਸੈਮਸੰਗ ਕੋਲ ਇਸ ਦੀ ਪ੍ਰਾਡਕਸ਼ਨ ਤੇ ਸੇਲ ਰੋਕਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਸੈਮਸੰਗ ਗਲੈਕਸੀ ਨੋਟ 7 ਦੀ ਰੀਕਾਲ ਨੂੰ ਸ਼ੁਰੂ ਹੋਏ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਵਾਲ ਸਟ੍ਰੀਟ ਜਨਰਲ ਤੇ ਬਲੂੰਬਰਗ ਨੇ ਵੀ ਇਸ ਖਬਰ ਨੂੰ ਸਹੀ ਦੱਸਿਆ ਹੈ ਕਿ ਸੈਮਸੰਗ ਨੇ ਗਲੈਕਸੀ ਨੋਟ 7 ਦੀ ਪ੍ਰਾਡਕਸ਼ਨ ਨੂੰ ਰੋਕ ਦਿੱਤਾ ਹੈ।